Breaking News Flash News Punjab

Punjab: 150 ਰੁਪਏ ”ਚ ਜਿ..ਸ…ਮ ਦਾ ਸੌਦਾ… ਵੀਡੀਓ ਵਾਇਰਲ ਹੋਣ ਮਗਰੋਂ ਕੁੜੀ ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ

ਮੋਗਾ ਦੇ ਕਸਬਾ ਕੋਟ ਇਸੇ ਖ਼ਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਕੁੜੀ ਪੂਰੀ ਤਰ੍ਹਾਂ ਨਾਲ ਨਸ਼ੇ ਵਿਚ ਚੂਰ ਨਜ਼ਰ ਆ ਰਹੀ ਹੈ। ਇਸ ਕੁੜੀ ਨੇ ਹੁਣ ਕੈਮਰੇ ਮੂਹਰੇ ਆ ਕੇ ਸਨਸਨੀਖੇਜ਼ ਖ਼ੁਲਾਸੇ ਕੀਤੇ ਹਨ। ਉਸ ਨੇ ਆਪਣੇ ਨਸ਼ੇ ਦੇ ਦਲਦਲ ਵਿਚ ਫਸਣ ਤੋਂ ਲੈ ਕੇ ਉਸ ਨਾਲ ਹੋਣ ਵਾਲੇ ਸਲੂਕ ਬਾਰੇ ਵੀ ਖ਼ੁਲ੍ਹ ਕੇ ਗੱਲਬਾਤ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਨਸ਼ੇ ਦੀ ਦਲਦਲ ‘ਚੋਂ ਬਾਹਰ ਨਿਕਲਣ ਦੀ ਇੱਛਾ ਵੀ ਜ਼ਾਹਿਰ ਕੀਤੀ ਹੈ।

ਪੀੜਤਾ ਨੇ ਦੱਸਿਆ ਕਿ ਉਸ ਦੀ ਉਮਰ 17 ਸਾਲ ਹੈ। ਮੰਡੀ ਵਿਚ ਉਕ ਕੁੜੀ ਉਸ ਦੀ ਸਹੇਲੀ ਬਣ ਗਈ ਸੀ ਤੇ ਫ਼ਿਰ ਉਸ ਨੇ ਆਪਣੀ ਮਾਂ ਤੇ ਭਰਾ ਨਾਲ ਰਲ਼ ਕੇ ਮੈਨੂੰ ਨਸ਼ੇ ‘ਤੇ ਲਗਾ ਦਿੱਤਾ। ਪੀੜਤਾ ਨੇ ਦੱਸਿਆ ਕਿ ਉਹ ਲੋਕ ਨਸ਼ਾ ਦੇ ਕੇ ਉਸ ਦੇ ਸਰੀਰਕ ਸ਼ੋਸ਼ਣ ਵੀ ਕਰਵਾਉਂਦੇ ਹਨ ਤੇ ਇਸ ਦੇ ਬਦਲੇ ਉਸ ਨੂੰ 150 ਰੁਪਏ ਦਿੱਤੇ ਜਾਂਦੇ ਹਨ। ਉਸ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਇਕ ਤੰਬੂ ਲਗਾਇਆ ਹੋਇਆ ਹੈ, ਉੱਥੇ ਗਾਹਕ ਬੁਲਾ ਕੇ ਉਨ੍ਹਾਂ ਕੋਲੋਂ 300 ਰੁਪਏ ਲਏ ਜਾਂਦੇ ਹਨ। ਉਸ ਦੇ ਸ਼ੋਸ਼ਣ ਮਗਰੋਂ ਇਸ ਵਿਚੋਂ 150 ਰੁਪਏ ਉਸ ਨੂੰ ਦੇ ਦਿੱਤੇ ਜਾਂਦੇ ਹਨ ਤੇ 150 ਰੁਪਏ ਉਹ ਖ਼ੁਦ ਰੱਖ ਲੈਂਦੇ ਹਨ। ਪੀੜਤ ਕੁੜੀ ਨੇ ਦੱਸਿਆ ਕਿ ਨਸ਼ੇ ਨੇ ਉਸ ਦੀ ਸਾਰੀ ਜ਼ਿੰਦਗੀ ਖ਼ਰਾਬ ਕਰ ਦਿੱਤੀ ਹੈ। ਉਸ ਦੀ ਮਾਂ ਲੋਕਾਂ ਦੇ ਘਰਾਂ ਵਿਚ ਜਾ ਕੇ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ। ਉਸ ਦਾ ਭਰਾ ਵੀ ਦਿਹਾੜੀਦਾਰ ਹੈ, ਪਰ ਉਹ ਵੀ ਨਸ਼ੇ ਦਾ ਆਦੀ ਹੈ। ਉਸ ਨੇ ਕਿਹਾ ਕਿ ਉਹ ਇਸ ਦਲਦਲ ਵਿਚੋਂ ਬਾਹਰ ਨਿਕਲਣਾ ਚਾਹੁੰਦੀ ਹੈ, ਪਰ ਮਜਬੂਰ ਹੋ ਚੁੱਕੀ ਹੈ।

ਇੱਥੇ ਦੱਸ ਦਈਏ ਕਿ ਇਸ ਕੁੜੀ ਦੀ ਵੀਡੀਓ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈ ਸੀ, ਜਿਸ ਵਿਚ ਉਹ ਨਸ਼ੇ ਦੀ ਹਾਲਤ ਵਿਚ ਨਜ਼ਰ ਆ ਰਹੀ ਸੀ। ਇਸ ਵਿਚ ਕੁਝ ਲੋਕ ਉਸ ਨਾਲ ਗੱਲਬਾਤ ਕਰਦੇ ਹਨ ਤਾਂ ਉਹ ਮੰਨਦੀ ਹੈ ਕਿ ਉਸ ਨੇ ਨਸ਼ੇ ਵਾਲੀਆਂ 2 ਗੋਲ਼ੀਆਂ ਖਾਧੀਆਂ ਹੋਈਆਂ ਹਨ। ਕੁੜੀ ਦੇ ਹਾਲਾਤ ਇਹ ਹਨ ਕਿ ਉਹ ਸਾਹਮਣੇ ਪਈ ਰੋਟੀ ਵੀ ਨਹੀਂ ਖਾ ਪਾਉਂਦੀ ਤੇ ਉਸ ਦਾ ਸਰੀਰ ਲਗਾਤਾਰ ਕੰਬਦਾ ਰਹਿੰਦਾ ਹੈ। ਉਹ ਜ਼ਮੀਨ ਤੋਂ ਉੱਠ ਵੀ ਨਹੀਂ ਪਾ ਰਹੀ ਤੇ ਨਾ ਹੀ ਸਹੀ ਤਰ੍ਹਾਂ ਗੱਲ ਕਰ ਪਾ ਰਹੀ ਹੈ। ਇੱਥੋਂ ਤਕ ਕਿ ਉਹ 3 ਲੋਕਾਂ ਦੇ ਸਹਾਰੇ ਨਾਲ ਵੀ ਸਿੱਧੀ ਖੜ੍ਹੀ ਨਹੀਂ ਹੋ ਪਾਉਂਦੀ

ਦੂਜੇ ਪਾਸੇ ਇਸ ਵੀਡੀਓ ਬਾਰੇ ਥਾਣਾ ਕੋਟ ਇਸੇ ਖ਼ਾਂ ਦੀ ਮੁਖੀ ਸੁਨੀਤਾ ਰਾਣੀ ਦਾ ਵੀ ਬਿਆਨ ਸਾਹਮਣੇ ਆ ਚੁੱਕਿਆ ਹੈ। ਥਾਣਾ ਮੁਖੀ ਨੇ ਵੀਡੀਓ ਜਾਰੀ ਕਰ ਕੇ ਕਿਹਾ ਸੀ ਕਿ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਕੁਝ ਵਿਅਕਤੀਆਂ ਵੱਲੋਂ ਇਕ ਕੁੜੀ ਦੇ ਨਸ਼ੇ ਵਾਲੇ ਕੈਪਸੂਲ ਖਾਧੇ ਹੋਣ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। SHO ਨੇ ਕਿਹਾ ਕਿ ਲੜਕੀ ਤੋਂ ਪੁੱਛਗਿੱਛ ਕਰਨ ਮਗਰੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਤੇ ਕੁੜੀ ਦਾ ਇਲਾਜ ਵੀ ਕਰਵਾਇਆ ਜਾਵੇਗਾ।

LEAVE A RESPONSE

Your email address will not be published. Required fields are marked *