Breaking News Entertainment Flash News Punjab

Mohali News: ਗੁਰਦੁਆਰਾ ਸਾਹਿਬ ਦਾ ਨਕਲੀ ਸੈੱਟ, ਚੌਰ ਸਾਹਿਬ, ਗ੍ਰੰਥੀ…ਨਿਹੰਗ ਸਿੰਘਾਂ ਨੇ ਰੁਕਵਾਈ ਪੰਜਾਬੀ ਸੀਰੀਅਲ ਦੀ ਸ਼ੂਟਿੰਗ, ਜਾਣੋ ਪੂਰਾ ਮਾਮਲਾ

ਮੋਹਾਲੀ ‘ਚ ਪੰਜਾਬੀ ਸੀਰੀਅਲ ਦੀ ਸ਼ੂਟਿੰਗ ਦੌਰਾਨ ਹੰਗਾਮਾ ਹੋ ਗਿਆ। ਸ਼ੂਟਿੰਗ ਵਿੱਚ ਆਨੰਦ ਕਾਰਜ ਹੋਣੇ ਸਨ। ਇਸ ਲਈ ਗੁਰਦੁਆਰਾ ਸਾਹਿਬ ਦਾ ਸੈੱਟ ਬਣਾਇਆ ਗਿਆ ਸੀ। ਜਿੱਥੇ ਪ੍ਰਤੀਕ ਦੇ ਤੌਰ ‘ਤੇ ਨਿਸ਼ਾਨ ਸਾਹਿਬ ਅਤੇ ਪਾਲਕੀ ਸਾਹਿਬ ਸਜਾਈ ਗਈ ਸੀ।

ਉਦੋਂ ਹੀ ਕਿਸੇ ਨੇ ਨਿਹੰਗ ਸਿੰਘਾਂ ਨੂੰ ਦੱਸ ਦਿੱਤਾ ਕਿ ਘੜੂੰਆ ਦੇ ਅਕਾਲਗੜ੍ਹ ਵਿੱਚ ਬੇਅਦਬੀ ਹੋ ਰਹੀ ਹੈ। ਜਿਸ ਤੋਂ ਬਾਅਦ ਨਿਹੰਗ ਸਿੰਘ ਉੱਥੇ ਪਹੁੰਚ ਗਏ। ਉਨ੍ਹਾਂ ਨੇ ਸੀਰੀਅਲ ਦੀ ਸ਼ੂਟਿੰਗ ਰੋਕ ਦਿੱਤੀ। ਹੰਗਾਮੇ ਦਾ ਪਤਾ ਲੱਗਦਿਆਂ ਹੀ ਖਰੜ ਪੁਲਿਸ ਵੀ ਉੱਥੇ ਪੁੱਜ ਗਈ। ਜਿੱਥੇ ਸ਼ੂਟਿੰਗ ਕਰ ਰਹੀ ਪ੍ਰੋਡਕਸ਼ਨ ਯੂਨਿਟ ਨੇ ਕਿਹਾ ਕਿ ਨਿਹੰਗਾਂ ਨੇ ਉਨ੍ਹਾਂ ਨਾਲ ਕੁੱਟਮਾਰ ਅਤੇ ਬਦਸਲੂਕੀ ਵੀ ਕੀਤੀ ਹੈ।

ਪੁਲਿਸ ਨੇ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਕੇ ਉਨ੍ਹਾਂ ਦੇ ਬਿਆਨ ਦਰਜ ਕਰਵਾਏ। ਦੂਜੇ ਪਾਸੇ ਨਿਹੰਗਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਮੁੜ ਸੰਘਰਸ਼ ਵਿੱਢਣਗੇ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।

ਸੋਮਵਾਰ ਨੂੰ ਘੜੂੰਆ ਦੇ ਅਕਾਲਗੜ੍ਹ ਨੇੜੇ ਪੰਜਾਬੀ ਸੀਰੀਅਲ ਉਡਾਰੀਆਂ ਦੀ ਸ਼ੂਟਿੰਗ ਚੱਲ ਰਹੀ ਸੀ। ਜਿੱਥੇ ਗੁਰਦੁਆਰਾ ਸਾਹਿਬ ਦਾ ਸੈੱਟ ਲਗਾਇਆ ਹੋਇਆ ਸੀ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਵੀ ਪ੍ਰਤੀਕ ਵਜੋਂ ਸੁਸ਼ੋਭਿਤ ਕੀਤਾ ਗਿਆ ਸੀ। ਉੱਥੇ ਹੀ ਤਿੰਨ ਗ੍ਰੰਥੀ ਵੀ ਸੱਦੇ ਗਏ ਸਨ।

ਜਦੋਂ ਨਿਹੰਗਾਂ ਨੇ ਇਹ ਸਭ ਦੇਖਿਆ ਤਾਂ ਉਹ ਭੜਕ ਗਏ। ਉਨ੍ਹਾਂ ਕਿਹਾ ਕਿ ਇਹ ਸਿੱਖ ਮਰਿਆਦਾ ਦੇ ਖ਼ਿਲਾਫ਼ ਹੈ। ਅਜਿਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦੇ ਹੰਗਾਮੇ ਤੋਂ ਬਾਅਦ ਸ਼ੂਟਿੰਗ ਰੋਕ ਦਿੱਤੀ ਗਈ। ਉਨ੍ਹਾਂ ਸ਼ੂਟਿੰਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਭ ਕੁਝ ਪਤਾ ਸੀ, ਉਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।

ਮੌਕੇ ‘ਤੇ ਪਹੁੰਚੇ ਨਿਹੰਗ ਬਾਬਾ ਨਿਹਾਲ ਸਿੰਘ ਬਰੌਲੀ ਨੇ ਦੱਸਿਆ ਕਿ ਸਾਨੂੰ ਬਾਬਾ ਮੇਜਰ ਸਿੰਘ ਦਾ ਬੇਅਦਬੀ ਸਬੰਧੀ ਫ਼ੋਨ ਆਇਆ ਸੀ। ਜਦੋਂ ਅਸੀਂ ਇੱਥੇ ਪਹੁੰਚੇ ਤਾਂ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸੁਸ਼ੋਭਿਤ ਹੈ। ਤਿੰਨ ਗ੍ਰੰਥੀ ਜੋ ਵੀਡੀਓ ਬਣਾ ਰਹੇ ਸਨ। ਚੌਰ ਸਾਹਿਬ ਆਦਿ ਇਥੇ ਸਨ। ਇੱਥੇ ਉਡਾਰੀਆਂ ਸੀਰੀਅਲ ਦੀ ਸ਼ੂਟਿੰਗ ਚੱਲ ਰਹੀ ਸੀ।

ਹਰ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਖਤ ਸੁਸ਼ੋਭਿਤ ਕਰਨਾ ਸਹੀ ਨਹੀਂ ਹੈ। ਸਰਗੁਣ ਮਹਿਤਾ ਨੇ ਸਭ ਤੋਂ ਵੱਧ ਬੇਅਦਬੀ ਕੀਤੀ ਹੈ। ਅਸੀਂ ਚਾਹੁੰਦੇ ਹਾਂ ਕਿ ਸ਼ੂਟਿੰਗ ਕਰਵਾਉਣ ਵਾਲੇ ਪਤੀ-ਪਤਨੀ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖਾਲਸਾ ਕੌਮ ਨਾਲ ਗਲਤ ਕੰਮ ਕੀਤਾ ਜਾ ਰਿਹਾ ਹੈ। ਉੱਥੇ ਹੀ ਜੇਕਰ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਤਾਂ ਖਾਲਸਾ ਪੰਥ ਦੇ ਸਿਸਟਮ ਦੇ ਹਿਸਾਬ ਨਾਲ ਕਾਰਵਾਈ ਕਰਨਗੇ।

LEAVE A RESPONSE

Your email address will not be published. Required fields are marked *