ਬਟਾਲਾ ( ਬੱਬਲੂ, ਚੋਧਰੀ) ਅੱਜ ਤੋ ਕਰੀਬ ਦੋ ਸਾਲ ਪਹਿਲਾਂ ਇੱਕ ਖ਼ਬਰ ” ਬੱਚੇ ਦਾ ਖੌਫ ” ਦੇ ਸਿਰਲੇਖ ਹੇਠ ਨਸ਼ਰ ਹੋਈ ਸੀ। ਉਸ ਸਮੇਂ ਚੋਣਾਂ ਦਾ ਮਾਹੌਲ ਸੀ। ਸਾਰੀਆਂ ਪਾਰਟੀਆਂ ਦਾ ਜੋਰ ਲੱਗਾ ਹੋਇਆ ਸੀ। ਪਰ ਉਸ ਸਮੇਂ ਕੁੱਝ ਸਿਆਸੀ ਪਾਰਟੀਆਂ ਦੇ ਨੇਤਾ ਇੱਕ ਉਮੀਦਵਾਰ ਨੂੰ ਬੱਚਾ ਕਹਿਕੇ ਸੰਬੋਧਨ ਕਰ ਰਹੇ ਸਨ। ਜਿਸ ਦਾ ਨਾਮ ਸ਼ੈਰੀ ਕਲਸੀ ਹੈ। ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਭੁਲੇਖੇ ਵਿੱਚ ਸਨ। ਪਰ ਜੱਦ ਚੋਣਾਂ ਦਾ ਮੌਕਾ ਆਇਆ ਤਾਂ ਇਹੋ ਬੱਚਾ ਦੂਸਰਿਆ ਲਈ ਖੌਫ ਬਣ ਗਿਆ ਸੀ। ਉਸ ਸਮੇਂ ਇਹ ਖ਼ਬਰ ਬਹੁਤ ਹੀ ਨਸ਼ਰ ਹੋਈ ਸੀ। ਇਸ ਬੱਚੇ ਨੇ ਵਿਰੋਧੀ ਉਮੀਦਵਾਰ ਨੂੰ 29 ਹਜਾਰ ਦੀ ਲੀਡ ਨਾਲ ਹਰਾਇਆ ਸੀ। ਚਾਰੋ ਪਾਸੇ ਸ਼ੈਰੀ ਸ਼ੈਰੀ ਹੋਈ ਪਈ ਸੀ। ਚੋਣ ਜਿੱਤਣ ਤੋ ਬਾਅਦ ਇਹ ਬੱਚਾ ਪਹਿਲੇ ਦਿਨ ਹੀ ਕੰਮ ਤੇ ਲੱਗ ਗਿਆ।
ਫਿਰ ਚਾਹੇ ਦਿਨ ਹੋਵੇ ਜਾਂ ਰਾਤ, ਲਗਾਤਾਰ ਕੰਮ ਕਰਦਿਆ ਬਟਾਲੇ ਨੂੰ ਵਿਕਾਸ ਦੀਆਂ ਲੀਹਾਂ ਤੇ ਲੈਕੇ ਇਹ ਬੱਚਾ ਜਵਾਨ ਹੋ ਰਿਹਾ ਹੈ। ਇਹ ਬੱਚਾ ਅਪਣੇ ਕੰਮ ਕਰਕੇ ਸਰਕਾਰ ਅਤੇ ਪਾਰਟੀ ਦਾ ਹਰਮਨ ਪਿਆਰਾ ਬੱਚਾ ਹੈ। ਇਸ ਬੱਚੇ ਦੀ ਕਾਬਲੀਅਤ ਦੀ ਪਹਿਚਾਣ ਕਰਦਿਆ ਇਸ ਬੱਚੇ ਨੂੰ ਪਾਰਟੀ ਨੇ ਇੱਕ ਸਟੇਟ ਦਾ ਪ੍ਰਭਾਰੀ ਲਗਾ ਦਿੱਤਾ। ਇਸ ਤੋ ਬਾਅਦ ਪਾਰਟੀ ਨੇ ਸਟੇਟ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ। ਫਿਰ ਪਾਰਟੀ ਵੱਲੋ ਹੀ ਇਹ ਬੱਚਾ ਸਟਾਰ ਪ੍ਰਚਾਰਕ ਲਗਾ ਦਿੱਤਾ। ਕੁੱਝ ਪਾਰਟੀਆਂ ਇਹ ਸੋਚ ਰਹੀਆ ਹਨ ਕਿ ਬੱਚਾ ਹੁੰਦੇ ਹੋਏ ਇੰਨਾ ਕੰਮ ਕਰਵਾ ਦਿੱਤਾ ਹੈ ਤਾਂ ਇਹ ਬੱਚਾ ਜਵਾਨ ਹੋਕੇ ਤਾਂ ਵਿਕਾਸ ਦੀ ਸੁਨਾਮੀ ਲੈ ਆਵੇਗਾ। ਆਖਿਰ ਹਲਕੇ ਵਿੱਚ ਰਿਕਾਰਡ ਤੋੜ ਵਿਕਾਸ ਕਾਰਜ ਕਰਦਿਆ ਇਹ ਬੱਚਾ ਹੁਣ ਜਵਾਨ ਹੋ ਚੁੱਕਾ ਹੈ। ਇਸ ਸਮੇਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਲੋਕ ਭਲਾਈ ਦੇ ਕੰਮਾਂ ਕਰਕੇ ਸਾਰੇ ਹੀ ਪੰਜਾਬ ਵਿੱਚ ਹਰਮਨ ਪਿਆਰਾ ਯੁਵਾ ਨੇਤਾ ਬਣ ਚੁੱਕਾ ਹੈ।