The News Post Punjab

ਇਸ਼ਕ ‘ਚ ਰੋੜਾ ਬਣੀ ਭੂਆ ਦਾ ਭਤੀਜੇ ਨੇ ਕੀਤਾ ਕ…ਤ.ਲ, ਮ੍ਰਿ…ਤ.ਕਾ ਦੇ ਨੂੰਹ ਨਾਲ ਸੀ ਨੌਜਵਾਨ ਦੇ ਪ੍ਰੇਮ ਸਬੰਧ, ਦੋਨੋਂ ਗ੍ਰਿਫਤਾਰ

ਪੰਜਾਬ ਦੇ ਮੋਗਾ ਪਿੰਡ ਖੋਸਾ ਰਣਧੀਰ ਵਿੱਚ ਹਾਲ ਹੀ ਵਿੱਚ ਵਾਪਰੀ ਇੱਕ ਬਜ਼ੁਰਗ ਔਰਤ ਦੇ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਦਰਅਸਲ ਮ੍ਰਿਤਕ ਔਰਤ ਦੀ ਨੂੰਹ ਅਤੇ ਭਤੀਜੇ ਵਿਚਾਲੇ ਨਾਜਾਇਜ਼ ਸਬੰਧ ਸਨ। ਨਾਜਾਇਜ਼ ਸਬੰਧਾਂ ਨੂੰ ਲੁਕੋਣ ਲਈ ਮਹਿੰਦਰ ਕੌਰ ਦੇ ਭਤੀਜੇ ਅਤੇ ਨੂੰਹ ਨੇ ਰਲ਼ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਨੂੰਹ ਅਤੇ ਭਤੀਜੇ ਨੂੰ ਗ੍ਰਿਫਤਾਰ ਕਰ ਲਿਆ ਹੈ।

SP ਬਾਲ ਕ੍ਰਿਸ਼ਨ ਨੇ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਕਿ 5 ਅਗਸਤ ਨੂੰ ਪਿੰਡ ਖੋਸਾ ਰਣਧੀਰਪੁਰ ਦੀ ਰਹਿਣ ਵਾਲੀ ਮਹਿਲਾ ਮਹਿੰਦਰ ਕੌਰ ਦਾ  ਕਤਲ ਕਰ ਦਿੱਤਾ ਗਿਆ ਸੀ। ਮਹਿਲਾ ਦੀ ਲਾਸ਼ ਉਨ੍ਹਾਂ ਦੇ ਘਰੋਂ ਮਿਲੀ ਸੀ। ਮ੍ਰਿਤਕ ਦੀ ਗਰਦਨ ਅਤੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਸਨ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਵੱਲੋਂ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ, ਤਾਂ ਜੋ ਕਾਤਲਾਂ ਦਾ ਕੋਈ ਸੁਰਾਗ ਮਿਲ ਸਕੇ।

ਇਸ ਸਬੰਧ ਵਿਚ ਥਾਣਾ ਕੋਟ ਈਸੇ ਖਾਂ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਵੱਲੋਂ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਜਾਂਚ ਸ਼ੁਰੂ ਕੀਤੀ ਗਈ ਅਤੇ ਵਿਗਿਆਨਿਕ ਅਤੇ ਟੈਕਨੀਕਲ ਤਰੀਕਿਆਂ ਨਾਲ ਜਾਂਚ ਕਰਦੇ ਹੋਏ ਦੋ ਦਿਨ ਪਹਿਲਾਂ ਮ੍ਰਿਤਕ ਦੀ ਨੂੰਹ ਮਨਪ੍ਰੀਤ ਕੌਰ ਨਿਵਾਸੀ ਪਿੰਡ ਖੋਸਾ ਰਣਧੀਰ ਅਤੇ ਭਤੀਜੇ ਸਤਨਾਮ ਸਿੰਘ ਉਰਫ਼ ਸੱਤਾ ਨਿਵਾਸੀ ਪਿੰਡ ਫਿਰੋਜ਼ਵਾਲਾ ਮੰਗਲ ਸਿੰਘ ਨੂੰ ਸ਼ੱਕ ਦੇ ਆਧਾਰ ’ਤੇ ਹਿਰਾਸਤ ਵਿੱਚ ਲਿਆ ਸੀ।

ਪੁਲਿਸ ਨੇ ਜਦੋਂ ਦੋਵਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਦੋਵਾਂ ਨੇ ਕਤਲ ਦੀ ਗੱਲ ਕਬੂਲ ਕਰ ਲਈ। ਦੋਵਾਂ ਨੂੰ ਕਾਬੂ ਕਰਕੇ ਕਤਲ ਲਈ ਵਰਤਿਆ ਗਿਆ ਤੇਜ਼ਧਾਰ ਹਥਿਆਰ ਕਾਪਾ ਵੀ ਬਰਾਮਦ ਕੀਤਾ ਗਿਆ। SP ਨੇ ਦੱਸਿਆ ਕਿ ਮਨਦੀਪ ਕੌਰ ਦੇ ਸਤਨਾਮ ਸਿੰਘ ਨਾਲ ਨਾਜਾਇਜ਼ ਸਬੰਧ ਸਨ। ਮ੍ਰਿਤਕ ਮਹਿਲਾ ਇਸ ਗੱਲ ਦਾ ਵਿਰੋਧ ਕਰਦੀ ਸੀ। ਇਸ ਲਈ ਦੋਵਾਂ ਨੇ ਬਜ਼ੁਰਗ ਔਰਤ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ।

SP ਨੇ ਦੱਸਿਆ ਕਿ 5 ਅਗਸਤ ਨੂੰ ਬਜ਼ੁਰਗ ਮਹਿਲਾ ਦਾ ਪਤੀ ਕਿਸੇ ਕੰਮ ਲਈ ਪਿੰਡ ਗਿਆ ਹੋਇਆ ਸੀ। ਬਜ਼ੁਰਗ ਔਰਤ ਘਰ ‘ਚ ਇਕੱਲੀ ਸੀ, ਕਾਤਲਾਂ ਨੇ ਇਸ ਦਾ ਫਾਇਦਾ ਉਠਾਇਆ। ਦੋਸ਼ੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਮਹਿਲਾ ਦਾ ਕਤਲ ਕਰ ਦਿੱਤਾ। ਮਹਿੰਦਰ ਕੌਰ ਦਾ ਲੜਕਾ ਅਤੇ ਕਾਤਲ ਮਨਦੀਪ ਕੌਰ ਦਾ ਪਤੀ ਦੁਬਈ ਵਿੱਚ ਰਹਿੰਦਾ ਹੈ। ਮਨਦੀਪ ਕੌਰ ਪਿੰਡ ਵਿੱਚ ਹੀ ਰਹਿੰਦੀ ਹੈ।

Exit mobile version