Flash News Punjab

LUDHIANA NEWS:ਭੈਣ ਨੂੰ ਛੱਡਣ ਦਾ ਬ.ਦਲਾ ਲੈਣ ਲਈ ਭਰਾਵਾਂ ਨੇ ਰਚੀ ਸਾਜਿਸ਼, ਐਡਵੋਕੇਟ ਦੇ ਕ.ਤ.ਲ ਲਈ ਦਿੱਤੀ ਲੱਖਾਂ ਦੀ ਸੁਪਾਰੀ

ਦੁੱਗਰੀ ਫੇਸ-1 ਵਿਚ ਐਡਵੋਕੇਟ ਸੁਖਮੀਤ ਭਾਟੀਆ ’ਤੇ ਫਾਇਰਿੰਗ ਕਰਨ ਦੇ ਦੋਸ਼ ’ਚ ਥਾਣਾ ਦੁੱਗਰੀ ਦੀ ਪੁਲਸ ਨੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਤੋਂ 3 ਪਿਸਤੌਲ, ਵਾਰਦਾਤ ਦੌਰਾਨ ਵਰਤੀ ਗਈ ਕਾਰ ਅਤੇ 4 ਮੋਬਾਇਲ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਮੋਹਿਤ ਵਰਮਾ, ਕਮਲ ਵਰਮਾ, ਟੀਨੂ ਆਨੰਦ, ਹਰਮਨ ਸਿੰਘ, ਗੁਰਪ੍ਰੀਤ ਸਿੰਘ ਗੋਪੀ ਵਜੋਂ ਹੋਈ ਹੈ, ਜਦਕਿ ਇਸ ਮਾਮਲੇ ’ਚ ਪਹਿਲਾਂ ਹੀ ਨਾਮਜ਼ਦ ਕੀਤੇ ਗੲੇ ਮੁਲਜ਼ਮ ਮਨਦੀਪ ਸਿੰਘ ਗੁਲਾਟੀ ਉਸ ਦਾ ਭਰਾ ਸੁਖਵਿੰਦਰ ਸਿੰਘ ਗੁਲਾਟੀ ਅਤੇ ਐਡਵੋਕੇਟ ਦੀ ਪਤਨੀ ਗਗਨਦੀਪ ਕੌਰ ਪੁਲਸ ਗ੍ਰਿਫ਼ਤ ਤੋਂ ਬਾਹਰ ਹੈ, ਜਿਨ੍ਹਾਂ ਦੀ ਭਾਲ ’ਚ ਪੁਲਸ ਰੇਡ ਮਾਰ ਰਹੀ ਹੈ।

ਜੁਆਇੰਟ ਪੁਲਸ ਕਮਿਸ਼ਨਰ ਜਸਕਰਨ ਸਿੰਘ ਤੇਜਾ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਏ. ਡੀ. ਸੀ. ਪੀ. ਦੇਵ ਸਿੰਘ, ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ, ਏ. ਸੀ. ਪੀ. ਗੁਰਇਕਬਾਲ ਸਿੰਘ ਅਤੇ ਏ. ਸੀ. ਪੀ. ਇਨਵੈਸਟੀਗੇਸ਼ਨ ਅਮਨਦੀਪ ਸਿੰਘ ਅਤੇ ਇੰਸ. ਅਮਨਦੀਪ ਸਿੰਘ ਬਰਾੜ ਦੀ ਟੀਮ ਮਾਮਲੇ ਨੂੰ ਲੈ ਕੇ ਸਾਈਂਟੀਫਿਕ ਅਤੇ ਟੈਕਨੀਕਲ ਢੰਗ ਨਾਲ ਜਾਂਚ ਕਰ ਰਹੀ ਹੈ। ਇਸ ਦੌਰਾਨ ਪੁਲਸ ਨੇ ਦੋਵੇਂ ਮੁਲਜ਼ਮਾਂ ਮੋਹਿਤ ਵਰਮਾ ਅਤੇ ਟੀਨੂ ਆਨੰਦ ਨੂੰ ਬੰਗਲੌਰ ਤੋਂ ਅਤੇ ਹੋਰ ਨੂੰ ਲੁਧਿਆਣਾ ਤੋਂ ਵੱਖ-ਵੱਖ ਸਥਾਨਾਂ ਤੋਂ ਕਾਬੂ ਕਰ ਲਿਆ।

20 ਲੱਖ ਰੁਪਏ ’ਚ ਸੌਦਾ ਤੈਅ ਕਰਕੇ ਉਪਲੱਬਧ ਕਰਵਾਏ ਪਿਸਤੌਲ
ਪੁੱਛਗਿੱਛ ਦੌਰਾਨ ਟੀਨੂ ਆਨੰਦ ਨੇ ਦੱਸਿਆ ਕਿ ਉਹ ਸੁਖਮਿੰਦਰ ਸਿੰਘ ਗੁਲਾਟੀ ਉਰਫ਼ ਵਿਨੋਦ ਨਾਲ ਪਹਿਲਾਂ ਵੀਜ਼ਾ ਲਗਵਾਉਣ ਦਾ ਕੰਮ ਕਰਦਾ ਸੀ। ਮੁਲਜ਼ਮ ਸੁਖਵਿੰਦਰ ਸਿੰਘ ਨੇ ਦਸੰਬਰ ਮਹੀਨੇ ’ਚ ਉਸ ਦੀ ਗੱਲਬਾਤ ਆਪਣੇ ਸਾਲੇ ਰੋਹਿਤ ਵਰਮਾ ਨਾਲ ਕਰਵਾਈ ਸੀ।
ਸੁਖਵਿੰਦਰ ਸਿੰਘ ਨੇ ਦੱਸਿਆ ਸੀ ਕਿ ਉਸ ਦੀ ਭੈਣ ਗਗਨਦੀਪ ਕੌਰ ਦਾ ਵਿਆਹ ਸੁਖਮੀਤ ਸਿੰਘ ਐਡਵੋਕੇਟ ਨਾਲ ਹੋਇਆ ਸੀ। ਦੋਵਾਂ ਵਿਚਕਾਰ ਆਪਸੀ ਝਗੜਾ ਰਹਿੰਦਾ ਸੀ। ਉਸ ਦੀ ਭੈਣ ਨੂੰ ਐਡਵੋਕੇਟ ਨੇ ਛੱਡ ਕੇ ਉਸ ਦੀ ਜ਼ਿੰਦਗੀ ਖ਼ਰਾਬ ਕਰ ਦਿੱਤੀ, ਜਿਸ ਦਾ ਉਸ ਨੇ ਬਦਲਾ ਲੈਣਾ ਹੈ। ਪੈਸਿਆਂ ਦੇ ਲਾਲਚ ਵਿਚ ਆ ਕੇ ਉਹ ਉਨ੍ਹਾਂ ਦਾ ਸਾਥ ਦੇਣ ਲਈ ਤਿਆਰ ਹੋ ਗਏ। ਇਹ ਕੰਮ ਕਰਨ ਲਈ ਉਨ੍ਹਾਂ ਨੇ ਮੁਲਜ਼ਮ ਹਰਮਨ ਸਿੰਘ ਨਾਲ ਮੁਲਾਕਾਤ ਕੀਤੀ।

ਇਸ ਦੌਰਾਨ ਸੁਖਵਿੰਦਰ ਸਿੰਘ ਨੇ 5 ਪਿਸਤੌਲਾਂ ਅਤੇ 25 ਜ਼ਿੰਦਾ ਕਾਰਤੂਸਾਂ ਦਾ ਇੰਤਜ਼ਾਮ ਕਰ ਲਿਆ। ਹਥਿਆਰਾਂ ਦਾ ਪ੍ਰਬੰਧ ਹੋਣ ’ਤੇ ਮੋਹਿਤ ਵਰਮਾ ਨੇ ਦੋਬਾਰਾ ਹਰਮਨ ਸਿੰਘ ਨਾਲ ਮੁਲਾਕਾਤ ਕੀਤੀ, ਜਿਸ ਨੇ ਕਿਹਾ ਕਿ ਉਸ ਦੇ ਨਾਲ ਸੋਨੀ ਉਰਫ਼ ਚੱਪਾ ਅਤੇ ਦੀਪ ਹਨ ਉਨ੍ਹਾਂ ਦੇ ਨਾਲ ਗੱਲ ਤੈਅ ਹੋ ਗਈ। ਇਸ ਦੇ ਲਈ ਇਕ ਗੱਡੀ ਅਤੇ ਡਰਾਈਵਰ ਉਪਲੱਬਧ ਕਰਵਾ ਦੇਣਾ ਅਤੇ ਇਸ ਦੇ ਲਈ 20 ਲੱਖ ਰੁਪਏ ’ਚ ਸੌਦਾ ਤੈਅ ਹੋ ਗਿਆ, ਜਿਸ ’ਤੇ ਸੁਖਵਿੰਦਰ ਸਿਘ ਨੇ ਕਿਹਾ ਕਿ ਕੰਮ ਹੋਣ ਤੋਂ ਬਾਅਦ ਖਾਤੇ ’ਚ 20 ਲੱਖ ਰੁਪਏ ਟਰਾਂਸਫਰ ਕਰਵਾ ਦਿੱਤਾ ਜਾਵੇਗਾ।
ਯੋਜਨਾ ਬਣਾ ਕੇ 2 ਫਰਵਰੀ ਨੂੰ ਸੁਖਵਿੰਦਰ ਆਪਣੇ ਪਰਿਵਾਰ ਅਤੇ ਮਾਪਿਆਂ ਨਾਲ ਦੁਬਈ ਚਲਾ ਗਿਆ। ਉਹ ਖ਼ੁਦ ਕਿਰਾਏ ’ਤੇ ਹੋਟਲ ਦਾ ਕਮਰਾ ਲੈ ਕੇ ਲੁਧਿਆਣਾ ਰਹਿਣ ਲੱਗ ਪਿਆ ਤਾਂ ਜੋ ਕੰਮ Ôਹੋਣ ’ਤੇ ਰਕਮ ਅਦਾ ਕਰਕੇ ਨਿਕਲ ਸਕੇ।

ਮਾਮਲਾ ਕੀ ਸੀ?
ਐਡਵੋਕੇਟ ਸੁਖਮੀਤ ਭਾਟੀਆ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਦੱਸਿਆ ਸੀ ਕਿ ਜਦੋਂ ਉਹ ਭਾਣਜੇ ਨਾਲ ਦੁੱਗਰੀ ਫੇਜ਼-1 ਤੋਂ ਐੱਮ. ਜੀ. ਐੱਮ. ਸਕੂਲ ਨੇੜੇ ਜਾ ਰਿਹਾ ਸੀ ਤਾਂ ਪਿੱਛੇ ਆ ਰਹੀ ਮੈਗਨਿਟ ਸਫੈਦ ਰੰਗ ਦੀ ਕਾਰ ਤੇਜ਼ ਰਫ਼ਤਾਰ ਨਾਲ ਆਈ ਤਾਂ ਉਸ ਨੇ ਆਪਣੀ ਕਾਰ ਦੀ ਰਫ਼ਤਾਰ ਘਟਾ ਦਿੱਤੀ ਅਤੇ ਉਹ ਕਾਰ ਅੱਗੇ ਨਿਕਲ ਗਈ ਅਤੇ ਬਰਾਬਰ ’ਤੇ ਲਿਆ ਕੇ ਉਸ ’ਤੇ ਫਾਇਰਿੰਗ ਕਰ ਦਿੱਤੀ। ਉਸ ਦਾ ਆਪਣੇ ਸਹੁਰਿਆਂ ਨਾਲ ਝਗੜਾ ਚੱਲ ਰਿਹਾ ਹੈ। ਪੁਲਸ ਨੇ ਜਾਂਚ ਤੋਂ ਬਾਅਦ ਉਸ ਦੀ ਪਤਨੀ ਗਗਨਦੀਪ ਕੌਰ, ਸੁਖਵਿੰਦਰ ਸਿੰਘ ਅਤੇ ਮਨਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

LEAVE A RESPONSE

Your email address will not be published. Required fields are marked *