Punjabi Singer: ਪੰਜਾਬੀ ਗਾਇਕ ਦੇ ਘਰ ਬਾਹਰ ਚੱਲੀਆਂ ਗੋਲੀਆਂ; ਲਗਾਤਾਰ ਮਿਲ ਰਹੀਆਂ ਧ.ਮ.ਕੀਆਂ ਤੋਂ ਬਾਅਦ ਹੋਏ ਫਾ ਇ.ਰ
ਪੰਜਾਬੀ ਗਾਇਕ ਸਾਹਿਲ ਸ਼ਾਹ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਜਲੰਧਰ ਦੇ ਬੂਟਾ ਮੰਡੀ ‘ਚ ਗਾਇਕ ਦੇ ਘਰ ‘ਤੇ ਕੁੱਝ ਬਦਮਾਸ਼ਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਾਹਿਲ ਨੂੰ ਕੁੱਝ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਵਿਦੇਸ਼ੀ ਨੰਬਰਾਂ ਤੋਂ ਫ਼ੋਨ ਕਰ ਗੈਂਗਸਟਰ ਉਸ ‘ਤੇ ਅਪਣੇ ਨਾਲ ਕੰਮ ਕਰਨ ਲਈ ਦਬਾਅ ਪਾ ਰਹੇ ਹਨ। ਸਾਹਿਲ ਨੇ ਦਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਕਿਸੇ ਪ੍ਰੋਗਰਾਮ ਲਈ ਚੰਡੀਗੜ੍ਹ ਗਿਆ ਹੋਇਆ ਸੀ। ਹਾਲਾਂਕਿ ਜਦੋਂ ਉਹ ਘਰ ਪਰਤਿਆਂ ਤਾਂ ਉਸ ਨਾਲ ਅਜਿਹੀ ਘਟਨਾ ਵਾਪਰੀ।
ਇਸ ਦੌਰਾਨ ਗਾਇਕ ਸਾਹਿਲ ਨੇ ਖੁਲਾਸਾ ਕਰ ਦੱਸਿਆ ਕਿ ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਘਰ ਦੇ ਦਰਵਾਜ਼ੇ ‘ਤੇ ਗੋਲੀਆਂ ਦੇ ਨਿਸ਼ਾਨ ਦੇਖੇ। ਇਸ ਦੌਰਾਨ ਉਨ੍ਹਾਂ ਨੂੰ ਕੁੱਝ ਖੋਲ ਵੀ ਬਰਾਮਦ ਹੋਏ। ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਫਿਲਹਾਲ ਗਾਇਕ ਦਾ ਪਰਿਵਾਰ ਸਦਮੇ ਵਿੱਚ ਹੈ।
ਦੱਸ ਦੇਈਏ ਕਿ ਜਲੰਧਰ ਦੇ ਸਾਹਿਲ ਸ਼ਾਹ ਗੀਤ ਲਿਖਦੇ ਹਨ। ਇਸ ਵਿਚਾਲੇ ਕੁੱਝ ਲੋਕ ਉਸ ਨੂੰ ਗੀਤ ਲਿਖਣ ਲਈ ਫ਼ੋਨ ਕਰ ਰਹੇ ਸਨ। ਜਿਸ ਨੂੰ ਕਲਾਕਾਰ ਨੇ ਨਜ਼ਰਅੰਦਾਜ਼ ਕਰ ਦਿੱਤਾ। ਉਸ ਨੂੰ ਇਸ ਬਾਰੇ ਬਿਲਕੁੱਲ ਵੀ ਖਬਰ ਨਹੀਂ ਸੀ ਕਿ ਬਦਮਾਸ਼ ਉਸ ਦੇ ਘਰ ‘ਤੇ ਗੋਲੀਬਾਰੀ ਕਰਨਗੇ। ਪੁਲਿਸ ਨੂੰ ਮੌਕੇ ਤੇ ਪਹੁੰਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸਦੇ ਨਾਲ ਹੀ ਗਾਇਕ ਦੀ ਮਾਂ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਅੱਧੀ ਰਾਤ ਨੂੰ ਵਾਪਰੀ। ਉਸ ਦੀ ਬੇਟੀ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਪਰ ਉਸ ਨੇ ਮੈਨੂੰ ਉਦੋਂ ਨਹੀਂ ਜਗਾਇਆ ਕਿਉਂਕਿ ਮੈਂ ਠੀਕ ਨਹੀਂ ਸੀ। ਇਹ ਗੋਲੀਆਂ 12:30 ਵਜੇ ਦੇ ਕਰੀਬ ਚਲਾਈਆਂ ਗਈਆਂ। ਇਲਾਕਾ ਪੁਲਿਸ ਅਨੁਸਾਰ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।