Punjab News: ਸੰਕਟ ਮੋਚਨ ਸ਼੍ਰੀ ਹਨੂੰਮਾਨ ਮੰਦਿਰ ‘ਚ ਦਿਨਦਿਹਾੜੇ ਹੋਈ ਚੋਰੀ, ਮੱਥਾ ਟੇਕਣ ਦੇ ਬਹਾਨੇ ਆਇਆ ਸੀ ਚੋਰ
ਲੁਧਿਆਣਾ ਦੇ ਸੰਕਟ ਮੋਚਨ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਦਿਨਦਿਹਾੜੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮੱਥਾ ਟੇਕਣ ਦੇ ਬਹਾਨੇ ਚੋਰ ਮੰਦਿਰ ਵਿੱਚ ਵੜਿਆ ਸੀ।ਦੱਸ ਦਈਏ ਕਿ ਲੁਧਿਆਣਾ ਦੇ ਹੈਬੋਵਾਲ ਸਥਿਤ ਬਾਲਾਜੀ ਮੰਦਿਰ ਦਾ ਸਾਹਮਣੇ ਇਹ ਘਟਨਾ ਵਾਪਰੀ ਹੈ, ਜਿੱਥੇ ਇੱਕ ਨੌਜਵਾਨ ਮੱਥਾ ਟੇਕਣ ਦੇ ਬਹਾਨੇ ਮੰਦਰ ਵਿੱਚ ਆਇਆ ਅਤੇ ਬਾਲਾਜੀ ਦੀ ਮੂਰਤੀ ਦੇ ਸਾਹਮਣੇ ਪਿਆ ਚਾਂਦੀ ਦਾ ਗਲਾਸ ਚੋਰੀ ਕਰਕ ਲੈ ਗਿਆ। ਨੌਜਵਾਨ ਦੀ ਇਹ ਸਾਰੀ ਹਰਕਤ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਸੀਸੀਟੀਵੀ ਫੁਟੇਜ ਵਿੱਚ ਸਾਫ਼ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਨੌਜਵਾਨ ਮੰਦਰ ਵਿੱਚ ਆਉਂਦਾ ਹੈ ਅਤੇ ਅਚਾਨਕ ਚਾਂਦੀ ਦਾ ਗਲਾਸ ਲੈ ਕੇ ਫ਼ਰਾਰ ਹੋ ਜਾਂਦਾ ਹੈ।
ਮੰਦਿਰ ਕਮੇਟੀ ਦੇ ਪ੍ਰਧਾਨ ਰਿਸ਼ੀ ਜੈਨ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਸਬੰਧੀ ਥਾਣਾ ਹੈਬੋਵਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਘਟਨਾ ਦੀ ਸੀ.ਸੀ.ਟੀ.ਵੀ ਫੁਟੇਜ ਵੀ ਪੁਲਿਸ ਨੂੰ ਮੁਹੱਈਆ ਕਰਵਾਈ ਗਈ ਹੈ। ਇਸ ਵਿਚ ਚੋਰੀ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਅਤੇ ਉਸ ਦੀ ਐਕਟਿਵਾ ਸਾਫ ਤੌਰ ‘ਤੇ ਦੇਖੀ ਜਾ ਸਕਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।