The News Post Punjab

ਕਾਂਗਰਸੀ ਆਗੂ ਘਰ Raid, ਮੌਕੇ ”ਤੇ ਪਹੁੰਚ ਗਏ ਸਾਬਕਾ ਮੰਤਰੀ, ਜਾਣੋ ਫ਼ਿਰ ਕੀ ਹੋਇਆ

ਖੰਨਾ ‘ਚ ਨਗਰ ਕੌੰਸਲ ਦੇ ਪ੍ਰਧਾਨ ਤੇ ਕਾਂਗਰਸੀ ਆਗੂ ਕਮਲਜੀਤ ਸਿੰਘ ਲੱਧੜ ਦੇ ਉੱਤਮ ਨਗਰ ਸਥਿਤ ਘਰ ਵਿਚ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ। ਹਾਲਾਂਕਿ ਇਹ ਛਾਪੇਮਾਰੀ ਕਿਸ ਮਾਮਲੇ ਵਿਚ ਕੀਤੀ ਗਈ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਦੂਜੇ ਪਾਸੇ ਛਾਪੇਮਾਰੀ ਮਗਰੋਂ ਇੱਥੇ ਭਾਰੀ ਹੰਗਾਮਾ ਹੋ ਗਿਆ। ਕਮਲਜੀਤ ਸਿੰਘ ਲੱਧੜ ਦੇ ਪਰਿਵਾਰ ਤੇ ਕਾਂਗਰਸੀ ਆਗੂਆਂ ਵੱਲੋਂ ਇਸ ਛਾਪੇਮਾਰੀ ਦਾ ਵਿਰੋਧ ਕੀਤਾ ਗਿਆ। ਛਾਪੇਮਾਰੀ ਬਾਰੇ ਪਤਾ ਲੱਗਦਿਆਂ ਹੀ ਕੁਝ ਦੇਰ ਮਗਰੋਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੀ ਆਪਣੇ ਸਾਥੀਆਂ ਸਮੇਤ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਛਾਪੇਮਾਰੀ ਕਰਨ ਆਏ SHO ਹਰਦੀਪ ਸਿੰਘ ਤੋਂ ਜਵਾਬ ਮੰਗਿਆ ਕਿ ਆਖ਼ਿਰ ਕਿਸ ਕੇਸ ਵਿਚ ਪੁਲਸ ਪ੍ਰਧਾਨ ਨੂੰ ਲੱਭ ਰਹੀ ਹੈ। ਉਨ੍ਹਾਂ ਕਿਹਾ ਕਿ ਕਮਲਜੀਤ ਸਿੰਘ ਲੱਧੜ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਛਾਪੇਮਾਰੀ ਕਰਨ ਆਈ ਟੀਮ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕੀ ਤੇ ਮੌਕੇ ਤੋਂ ਵਾਪਸ ਪਰਤ ਗਈ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਇਕ ਚੁਣੇ ਹੋਏ ਨੁਮਾਇੰਦੇ ਤੇ ਸੰਵਿਧਾਨਕ ਅਹੁਦੇ ‘ਤੇ ਬੈਠੇ ਵਿਅਕਤੀ ਨਾਲ ਅਜਿਹੇ ਵਰਤਾਰੇ ਦੀ ਨਿਖੇਧੀ ਕੀਤੀ ਹੈ।

 

Exit mobile version