India Breaking News Flash News Punjab

Lawrence Bishnoi: ਲਾਰੈਂਸ ਬਿਸ਼ਨੋਈ ਦੀ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੂੰ ਵੀਡੀਓ ਕਾਲ ਵਾਇਰਲ ! ਹੁਣ ਜੇਲ੍ਹ ਅੰਦਰੋਂ ਹੀ ਅਗਲੀ ਪਲਾਨਿੰਗ?

ਇਸ 17 ਸੈਕਿੰਡ ਦੀ ਵੀਡੀਓ ਕਾਲ ਬਾਰੇ ਪੁਲਿਸ ਵੱਲੋਂ ਅਜੇ ਤੱਕ ਕੋਈ ਰਸਮੀ ਬਿਆਨ ਨਹੀਂ ਆਇਆ। ਲਾਰੈਂਸ ਇਸ ਸਮੇਂ ਗੁਜਰਾਤ ਦੀ ਇੱਕ ਜੇਲ੍ਹ ਵਿੱਚ ਬੰਦ ਹੈ। ਅਜਿਹੇ ‘ਚ ਉਸ ਦੀ ਵੀਡੀਓ ਕਾਲ ਨੇ ਏਜੰਸੀਆਂ ਨੂੰ ਵੀ ਅਲਰਟ ਕਰ ਦਿੱਤਾ ਹੈ। ਜੇਲ੍ਹ ਅੰਦਰੋਂ ਲਾਰੈਂਸ ਬਿਸ਼ਨੋਈ ਦੀਆਂ ਗਤੀਵਿਧੀਆਂ ਹਮੇਸ਼ਾਂ ਹੀ ਵਿਵਾਦ ਬਣੀਆਂ ਹੋਈਆਂ ਹਨ। ਲਾਰੈਂਸ ਬਿਸ਼ਨੋਈ ਨੇ ਸ਼ਰੇਆਮ ਮੰਨਿਆ ਸੀ ਕਿ ਉਸ ਨੇ ਜੇਲ੍ਹ ਅੰਦਰੋਂ ਹੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਪਲਾਨਿੰਗ ਕੀਤੀ ਸੀ।

ਦੱਸ ਦਈਏ ਕਿ ਬਿਸ਼ਨੋਈ ਜਿਸ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨਾਲ ਗੱਲ ਕਰ ਰਿਹਾ ਹੈ, ਉਸ ਦਾ ਨਾਂ ਪਾਕਿਸਤਾਨ ‘ਚ ਕਤਲ, ਭੂ-ਮਾਫੀਆ, ਹਥਿਆਰਾਂ ਦੀ ਤਸਕਰੀ ਸਮੇਤ ਕਈ ਗੰਭੀਰ ਮਾਮਲਿਆਂ ‘ਚ ਹੈ। ਗੈਂਗਸਟਰ ਲਾਰੈਂਸ ਇਸ ਸਮੇਂ ਗੁਜਰਾਤ ਦੀ ਅਹਿਮਦਾਬਾਦ ਜੇਲ੍ਹ ਵਿੱਚ ਬੰਦ ਹੈ। ਉੱਥੋਂ ਪਾਕਿਸਤਾਨੀ ਡੌਨ ਭੱਟੀ ਨਾਲ ਵੀਡੀਓ ਕਾਲ ‘ਤੇ ਗੱਲਬਾਤ ਹੋਣ ਦਾ ਸ਼ੱਕ ਹੈ। ਪਿਛਲੇ ਸਾਲ ਸਤੰਬਰ ਵਿੱਚ ਲਾਰੈਂਸ ਨੂੰ ਗੁਜਰਾਤ ਲਿਜਾਇਆ ਗਿਆ ਸੀ।

ਇਸ ਵੀਡੀਓ ਕਾਲ ਵਿੱਚ ਲਾਰੈਂਸ ਨੇ ਭੱਟੀ ਨੂੰ ਈਦ ਮੁਬਾਰਕ ਦੀ ਵਧਾਈ ਦਿੱਤੀ ਤਾਂ ਇਸ ‘ਤੇ ਭੱਟੀ ਨੇ ਕਿਹਾ ਅੱਜ ਨਹੀਂ। ਅੱਜ ਦੁਬਈ ਵਗੈਰਾ ਵਿੱਚ ਹੈ। ਕੱਲ੍ਹ ਪਾਕਿਸਤਾਨ ਵਿੱਚ ਹੋਵੇਗੀ। ਇਸ ‘ਤੇ ਲਾਰੈਂਸ ਨੇ ਕਿਹਾ ਕਿ ਅੱਜ ਪਾਕਿਸਤਾਨ ‘ਚ ਨਹੀਂ। ਇਸ ‘ਤੇ ਭੱਟੀ ਨੇ ਜਵਾਬ ਦਿੱਤਾ ਨਹੀਂ… ਨਹੀਂ ਅੱਜ ਨਹੀਂ। ਇਹ ਅੱਜ ਦੂਜੇ ਦੇਸ਼ਾਂ ਵਿੱਚ ਹੈ ਪਰ ਪਾਕਿਸਤਾਨ ਵਿੱਚ ਕੱਲ੍ਹ ਹੋਵੇਗੀ। ਇਸ ‘ਤੇ ਲਾਰੈਂਸ ਨੇ ਕਿਹਾ ਕਿ ਉਹ ਕੱਲ੍ਹ ਫੋਨ ਕਰਕੇ ਵਧਾਈ ਦੇਵੇਗਾ।

ਸੂਤਰਾਂ ਮੁਤਾਬਕ ਲਾਰੈਂਸ ਤੇ ਭੱਟੀ ਵਿਚਾਲੇ ਇਹ ਵੀਡੀਓ ਕਾਲ ਸਿਗਨਲ ਐਪ ਰਾਹੀਂ ਕੀਤੀ ਗਈ ਸੀ। ਇਸ ਰਾਹੀਂ ਕੀਤੀਆਂ ਗਈਆਂ ਕਾਲਾਂ ਨੂੰ ਟ੍ਰੇਸ ਕਰਨਾ ਆਸਾਨ ਨਹੀਂ ਹੁੰਦਾ। ਸੁਰੱਖਿਆ ਏਜੰਸੀਆਂ ਨੂੰ ਇਹ ਵੀ ਸ਼ੱਕ ਹੈ ਕਿ ਲਾਰੈਂਸ ਜੇਲ੍ਹ ‘ਚ ਬੈਠ ਕੇ ਇਸ ਸਿਗਨਲ ਐਪ ਰਾਹੀਂ ਆਪਣਾ ਪੂਰਾ ਗੈਂਗ ਚਲਾ ਰਿਹਾ ਹੈ।

ਦੱਸ ਦੇਈਏ ਕਿ ਸ਼ਹਿਜ਼ਾਦ ਭੱਟੀ ਕੋਈ ਆਮ ਗੈਂਗਸਟਰ ਨਹੀਂ, ਸਗੋਂ ਭੱਟੀ ਦੀ ਅੰਤਰਰਾਸ਼ਟਰੀ ਪੱਧਰ ‘ਤੇ ਪਕੜ ਹੈ। ਭੱਟੀ ਦਾ ਨੈੱਟਵਰਕ ਅਮਰੀਕਾ, ਕੈਨੇਡਾ, ਪਾਕਿਸਤਾਨ ਤੇ ਦੁਬਈ ਸਮੇਤ ਹੋਰ ਦੇਸ਼ਾਂ ਵਿੱਚ ਵੀ ਚੱਲਦਾ ਹੈ। ਭੱਟੀ ਆਪਣੇ ਬੌਸ ਫਾਰੂਕ ਖੋਖਰ ਨਾਲ ਮਿਲ ਕੇ ਆਪਣਾ ਪੂਰਾ ਨੈੱਟਵਰਕ ਚਲਾਉਂਦਾ ਹੈ।

ਫਾਰੂਕ ਖੋਖਰ ਦੀ ਸਿਆਸੀ ਪੱਧਰ ‘ਤੇ ਵੀ ਚੰਗੀ ਪਕੜ ਹੈ। ਫਾਰੂਕ ਖੋਖਰ ਪਾਕਿਸਤਾਨ ਦਾ ਉਹ ਸ਼ਖਸ ਹੈ ਜਿਸ ਨੇ ਸ਼ੇਰ ਰੱਖਿਆ ਹੋਇਆ ਹੈ ਤੇ ਆਪਣੇ ਵੱਡੇ ਕਾਫਲੇ ਨਾਲ ਤੁਰਦਾ ਹੈ। ਚਾਹੇ ਪਾਕਿਸਤਾਨ ਹੋਵੇ ਜਾਂ ਦੁਬਈ।

LEAVE A RESPONSE

Your email address will not be published. Required fields are marked *