Bollywood

Shatrughan Sinha: ਕੀ ਸੱਚਮੁੱਚ ਧੀ ਸੋਨਾਕਸ਼ੀ ਦੇ ਵਿਆਹ ਤੋਂ ਨਾਖੁਸ਼ ਸ਼ਤਰੂਘਨ ਸਿਨਹਾ ? ਨਫਰਤ ਫੈਲਾਉਣ ਵਾਲਿਆਂ ਨੂੰ ਬੋਲੇ- ‘ਖਾਮੋਸ਼’

ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਦਬੰਗ ਗਰਲ 23 ਜੂਨ ਨੂੰ ਜ਼ਹੀਰ ਇਕਬਾਲ ਨਾਲ ਵਿਆਹ ਕਰਨ ਜਾ ਰਹੀ ਹੈ। ਦੋਵੇਂ ਕਰੀਬ 7 ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਸੋਨਾਕਸ਼ੀ ਦੇ ਪਿਤਾ ਸ਼ਤਰੂਘਨ ਸਿਨਹਾ ਇਸ ਗੱਲ ਤੋਂ ਨਾਰਾਜ਼ ਹਨ ਕਿ ਸੋਨਾਕਸ਼ੀ ਸਿਨਹਾ ਨੇ ਖੁਦ ਉਨ੍ਹਾਂ ਨੂੰ ਵਿਆਹ ਬਾਰੇ ਨਹੀਂ ਦੱਸਿਆ।

ਅਫਵਾਹਾਂ ਸਨ ਕਿ ਉਹ ਵਿਆਹ ਵਿੱਚ ਸ਼ਾਮਲ ਨਹੀਂ ਹੋਣਗੇ। ਹਾਲਾਂਕਿ ਹੁਣ ਸ਼ਤਰੂਘਨ ਸਿਨਹਾ ਨੇ ਇਨ੍ਹਾਂ ਸਾਰੀਆਂ ਖਬਰਾਂ ‘ਤੇ ਪੂਰੀ ਤਰ੍ਹਾਂ ਵਿਰਾਮ ਲਗਾ ਦਿੱਤਾ ਹੈ। ਸ਼ਤਰੂਘਨ ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਆਪਣੀ ਬੇਟੀ ਸੋਨਾਕਸ਼ੀ ਸਿਨਹਾ ਤੋਂ ਨਾਰਾਜ਼ ਹਨ ਅਤੇ ਉਸ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋਣ ਦੀ ਯੋਜਨਾ ਬਣਾ ਰਹੇ ਹਨ। ਸ਼ਤਰੂਘਨ ਨੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਫਰਜ਼ੀ ਦੱਸਿਆ ਹੈ।

ਸ਼ਤਰੂਘਨ ਨੇ ਕਿਹਾ- ਮੈਂ ਜ਼ਰੂਰ ਜਾਵਾਂਗਾ

ਟਾਈਮਜ਼ ਨਾਓ/ਜ਼ੂਮ ਨਾਲ ਗੱਲ ਕਰਦਿਆਂ, ਉਨ੍ਹਾਂ ਨੇ ਕਿਹਾ, “ਮੈਨੂੰ ਦੱਸੋ, ਇਹ ਕਿਸਦੀ ਜ਼ਿੰਦਗੀ ਹੈ? ਇਹ ਮੇਰੀ ਇਕਲੌਤੀ ਧੀ ਸੋਨਾਕਸ਼ੀ ਦੀ ਜ਼ਿੰਦਗੀ ਹੈ, ਜਿਸ ‘ਤੇ ਮੈਨੂੰ ਬਹੁਤ ਮਾਣ ਹੈ ਅਤੇ ਮੈਂ ਉਸਨੂੰ ਬਹੁਤ ਪਿਆਰ ਕਰਦਾ ਹਾਂ। ਉਹ ਮੈਨੂੰ ਆਪਣੀ ਤਾਕਤ ਕਹਿੰਦੀ ਹੈ। ਮੈਂ ਵਿਆਹ ਵਿੱਚ ਜ਼ਰੂਰ ਸ਼ਾਮਲ ਹੋਵਾਂਗਾ।”

ਦੋਵੇਂ ਇਕੱਠੇ ਚੰਗੇ ਲੱਗਦੇ ਹਨ

ਸ਼ਤਰੂਘਨ ਨੇ ਕਿਹਾ ਕਿ ਸੋਨਾਕਸ਼ੀ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਪੂਰਾ ਅਧਿਕਾਰ ਹੈ ਅਤੇ ਮੈਂ ਇਸ ਫੈਸਲੇ ‘ਚ ਉਸ ਦਾ ਸਮਰਥਨ ਕਰਦਾ ਹਾਂ। ਸੋਨਾਕਸ਼ੀ ਦੇ ਹੋਣ ਵਾਲੇ ਪਤੀ ਜ਼ਹੀਰ ਇਕਬਾਲ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੋਨਾਕਸ਼ੀ ਅਤੇ ਜ਼ਹੀਰ ਨੂੰ ਆਪਣੀ ਜ਼ਿੰਦਗੀ ਇਕੱਠੇ ਬਿਤਾਉਣੀ ਹੈ। ਉਹ ਇਕੱਠੇ ਬਹੁਤ ਵਧੀਆ ਲੱਗਦੇ ਹਨ, ਉਨ੍ਹਾਂ ਅੱਗੇ ਕਿਹਾ ਕਿ ਜੋ ਲੋਕ ਇਹ ਝੂਠੀ ਖ਼ਬਰ ਫੈਲਾ ਰਹੇ ਹਨ, ਉਨ੍ਹਾਂ ਨੂੰ ਸੁਣ ਕੇ ਲੱਗਦਾ ਹੈ ਕਿ ਉਹ ਇਸ ਖੁਸ਼ੀ ਦੇ ਮੌਕੇ ‘ਤੇ ਨਿਰਾਸ਼ ਹਨ ਕਿਉਂਕਿ ਉਹ ਝੂਠ ਤੋਂ ਸਿਵਾਏ ਕੁਝ ਨਹੀਂ ਫੈਲਾ ਰਹੇ ਹਨ।

ਮੈਂ ਉਨ੍ਹਾਂ ਨੂੰ ਆਪਣੇ ਸਿਗਨੇਚਰ ਡਾਇਲਾੱਗ ਨਾਲ ਚੇਤਾਵਨੀ ਦੇਣਾ ਚਾਹੁੰਦਾ ਹਾਂ – “ਖਾਮੋਸ਼, ਤੁਮਾਰਾ ਇਸ ਸੇ ਕੋਈ ਲੈਨਾ-ਦੇਨਾ ਨਹੀਂ ਹੈ।” ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਤਰੂਘਨ ਸਿਨਹਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੀ ਬੇਟੀ ਸੋਨਾਕਸ਼ੀ ਦੇ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸ ਨੂੰ ਜੋ ਵੀ ਜਾਣਕਾਰੀ ਮਿਲੀ, ਉਹ ਮੀਡੀਆ ਤੋਂ ਮਿਲੀ।

LEAVE A RESPONSE

Your email address will not be published. Required fields are marked *