The News Post Punjab

ਅਮਰੀਕਾ ਜਾਣ ਦੀ ਖੁਸ਼ੀ ‘ਚ ਚੱਲ ਰਹੀ ਸੀ ਪਾਰਟੀ, ਜਸ਼ਨ ਮਨਾਉਂਦੇ ਦੋਸਤਾਂ ਵੱਲੋਂ ਕੀਤੀ ਫਾ..ਇ..ਰਿੰ*ਗ ‘ਚ ਨੌਜਵਾਨ ਦੀ ਮੌ….ਤ

ਤਰਨਤਾਰਨ ਦੇ ਖਾਲੜਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਬੀਤੀ ਰਾਤ ਇੱਕ ਨੌਜਵਾਨ ਆਪਣੇ ਕੁਝ ਦੋਸਤਾਂ ਨਾਲ ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ ਵਿੱਚ ਆਪਣੀ ਰਿਹਾਇਸ਼ ’ਤੇ ਪਾਰਟੀ ਕਰ ਰਿਹਾ ਸੀ । ਇਸ ਦੌਰਾਨ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਅਚਾਨਕ ਨਜ਼ਰ ਲੱਗ ਗਈ । ਜਾਣਕਾਰੀ ਅਨੁਸਾਰ ਇਸ ਪਾਰਟੀ ਦੌਰਾਨ ਇੱਕ ਨੌਜਵਾਨਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਨਿਸ਼ਾਨ ਸਿੰਘ ਵਾਸੀ ਕਸਬਾ ਖੇਮਕਰਨ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਪਾਰਟੀ ਦੌਰਾਨ ਗੁਰਦੇਵ ਸਿੰਘ ਅਤੇ ਉਸ ਦੇ ਦੋਸਤਾਂ ਨੇ ਖੁਸ਼ੀ ਵਿੱਚ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਪਾਰਟੀ ਵਿੱਚ ਆਏ ਗੁਰਦੇਵ ਸਿੰਘ ਦੇ ਕੁਝ ਦੋਸਤਾਂ ਨੇ ਗੋਲੀਆਂ ਚਲਾ ਦਿਤੀਆਂ ਗਈਆਂ । ਜਿਸ ਵਿੱਚੋਂ ਇੱਕ ਗੋਲੀ ਨਿਸ਼ਾਨ ਸਿੰਘ ਨੂੰ ਲੱਗਣ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਨਿਸ਼ਾਨ ਸਿੰਘ ਗੁਰਦੇਵ ਸਿੰਘ ਦਾ ਰਿਸ਼ਤੇਦਾਰ ਹੈ। ਇਸ ਘਟਨਾ ਤੋਂ ਬਾਅਦ ਥਾਣਾ ਖਾਲੜਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Exit mobile version