The News Post Punjab

ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਨ..ਸ਼ਾ ਤਸਕਰਾਂ ਦੀ 2 ਕਰੋੜ ਦੀ ਜਾਇਦਾਦ ਕੀਤੀ ਸੀਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਸੀਲ ਕਰ ਦਿੱਤੀਆਂ ਹਨ। ਘਰਿੰਡਾ ਪੁਲਿਸ ਨੇ 5 ਤਸਕਰਾਂ ਦੀ ਕਰੀਬ 2 ਕਰੋੜ ਰੁਪਏ ਦੀ ਜਾਇਦਾਦ ਨੂੰ ਸੀਲ ਕਰ ਦਿੱਤਾ ਹੈ। ਅੰਮ੍ਰਿਤਸਰ ਦਿਹਾਤੀ ਦੇ ਅਧੀਨ ਪੈਂਦੇ ਥਾਣਾ ਘਰਿੰਡਾ ਦੀ ਪੁਲਿਸ ਵੱਲੋਂ ਵੱਖ-ਵੱਖ ਸਮੇਂ ‘ਤੇ ਹੈਰੋਇਨ ਸਮੇਤ ਫੜੇ ਗਏ 5 ਦੋਸ਼ੀਆਂ ਦੇ ਘਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

Amritsar Rural Police sealed

ਜਾਣਕਾਰੀ ਅਨੁਸਾਰ ਫੜੇ ਗਏ 5 ਦੋਸ਼ੀਆਂ ਨੇ ਇਹ ਘਰ ਨਸ਼ਾ ਵੇਚ ਕੇ ਕਮਾਏ ਕਾਲੇ ਧਨ ਨਾਲ ਬਣਾਇਆ ਸੀ। ਪੁਲਿਸ ਵੱਲੋਂ 300 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਧਨੋਏ ਖੁਰਦ ਦੇ ਰਵੀਤਇੰਦਰ ਸਿੰਘ ਦੇ ਘਰ ਦੀ ਕੀਮਤ 5,90,000 ਰੁਪਏ, 500 ਗ੍ਰਾਮ ਹੈਰੋਇਨ ਸਮੇਤ ਫੜੇ ਗਏ ਗੁਰਦੀਪ ਸਿੰਘ ਚੌਕੀਦਾਰ ਵਾਸੀ ਨੇਸ਼ਟਾ ਦਾ ਦਾ ਘਰ 2,505,000 ਰੁਪਏ ਅਤੇ 500 ਗ੍ਰਾਮ ਹੈਰੋਇਨ ਸਣੇ ਫੜੇ ਰੋਸ਼ਨ ਸਿੰਘ ਦੇ ਘਰ ਦੀ ਕੀਮਤ 54,05,000 ਰੁਪਏ ਹੈ।

1 ਕਿਲੋ ਹੈਰੋਇਨ ਸਮੇਤ ਫੜੇ ਗਏ ਪਿੰਡ ਧਨੋਏ ਖੁਰਦ ਦੇ ਮਨਜੀਤ ਸਿੰਘ ਦੇ ਘਰ 51,50,000 ਰੁਪਏ ਅਤੇ 3 ਕਿਲੋ ਹੈਰੋਇਨ ਸਮੇਤ ਫੜੇ ਗਏ ਹਰਦੋਖੁਰਦ ਦੇ ਰਹਿਣ ਵਾਲੇ ਧਰਮਿੰਦਰ ਸਿੰਘ ਦੀ 16,10,000 ਦੀ ਪ੍ਰੋਪਰਟੀ ਜ਼ਬਤ ਕੀਤੀ ਗਈ ਹੈ। ਧਰਮਿੰਦਰ ਸਿੰਘ ਕੋਲੋਂ 1,50,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ।

Exit mobile version