The News Post Punjab

ਕੇਂਦਰ ਦੇ ਹੁਕਮਾਂ ਉਤੇ ਪੰਜਾਬ ‘ਚ ਇਨ੍ਹਾਂ ਥਾਵਾਂ ‘ਤੇ ਇੰਟਰਨੈੱਟ ਸੇਵਾ ਕੀਤੀ ਗਈ ਬੰਦ

ਹਰਿਆਣਾ ਦੀਆਂ ਵੱਖ-ਵੱਖ ਹੱਦਾਂ ਉਤੇ ਪੰਜਾਬ ਦੇ ਕਿਸਾਨ ਡਟੇ ਹੋਏ ਹਨ। ਕਿਸਾਨਾਂ ਨੇ ਸ਼ੰਭੂ ਬਾਰਡਰ, ਖਨੌਰੀ ਬਾਰਡਰ ਅਤੇ ਅੰਬਾਲਾ ਦੇ ਹੋਰ ਇਲਾਕਿਆਂ ਵਿਚ ਰਾਤ ਕੱਟੀ। ਕਿਸਾਨਾਂ ਨੇ ਇਥੇ ਬਾਰਡਰ ‘ਤੇ ਹੀ ਰਾਤ ਦਾ ਖਾਣਾ ਪਕਾਇਆ ਅਤੇ ਫਿਰ ਟਰਾਲੀਆਂ ਉਤੇ ਹੀ ਰਾਤ ਕੱਟੀ।

ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਹਰ ਹਾਲ ਵਿਚ ਦਿੱਲੀ ਵੱਲ ਕੂਚ ਕਰਨਗੇ। ਇਸ ਦੌਰਾਨ ਪੰਜਾਬ ‘ਚ ਵੀ ਇੰਟਰਨੈਟ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਕਈ ਥਾਵਾਂ ਉਤੇ ਇੰਟਰਨੈਟ ਬੰਦ (internet ban) ਕੀਤਾ ਗਿਆ ਹੈ।

ਕਿਸਾਨੀ ਅੰਦੋਲਨ ਕਾਰਨ ਕੇਂਦਰ ਦੇ ਹੁਕਮਾਂ ਉਤੇ ਇਹ ਫੈਸਲਾ ਲਿਆ ਗਿਆ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ‘ਚ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਕੁੱਝ ਖੇਤਰ ‘ਚ ਇੰਟਰਨੈਟ ਬੰਦ ਕੀਤਾ ਗਿਆ ਹੈ।

ਪਟਿਆਲਾ ਦੇ ਸ਼ੁਤਰਾਣਾ, ਸਮਾਣਾ, ਘਨੌਰ, ਦੇਵੀਗੜ੍ਹ ਅਤੇ ਸੰਗਰੂਰ ਦੇ ਖਨੌਰੀ, ਮੂਨਕ, ਲਹਿਰਾ, ਸੁਨਾਮ
ਛਾਜਲੀ ਵਿੱਚ ਮੋਬਾਈਲ ਇੰਟਰਨੈੱਟ ਬੰਦ ਕੀਤਾ ਗਿਆ ਹੈ। ਹਰਿਆਣਾ ਦੇ ਕਈ ਜਿਲ੍ਹਿਆਂ-ਅੰਬਾਲਾ, ਕੂਰਕਸ਼ੇਤਰ, ਕੈਥਲ, ਜੀਂਦ, ਹਿਸਾਰ ਫਤਿਹਾਬਾਦ ਅਤੇ ਸਿਰਸਾ ‘ਚ ਨੈਟ ਬੰਦ ਕਰ ਦਿੱਤਾ ਹੈ।

Exit mobile version