Royal Enfield ਨੇ ਮੁੜ ਕਰਵਾਈ ਬੱਲੇ-ਬੱਲੇ ! ਲਾਈਨਾਂ ‘ਚ ਲੱਗ ਕੇ ਖ਼ਰੀਦ ਰਹੇ ਨੇ ਲੋਕ, ਵਿਦੇਸ਼ੀ ਵੀ ਇਸ ਪਿੱਛੇ ਹੋਏ ਪਾਗਲ, ਜਾਣੋ ਕਿਵੇਂ ਹੋਇਆ ਇਹ ਕਰਿਸ਼ਮਾ ?
ਨੌਜਵਾਨਾਂ ਵਿੱਚ ਰਾਇਲ ਐਨਫੀਲਡ ਬਾਈਕਸ ਦਾ ਵੱਖਰਾ ਹੀ ਕ੍ਰੇਜ਼ ਹੈ। ਇਨ੍ਹਾਂ ਬਾਈਕਸ ਨੂੰ ਭਾਰਤ ‘ਚ ਹੀ ਨਹੀਂ ਬਲਕਿ ਪੂਰੀ ਦੁਨੀਆ ‘ਚ ਪਸੰਦ ਕੀਤਾ ਜਾਂਦਾ ਹੈ। ਕੰਪਨੀ ਨੇ ਪਿਛਲੇ ਮਹੀਨੇ ਯਾਨੀ ਨਵੰਬਰ 2024 ਦੀ ਵਿਕਰੀ ਰਿਪੋਰਟ ਜਾਰੀ ਕੀਤੀ ਹੈ। ਜੇ ਅੰਕੜਿਆਂ ਦੀ ਗੱਲ ਕਰੀਏ ਤਾਂ ਕੰਪਨੀ ਦੀ ਸਾਲਾਨਾ ਵਿਕਰੀ ‘ਚ ਵਾਧਾ ਹੋਇਆ ਹੈ, ਜਦਕਿ ਘਰੇਲੂ ਵਿਕਰੀ ‘ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ।
ਪਿਛਲੇ ਮਹੀਨੇ ਰਾਇਲ ਐਨਫੀਲਡ ਨੇ ਕੁੱਲ 82 ਹਜ਼ਾਰ 257 ਯੂਨਿਟਸ ਵੇਚੇ, ਜੋ ਨਵੰਬਰ 2023 ਦੇ ਮਹੀਨੇ ਵਿੱਚ ਵਿਕੀਆਂ 80 ਹਜ਼ਾਰ 251 ਯੂਨਿਟਾਂ ਤੋਂ ਵੱਧ ਹਨ। ਇਸ ਦੇ ਨਾਲ ਹੀ ਕੰਪਨੀ ਨੇ ਸਾਲਾਨਾ ਅੰਕੜੇ ਵੀ ਜਾਰੀ ਕੀਤੇ ਹਨ ਤੇ ਕਿਹਾ ਹੈ ਕਿ ਇਸ ਸਾਲ ਅਪ੍ਰੈਲ ਤੋਂ ਨਵੰਬਰ ਦਰਮਿਆਨ 5 ਲੱਖ 84 ਹਜ਼ਾਰ 965 ਯੂਨਿਟਸ ਦੀ ਵਿਕਰੀ ਹੋਈ, ਜੋ ਪਿਛਲੇ ਸਾਲ 5 ਲੱਖ 72 ਹਜ਼ਾਰ 982 ਯੂਨਿਟ ਸੀ।
ਘਰੇਲੂ ਬਾਜ਼ਾਰ ਵਿੱਚ ਕਿੰਨੇ ਯੂਨਿਟ ਵੇਚੇ ਗਏ ?
ਅੰਕੜਿਆਂ ਮੁਤਾਬਕ ਇਸ ਸਾਲ ਨਵੰਬਰ ਮਹੀਨੇ ‘ਚ ਕੰਪਨੀ ਦੀ ਘਰੇਲੂ ਵਿਕਰੀ ‘ਚ 4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੰਪਨੀ ਨੇ ਪਿਛਲੇ ਮਹੀਨੇ ਕੁੱਲ 72 ਹਜ਼ਾਰ 236 ਯੂਨਿਟਸ ਵੇਚੇ ਹਨ। ਪਿਛਲੇ ਸਾਲ ਨਵੰਬਰ 2023 ‘ਚ 75 ਹਜ਼ਾਰ 137 ਨਵੇਂ ਮੋਟਰਸਾਈਕਲਾਂ ਦੀ ਵਿਕਰੀ ਹੋਈ ਸੀ। ਰਾਇਲ ਐਨਫੀਲਡ ਦਾ ਨਿਰਯਾਤ ਪਹਿਲਾਂ ਦੇ ਮੁਕਾਬਲੇ ਵਧਿਆ ਹੈ। ਰਾਇਲ ਐਨਫੀਲਡ ਨੇ ਨਵੰਬਰ 2024 ‘ਚ ਕੁੱਲ 10 ਹਜ਼ਾਰ 21 ਇਕਾਈਆਂ ਵਿਦੇਸ਼ੀ ਬਾਜ਼ਾਰਾਂ ‘ਚ ਭੇਜੀਆਂ ਹਨ, ਜੋ ਪਿਛਲੇ ਸਾਲ ਇਸੇ ਮਹੀਨੇ 5 ਹਜ਼ਾਰ 114 ਇਕਾਈਆਂ ਸਨ।
ਕੰਪਨੀ ਇਕ ਤੋਂ ਬਾਅਦ ਇਕ ਨਵੀਆਂ ਬਾਈਕਸ ਲਾਂਚ ਕਰ ਰਹੀ ਹੈ। ਹੁਣ ਰਾਇਲ ਐਨਫੀਲਡ ਦਸੰਬਰ ‘ਚ ਇਕ ਹੋਰ ਧਮਾਕੇਦਾਰ ਬਾਈਕ ਲਾਂਚ ਕਰਨ ਜਾ ਰਹੀ ਹੈ। ਬ੍ਰਿਟਿਸ਼ ਵਾਹਨ ਨਿਰਮਾਤਾ 15 ਦਸੰਬਰ ਨੂੰ ਬਾਜ਼ਾਰ ‘ਚ ਬੁਲੇਟ 650 ਲਾਂਚ ਕਰ ਸਕਦੇ ਹਨ। Royal Enfield ਦੀ ਇਹ ਬਾਈਕ 650cc ਇੰਜਣ ਦੇ ਨਾਲ 25 kmpl ਦੀ ਮਾਈਲੇਜ ਦੇ ਸਕਦੀ ਹੈ। ਇਸ ਬਾਈਕ ਦੀ ਟਾਪ ਸਪੀਡ 170 kmph ਹੋ ਸਕਦੀ ਹੈ। ਬੁਲੇਟ 650 ਬਾਜ਼ਾਰ ‘ਚ 3 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਆ ਸਕਦਾ ਹੈ।