Breaking News Flash News Politics Punjab

Punjab News: ਜਾਖੜ ਸਾਬ੍ਹ….ਜ਼ਰਾ ਪੱਤਰਕਾਰਾਂ ਨੂੰ ਦੱਸ ਦਿਆ ਕਰੋ ਕਿਹੜੀ ਪਾਰਟੀ ਵੱਲੋਂ ਬੋਲ ਰਹੇ ਹੋ…ਕਾਂਗਰਸ, ਬੀਜੇਪੀ ਜਾਂ ਫਿਰ ਅਕਾਲੀ ਦਲ…ਸੀਐਮ ਭਗਵੰਤ ਮਾਨ ਦਾ ਨਿਸ਼ਾਨਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ’ਤੇ ਨਿਸ਼ਾਨਾ ਸਾਧਿਆ ਹੈ। ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ….ਜਾਖੜ ਸਾਹਬ ਜਿਸ ਪਾਰਟੀ ‘ਚ ਅੱਜਕੱਲ੍ਹ ਹੋ ਉਸ ਦੀ ਫਿਕਰ ਕਰੋ..ਨਾਲੇ ਪੱਤਰਕਾਰਾਂ ਨੂੰ ਦੱਸ ਦਿਆ ਕਰੋ ਕਿ ਮੈਂ ਕਿਹੜੀ ਪਾਰਟੀ ਵੱਲੋਂ ਬੋਲ ਰਿਹਾ ਹਾਂ..ਕਾਂਗਰਸ ਵੱਲੋਂ ਰਾਜ..ਭਾਜਪਾ ਦੇ ਪ੍ਰਧਾਨ ਤੇ ਅਕਾਲੀ ਦਲ ਨੂੰ ਗੱਠਜੋੜ ਦਾ ਸੱਦਾ..ਸਾਹਿਬ ਜੀ ਤੁਸੀਂ ਮੇਰੇ ਪੰਜਾਬ ਦੇ ਲੋਕਾਂ ਨੂੰ ਕੀ ਸਮਝਦੇ ਹੋ..ਕਦੇ ਮਰਜਾ ਚਿੜੀਏ..ਕਦੇ ਜਿਉਂਜਾ ਚਿੜੀਏ, ਜਵਾਬ ਦਿਓ….

 

 

ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਦੂਜਿਆਂ ’ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜਾਖੜ ਨੇ ਪਹਿਲਾਂ ਕਾਂਗਰਸ ਦੇ ਸੂਬਾ ਪ੍ਰਧਾਨ ਹੁੰਦਿਆਂ ਸੱਤਾ ਦਾ ਸੁਖ ਮਾਣਿਆ ਤੇ ਜਦੋਂ ਸੱਤਾ ਦੇ ਗਲਿਆਰਿਆਂ ਵਿੱਚ ਉਨ੍ਹਾਂ ਦੀ ਪੁੱਛ ਹੋਣੀ ਬੰਦ ਹੋ ਗਈ ਤਾਂ ਭਾਜਪਾ ਦਾ ਪੱਲਾ ਫੜ ਲਿਆ। ਉਨ੍ਹਾਂ ਕਿਹਾ ਕਿ ਜਾਖੜ ਨੂੰ ਜਾਪਣ ਲੱਗਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਭਾਜਪਾ ਦੇ ਪੱਲੇ ਕੱਖ ਨਹੀਂ ਪੈਣਾ ਤਾਂ ਉਹ ਅਕਾਲੀ ਦਲ ਨਾਲ ਗੱਠਜੋੜ ਲਈ ਹਾੜੇ ਕੱਢ ਰਹੇ ਹਨ।

ਮੁੱਖ ਮੰਤਰੀ ਨੇ ਜਾਖੜ ਨੂੰ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੂਰਖ ਨਾ ਸਮਝੋ ਸਗੋਂ ਲੋਕਾਂ ਨੂੰ ਜਵਾਬ ਦਿਓ ਕਿ ਤੁਸੀਂ ਪੰਜਾਬ ਦੀ ਗੱਲ ਕਰਨ ਦੀ ਬਜਾਏ ਸੂਬੇ ਨੂੰ ਬਰਬਾਦ ਕਰਨ ਵਾਲੀਆਂ ਪਾਰਟੀਆਂ ਦਾ ਬੁਲਾਰਾ ਬਣ ਕੇ ਕਿਉਂ ਵਿਚਰ ਰਹੇ ਹੋ। ਸੱਤਾ ਦੀ ਲਾਲਸਾ ਵਿੱਚ ਤੁਸੀਂ ਪੰਜਾਬ ਦੇ ਮੁੱਦਿਆਂ ਨੂੰ ਵਿਸਾਰ ਕੇ ਅਕਾਲੀ ਦਲ ਨਾਲ ਭਾਜਪਾ ਦਾ ਗੱਠਜੋੜ ਕਰਵਾਉਣ ਲਈ ਇਨੇ ਉਤਾਵਲੇ ਕਿਉਂ ਹੋਏ ਪਏ ਹੋ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬੀ ਸੂਬੇ ਦੇ ਵਿਕਾਸ ਲਈ ਸਿਰਤੋੜ ਯਤਨ ਕਰ ਰਹੀ ‘ਆਪ’ ਦੇ ਹੱਕ ਵਿੱਚ ਸਪਸ਼ਟ ਤੌਰ ਉਤੇ ਫਤਵਾ ਦੇਣਗੇ।

LEAVE A RESPONSE

Your email address will not be published. Required fields are marked *