Punjab News: ਅੱਜ ਪੰਜਾਬ ਪੁਲਿਸ ਚਲਾਏਗੀ ਆਪਰੇਸ਼ਨ CASO, ਅਪਰਾਧੀਆਂ ‘ਤੇ ਕੱਸੇਗੀ ਸ਼ਿਕੰਜਾ
ਪੰਜਾਬ ਪੁਲਿਸ ਵੱਲੋਂ ਅਪਰਾਧੀਆਂ ‘ਤੇ ਸ਼ਿਕੰਜਾ ਕੱਸਣ ਲਈ ਸੂਬੇ ਭਰ ‘ਚ ਅੱਜ ਯਾਨੀਕਿ ਬੁੱਧਵਾਰ, 9 ਅਕਤੂਬਰ ਨੂੰ ਆਪਰੇਸ਼ਨ CASO ਸ਼ੁਰੂ ਕੀਤਾ ਜਾਵੇਗਾ। ਇਸ ਆਪਰੇਸ਼ਨ ਦੀ ਅਗਵਾਈ ਡੀਜੀਪੀ ਪੰਜਾਬ ਗੌਰਵ ਯਾਦਵ ਖੁਦ ਕਰਨਗੇ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਫੀਲਡ ਵਿੱਚ ਹੋਣਗੇ। ਇਹ ਕਾਰਵਾਈ ਸੁਰੱਖਿਅਤ ਨੇਬਰਹੁੱਡ ਦੀ ਤਰਜ਼ ‘ਤੇ ਹੈ।
ਪੰਜਾਬ ਪੁਲਿਸ ਦੇ ਸਾਰੇ ਸੀਨੀਅਰ ਅਧਿਕਾਰੀ ਕ੍ਰਾਈਮ ਫਰੀ ਪੰਜਾਬ ਦੀ ਮੁਹਿੰਮ ਨੂੰ ਜ਼ਮੀਨੀ ਪੱਧਰ ‘ਤੇ ਚਲਾਉਣਗੇ। ਪੁਲਿਸ ਅਪਰਾਧ ਕਰਨ ਵਾਲੇ ਅਪਰਾਧੀਆਂ ‘ਤੇ ਲਏਗੀ ਸਖਤ ਐਕਸ਼ਨ। ਆਪਰੇਸ਼ਨ CASO ਦੀ ਅਗਵਾਈ ਡੀਜੀਪੀ ਖੁਦ ਕਰਨਗੇ।