Flash News India Punjab

ਇਸ ਦਿਨ ਲੱਗੇਗਾ 21ਵੀਂ ਸਦੀ ਦਾ ਸਭ ਤੋਂ ਲੰਬਾ ”ਸੂਰਜ ਗ੍ਰਹਿਣ”, ਜਾਣੋ ਭਾਰਤ ”ਚ ਵਿਖਾਈ ਦੇਵੇਗਾ ਜਾਂ ਨਹੀਂ

ਹਿੰਦੂ ਧਰਮ ਵਿੱਚ ਸੂਰਜ ਗ੍ਰਹਿਣ ਦਾ ਬਹੁਤ ਮਹੱਤਵ ਹੁੰਦਾ ਹੈ। ਸੂਰਜ ਗ੍ਰਹਿਣ ਇੱਕ ਖਗੋਲ-ਵਿਗਿਆਨਕ ਵਰਤਾਰਾ ਹੈ, ਜਿਸ ਵਿੱਚ ਚੰਦਰਮਾ ਸੂਰਜ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ਵਿੱਚ ਢੱਕ ਲੈਂਦਾ ਹੈ। ਇਸ ਕਾਰਨ ਧਰਤੀ ‘ਤੇ ਸੂਰਜ ਦੀ ਰੌਸ਼ਨੀ ਘੱਟ ਜਾਂਦੀ ਹੈ ਜਾਂ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ। ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ 8 ਅਪ੍ਰੈਲ 2024 ਨੂੰ ਲੱਗਾ ਸੀ, ਜਿਸ ਦਾ ਅਸਰ ਅਮਰੀਕਾ ਅਤੇ ਇਸ ਦੇ ਆਸਪਾਸ ਦੇ ਦੇਸ਼ਾਂ ‘ਚ ਵਿਖਾਈ ਦਿੱਤਾ। ਹੁਣ ਸਾਲ ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ ਵੀ ਜਲਦੀ ਲੱਗਣ ਵਾਲਾ ਹੈ, ਜੋ 21ਵੀਂ ਸਦੀ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ ਹੋਵੇਗਾ।

ਇਸ ਦਿਨ ਲਗੇਗਾ ਸਭ ਤੋਂ ਲੰਬਾ ਸੂਰਜ ਗ੍ਰਹਿਣ
ਧਾਰਮਿਕ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾ ਸੂਰਜ ਗ੍ਰਹਿਣ ਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ। ਹਿੰਦੂ ਕੈਲੰਡਰ ਦੇ ਅਨੁਸਾਰ ਸਾਲ ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ 2 ਅਕਤੂਬਰ, 2024 ਦਿਨ ਬੁੱਧਵਾਰ ਲੱਗੇਗਾ। ਇਹ ਗ੍ਰਹਿਣ ਰਾਤ 9:10 ਵਜੇ ਸ਼ੁਰੂ ਹੋਵੇਗਾ ਅਤੇ ਅਗਲੀ ਸਵੇਰ 3:17 ਵਜੇ ਤੱਕ ਚੱਲੇਗਾ। ਇਸਦੀ ਕੁੱਲ ਮਿਆਦ ਲਗਭਗ 6 ਘੰਟੇ 4 ਮਿੰਟ ਹੋਵੇਗੀ।

ਕੀ ਭਾਰਤ ‘ਚ ਦਿਖਾਈ ਦੇਵੇਗਾ ਸੂਰਜ ਗ੍ਰਹਿਣ?
8 ਅਪ੍ਰੈਲ 2024 ਨੂੰ ਲੱਗਾ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਭਾਰਤ ‘ਚ ਨਜ਼ਰ ਨਹੀਂ ਆਇਆ ਸੀ। ਇਸੇ ਦੇ ਨਾਲ ਹੀ ਦੂਜਾ ਸਭ ਤੋਂ ਵੱਡਾ ਸੂਰਜ ਗ੍ਰਹਿਣ ਵੀ ਭਾਰਤ ਵਿਚ ਨਜ਼ਰ ਨਹੀਂ ਆਵੇਗਾ। ਇਸ ਦਾ ਮੁੱਖ ਕਾਰਨ ਇਹ ਹੈ ਕਿ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਰਾਤ ਨੂੰ ਲੱਗੇਗਾ। ਦੂਜੇ ਸੂਰਜ ਗ੍ਰਹਿਣ ਦਾ ਸੂਤਕ ਕਾਲ ਵੀ ਜਾਇਜ਼ ਨਹੀਂ ਹੋਵੇਗਾ ਅਤੇ ਨਾ ਹੀ ਸੂਤਕ ਕਾਲ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ

ਇਨ੍ਹਾਂ ਦੇਸ਼ਾਂ ਵਿਚ ਲੱਗੇਗਾ ਸੂਰਜ ਗ੍ਰਹਿਣ 
ਦੱਸ ਦੇਈਏ ਕਿ 2 ਅਕਤੂਬਰ, 2024 ਨੂੰ ਲੱਗਣ ਵਾਲਾ 21ਵੀਂ ਸਦੀ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ ਭਾਰਤ ਵਿਚ ਵਿਖਾਈ ਨਹੀਂ ਦੇਵੇਗਾ। ਇਹ ਗ੍ਰਹਿਣ ਵਿਦੇਸ਼ਾਂ ਯਾਨੀ ਮੈਕਸੀਕੋ, ਬ੍ਰਾਜ਼ੀਲ, ਚਿਲੀ, ਪੇਰੂ, ਨਿਊਜ਼ੀਲੈਂਡ, ਅਰਜਨਟੀਨਾ, ਆਰਕਟਿਕ, ਕੁੱਕ ਆਈਲੈਂਡਜ਼, ਉਰੂਗਵੇ ਆਦਿ ਵਿੱਚ ਦਿਖਾਈ ਦੇਵੇਗਾ। ਜੋਤਿਸ਼ ਸ਼ਾਸਤਰ ਅਨੁਸਾਰ ਸੂਰਜ ਗ੍ਰਹਿਣ ਤੋਂ ਠੀਕ 10 ਘੰਟੇ ਪਹਿਲਾਂ ਸੂਤਕ ਦੀ ਮਿਆਦ ਸ਼ੁਰੂ ਹੋ ਜਾਵੇਗੀ। ਧਾਰਮਿਕ ਦ੍ਰਿਸ਼ਟੀ ਤੋਂ ਸੂਤਕ ਕਾਲ ਨੂੰ ਅਸ਼ੁਭ ਸਮਾਂ ਮੰਨਿਆ ਜਾਂਦਾ ਹੈ। ਇਸ ਲਈ ਇਸ ਸਮੇਂ ਦੌਰਾਨ ਪੂਜਾ-ਪਾਠ ਕਰਨ ਦੀ ਮਨਾਹੀ ਹੈ। ਇਸ ਦੇ ਨਾਲ ਹੀ ਸਾਰੇ ਧਾਰਮਿਕ ਸਥਾਨਾਂ ਜਾਂ ਮੰਦਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ।

LEAVE A RESPONSE

Your email address will not be published. Required fields are marked *