Salman Khan Case: ਸਲਮਾਨ ਖਾਨ ਦੇ ਘਰ ਬਾਹਰ ਫਾ.ਇ.ਰਿੰ./ਗ ਮਾਮਲੇ ‘ਚ 5ਵਾਂ ਦੋਸ਼ੀ ਗ੍ਰਿਫਤਾਰ, ਇੰਝ ਹੋਇਆ ਕਾਬੂ
ਅਭਿਨੇਤਾ ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਮਾਮਲੇ ‘ਚ ਪੰਜਵੇਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਮੁਲਜ਼ਮ ਮੁਹੰਮਦ ਰਫੀਕ ਚੌਧਰੀ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਹੈ। ਸੂਤਰਾਂ ਮੁਤਾਬਕ ਚੌਧਰੀ ਨੇ ਦੋਵਾਂ ਸ਼ੂਟਰਾਂ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੂੰ ਪੈਸੇ ਅਤੇ ਸਲਮਾਨ ਖਾਨ ਦੇ ਘਰ ਬਾਹਰ ਰੇਕੀ ਕਰਨ ਵਿੱਚ ‘ਚ ਮਦਦ ਕੀਤੀ ਸੀ।
ਕ੍ਰਾਈਮ ਬ੍ਰਾਂਚ ਚੌਧਰੀ ਨੂੰ ਅੱਜ ਮੁੰਬਈ ਲਿਆ ਰਹੀ ਹੈ। ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਹਿਰਾਸਤ ਦੀ ਮੰਗ ਕੀਤੀ ਜਾਵੇਗੀ। ਮੁੰਬਈ ਕ੍ਰਾਈਮ ਬ੍ਰਾਂਚ ਇਸ ਮਾਮਲੇ ‘ਚ ਹੁਣ ਤੱਕ ਅਨੁਜ ਥਾਪਨ, ਸੋਨੂੰ ਬਿਸ਼ਨੋਈ, ਕਥਿਤ ਸ਼ੂਟਰ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਜਦੋਂਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਉਸ ਦੇ ਭਰਾ ਅਨਮੋਲ ਬਿਸ਼ਨੋਈ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਅਨੁਜ ਥਾਪਨ ਨੇ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਹਿਰਾਸਤ ‘ਚ ਖੁਦਕੁਸ਼ੀ ਕਰ ਲਈ ਸੀ। ਅਨੁਜ ਥਾਪਨ ਦਾ ਪਰਿਵਾਰ ਮੌਤ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ।
14 ਅਪ੍ਰੈਲ ਨੂੰ ਸਲਮਾਨ ਦੇ ਘਰ ਬਾਹਰ ਗੋਲੀਬਾਰੀ ਹੋਈ ਸੀ
ਸਲਮਾਨ ਖਾਨ ਦੇ ਘਰ ਬਾਹਰ 14 ਅਪ੍ਰੈਲ ਨੂੰ ਮੁੰਬਈ ‘ਚ ਸ਼ੂਟਰਾਂ ਨੇ ਗੋਲੀਬਾਰੀ ਕੀਤੀ ਸੀ। ਫਾਇਰਿੰਗ ਕਰਨ ਤੋਂ ਬਾਅਦ ਮੁਲਜ਼ਮ ਬਾਈਕ ‘ਤੇ ਫਰਾਰ ਹੋ ਗਏ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਸ਼ੂਟਰਾਂ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਸੀ। ਸਲਮਾਨ ਦੇ ਘਰ ਦੇ ਬਾਹਰ 7 ਰਾਉਂਡ ਫਾਇਰਿੰਗ ਹੋਈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਗੋਲੀਬਾਰੀ ਤੋਂ ਪਹਿਲਾਂ ਤਿੰਨ ਵਾਰ ਸਲਮਾਨ ਦੇ ਘਰ ਦੀ ਰੇਕੀ ਕੀਤੀ ਸੀ।
ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਤੋਂ ਬਾਅਦ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਨੇ ਫੇਸਬੁੱਕ ਪੋਸਟ ਰਾਹੀਂ ਜ਼ਿੰਮੇਵਾਰੀ ਲਈ ਸੀ। ਇਸ ਫੇਸਬੁੱਕ ਪੋਸਟ ਨੂੰ ਅਪਲੋਡ ਕਰਨ ਲਈ ਪੁਰਤਗਾਲ ਦੇ ਵੀਪੀਐਨ ਦੀ ਵਰਤੋਂ ਕੀਤੀ ਗਈ ਸੀ। ਲਾਰੈਂਸ ਜੇਲ੍ਹ ਵਿੱਚ ਹੈ, ਜਦੋਂ ਕਿ ਉਸਦਾ ਭਰਾ ਅਨਮੋਲ ਅਮਰੀਕਾ ਵਿੱਚ ਲੁਕਿਆ ਹੋਇਆ ਹੈ।