The News Post Punjab

ਕਰਜ਼ਾ ਚੁੱਕ ਕੇ ਅਮਰੀਕਾ ਗਏ ਨੌਜਵਾਨ ਨਾਲ ਵਾਪਰੀ ਅਣਹੋਣੀ

ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੱਕ ਨੌਜਵਾਨ ਦੀ ਸਵੀਮਿੰਗ ਪੂਲ ‘ਚ ਡੁੱਬਣ ਕਾਰਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਾਹਿਲ ਪ੍ਰੀਤ ਸਿੰਘ ਬਾਜਵਾ ਪੁੱਤਰ ਸਵ. ਸੁਰਜੀਤ ਸਿੰਘ ਵਾਸੀ ਪਿੰਡ ਮਸੀਤਾਂ, ਸੁਲਤਾਨਪੁਰ ਲੋਧੀ ਕੁਝ ਸਮਾਂ ਪਹਿਲਾਂ ਕਰਜ਼ਾ ਚੁੱਕ ਕੇ ਰੋਜੀ-ਰੋਟੀ ਕਮਾਉਣ ਅਤੇ ਚੰਗੇ ਭਵਿੱਖ ਦੀ ਆਸ ਵਿੱਚ ਅਮਰੀਕਾ ਗਿਆ ਸੀ, ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

ਬੀਤੇ ਦਿਨੀਂ ਸਾਹਿਲਪ੍ਰੀਤ ਸਿੰਘ ਬਾਜਵਾ ਦੀ ਫਲੋਰੀਡਾ ਵਿਖੇ ਇਕ ਸਵੀਮਿੰਗ ਪੂਲ ਚ ਡੁੱਬਣ ਕਾਰਨ ਮੌਤ ਹੋ ਗਈ। ਇਹ ਮੰਦਭਾਗੀ ਖਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸਹਿਲਪ੍ਰੀਤ ਦੀ ਉਮਰ ਕਰੀਬ 21 ਸਾਲ ਸੀ ਅਤੇ ਉਥੇ ਅਮਰੀਕਾ ਦੇ ਸ਼ਹਿਰ ਫਲੋਰੀਡਾ ਵਿਖੇ ਇੱਕ ਸਟੋਰ ਚ ਕੰਮ ਕਰਦਾ ਸੀ। ਘਰ ਦੀ ਸਾਰੀ ਜ਼ਿਮੇਵਾਰੀ ਉਸ ਦੇ ਹੀ ਸਿਰ ‘ਤੇ ਸੀ।

ਪਰਿਵਾਰ ਨੇ ਭਾਰਤ ਸਰਕਾਰ ਅਤੇ MP ਸੰਤ ਸੀਚੇਵਾਲ ਤੋਂ ਸਹਿਲ ਪ੍ਰੀਤ ਦੀ ਮ੍ਰਿਤਕ ਦੇਹ ਵਾਪਿਸ ਭਾਰਤ ਮੰਗਵਾਉਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਉਸ ਦੇ ਨਾਲ ਉਸਦੇ ਇੱਕ ਹੋਰ ਦੋਸਤ ਮੌਜੂਦ ਸੀ, ਉਸ ਦੀ ਵੀ ਮੌਤ ਹੋਈ ਹੈ। ਉਹ ਨੌਜਵਾਨ ਹੁਸ਼ਿਆਰਪੁਰ ਇਲਾਕੇ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ।

 

Exit mobile version