Political Plunge: ਬੇਅਦਬੀ ਕੇਸਾਂ ਦੀ ਜਾਂਚ ਕਰਨ ਵਾਲੇ ਅਫ਼ਸਰ ਦੀ ਸਿਆਸਤ ‘ਚ ਐਂਟਰੀ ! BJP ‘ਚ ਹੋਣਗੇ ਸ਼ਾਮਲ
ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਆਈਏਐਸ ਤੋਂ ਬਾਅਦ ਹੁਸ਼ਿਆਰਪੁਰ ਵਿੱਚ ਲੋਕ ਸਭਾ ਚੋਣਾਂ ਲਈ ਇੱਕ ਹੋਰ ਅਫ਼ਸਰ ਚੋਣ ਮੈਦਾਨ ‘ਚ ਨਿੱਤਰਣ ਜਾ ਰਿਹਾ ਹੈ। ਪੰਜਾਬ ਦੇ ਸਾਬਕਾ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਦਾ ਨਾਮ ਅੱਗੇ ਚੱਲ ਰਿਹਾ ਹੈ। ਫਿਲਹਾਲ ਉਨ੍ਹਾਂ ਦੇ ਭਾਜਪਾ ‘ਚ ਸ਼ਾਮਲ ਹੋਣ ਅਤੇ ਹੁਸ਼ਿਆਰਪੁਰ (ਰਿਜ਼ਰਵ) ਸੀਟ ਤੋਂ ਚੋਣ ਲੜਨ ਦੀ ਚਰਚਾ ਚੱਲ ਰਹੀ ਹੈ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਈ ਮਸ਼ਹੂਰ ਲੋਕ ਪਾਰਟੀ ਵਿੱਚ ਸ਼ਾਮਲ ਹੋਣਗੇ।
ਸਾਬਕਾ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਟਾਂਡਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਖੁੱਡਾ ਦੇ ਵਸਨੀਕ ਹਨ ਅਤੇ ਇਹ ਵੀ ਸਿਆਸਤ ਵਿੱਚ ਆਉਣ ਦੀ ਤਿਆਰੀ ਕਰ ਰਹੇ ਹਨ। ਹਾਲਾਂਕਿ ਇਸ ਸੀਟ ਲਈ ਸੰਸਦ ਮੈਂਬਰ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਦੇ ਨਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਪੰਜਾਬ ਭਾਜਪਾ ਦਾ ਵੱਡਾ ਵਰਗ ਉਨ੍ਹਾਂ ਦਾ ਸਮਰਥਨ ਕਰ ਰਿਹਾ ਹੈ।
ਹਾਲਾਂਕਿ ਪਾਰਟੀ ਦੇ ਆਗੂ ਇਸ ਮਾਮਲੇ ਵਿੱਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ । ਸਹੋਤਾ ਦੀ ਅਗਵਾਈ ਵਾਲੀ SIT ਨੇ ਹੀ ਬਰਗਾੜੀ ਬੇਅਦਬੀ ਮਾਮਲੇ ਵਿੱਚ 2 ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਦਾ ਲਿੰਕ ਪਾਕਿਸਤਾਨ ਨਾਲ ਜੋੜਿਆ,ਵਿਵਾਦ ਤੋਂ ਬਾਅਦ ਦੋਵੇ ਨੌਜਵਾਨਾਂ ਨੂੰ ਛੱਡਣਾ ਪਿਆ ਸੀ।
1988 ਬੈਚ ਦੇ ਇਕਬਾਲ ਸਿੰਘ ਸਹੋਰਾ ਨੂੰ ਸਤੰਬਰ 2022 ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਡੀਜੀਪੀ ਬਣਾਇਆ ਸੀ ਪਰ ਨਵਜੋਤ ਸਿੰਘ ਸਿੱਧੂ ਦੇ ਵਿਰੋਧ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ । ਸਿੱਧੂ ਨੇ ਉਨ੍ਹਾਂ ‘ਤੇ ਬੇਅਦਬੀ ਦੇ ਮੁਲਜ਼ਮਾਂ ਦੀ ਮਦਦ ਦਾ ਇਲਜ਼ਾਮ ਲਗਾਇਆ ਸੀ ।
ਇਕਬਾਲ ਸਿੰਘ ਸਹੋਤਾ ਦੇ ਪਰਿਵਾਰ ਦਾ ਸਬੰਧ ਸਿਆਸਤ ਨਾਲ ਰਿਹਾ ਹੈ। 2 ਦਹਾਕੇ ਪਹਿਲਾਂ ਦਸੂਹਾ ਤੋਂ ਉਨ੍ਹਾਂ ਦੇ ਪਿਤਾ BSP ਤੋਂ ਚੋਣ ਲੜ ਚੁੱਕੇ ਹਨ । ਸਹੋਤਾ ਨੇ ਕਦੇ ਵੀ ਸਿਆਸਤ ਵਿੱਚ ਜਾਣ ਤੋਂ ਇਨਕਾਰ ਨਹੀਂ ਕੀਤਾ ਹੈ । ਉਨ੍ਹਾਂ ਨੇ ਕਿਹਾ ਮੇਰਾ ਪਰਿਵਾਰ ਪਹਿਲਾਂ ਹੀ ਸਿਆਸਤ ਵਿੱਚ ਸੀ।