Ladowal Toll Plaza ’ਤੇ ਰੋਜ਼ਾਨਾ ਗੁਜਰਦੇ ਹਨ 80 ਹਜ਼ਾਰ ਵਾਹਨ… ਜਾਣੋ, ਕਿੰਨੀ ਹੈ ਪੂਰੇ ਦਿਨ ਦੀ ਕਮਾਈ
ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ 45 ਦਿਨਾਂ ਬਾਅਦ ਦੁਬਾਰਾ ਸ਼ੁਰੂ ਹੋ ਗਿਆ ਹੈ। ਇਸ ਮੌਕੇ ਜਦੋਂ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਰੋਸ ਪ੍ਰਦਰਸ਼ਨ ਲਈ ਟੋਲ ਪਲਾਜ਼ਾ ਨੇੜੇ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਟੋਲ ਪਲਾਜ਼ਾ ’ਤੇ ਸਖ਼ਤ ਸੁਰਖਿਆ ਪ੍ਰਬੰਧ ਹਨ, ਕਿਸ ਨੂੰ ਵੀ ਕਾਨੂੰਨ ਵਿਵਸਥਾ ਭੰਗ ਕਰਨ ਨਹੀਂ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਲਾਡੋਵਾਲ ਟੋਲ ‘ਤੇ ਕਾਰ ਦਾ ਪੁਰਾਣਾ ਟੈਕਸ ਵਨ ਵੇਅ ਲਈ 215 ਰੁਪਏ ਅਤੇ ਰਿਟਰਨ ਲਈ 325 ਰੁਪਏ ਅਤੇ ਮਹੀਨਾਵਾਰ ਪਾਸ 7175 ਰੁਪਏ ਸੀ। ਨਵੀਂ ਦਰ ਵਿਚ ਇਕ ਪਾਸੇ ਦਾ ਕਿਰਾਇਆ 220 ਰੁਪਏ ਅਤੇ ਵਾਪਸੀ ਦਾ ਕਿਰਾਇਆ 330 ਰੁਪਏ ਹੈ ਅਤੇ ਮਹੀਨਾਵਾਰ ਪਾਸ 7360 ਰੁਪਏ ਹੋਵੇਗਾ। ਜਦਕਿ ਹਲਕੇ ਮਾਲ ਢੋਣ ਵਾਲੇ ਵਾਹਨ ਨੂੰ ਵਨ ਵੇਅ 350 ਰੁਪਏ ਟੋਲ ਅਤੇ ਵਾਪਸੀ ਲਈ 520 ਰੁਪਏ ਅਤੇ ਮਹੀਨਾਵਾਰ ਪਾਸ 11,590 ਰੁਪਏ ਸੀ। ਜਿਸਨੂੰ ਵਧਾ ਕੇ ਹੁਣ ਇਕ ਪਾਸੇ ਦਾ ਕਿਰਾਇਆ 355 ਰੁਪਏ ਅਤੇ ਵਾਪਸੀ ਦਾ ਕਿਰਾਇਆ 535 ਰੁਪਏ ਹੈ ਅਤੇ ਮਹੀਨਾਵਾਰ ਪਾਸ 11885 ਰੁਪਏ ਕਰ ਦਿੱਤਾ ਗਿਆ ਹੈ। ਬੱਸਾਂ ਅਤੇ ਟਰੱਕਾਂ ਲਈ ਪੁਰਾਣਾ ਵਨ ਵੇਅ ਟੋਲ 730 ਰੁਪਏ ਅਤੇ ਵਾਪਸੀ ਲਈ 1095 ਰੁਪਏ ਪ੍ਰਤੀ ਮਹੀਨਾ ਪਾਸ 24285 ਰੁਪਏ ਸੀ। ਜੋ ਕਿ ਵਧਾ ਕੇ ਹੁਣ ਇਕ ਪਾਸੇ ਦਾ ਕਿਰਾਇਆ 745 ਰੁਪਏ, ਵਾਪਸੀ ਦਾ ਕਿਰਾਇਆ 1120 ਰੁਪਏ ਅਤੇ ਮਹੀਨਾਵਾਰ ਪਾਸ 24905 ਰੁਪਏ ਹੋਵੇਗਾ।
ਇੱਥੇ ਇਹ ਵੀ ਦੱਸਣਾ ਲਾਜ਼ਮੀ ਹੋਵੇਗਾ ਕਿ ਲਾਡੋਵਾਲ ਟੋਲ ਪਲਾਜ਼ਾ ਦੇਸ਼ ਦਾ ਸੱਤਵਾਂ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਬਣ ਗਿਆ ਹੈ। ਦੱਸ ਦੇਈਏ ਕਿ ਲਾਡੋਵਾਲ ਟੋਲ ‘ਤੇ ਕਾਰ ਦਾ ਪੁਰਾਣਾ ਟੈਕਸ ਵਨ ਵੇਅ ਲਈ 215 ਰੁਪਏ ਅਤੇ ਰਿਟਰਨ ਲਈ 325 ਰੁਪਏ ਅਤੇ ਮਹੀਨਾਵਾਰ ਪਾਸ 7175 ਰੁਪਏ ਸੀ। ਨਵੀਂ ਦਰ ਵਿਚ ਇਕ ਪਾਸੇ ਦਾ ਕਿਰਾਇਆ 220 ਰੁਪਏ ਅਤੇ ਵਾਪਸੀ ਦਾ ਕਿਰਾਇਆ 330 ਰੁਪਏ ਹੈ ਅਤੇ ਮਹੀਨਾਵਾਰ ਪਾਸ 7360 ਰੁਪਏ ਹੋਵੇਗਾ। ਜਦਕਿ ਹਲਕੇ ਮਾਲ ਢੋਣ ਵਾਲੇ ਵਾਹਨ ਨੂੰ ਵਨ ਵੇਅ 350 ਰੁਪਏ ਟੋਲ ਅਤੇ ਵਾਪਸੀ ਲਈ 520 ਰੁਪਏ ਅਤੇ ਮਹੀਨਾਵਾਰ ਪਾਸ 11,590 ਰੁਪਏ ਸੀ। ਜਿਸਨੂੰ ਵਧਾ ਕੇ ਹੁਣ ਇਕ ਪਾਸੇ ਦਾ ਕਿਰਾਇਆ 355 ਰੁਪਏ ਅਤੇ ਵਾਪਸੀ ਦਾ ਕਿਰਾਇਆ 535 ਰੁਪਏ ਹੈ ਅਤੇ ਮਹੀਨਾਵਾਰ ਪਾਸ 11885 ਰੁਪਏ ਕਰ ਦਿੱਤਾ ਗਿਆ ਹੈ।
ਬੱਸਾਂ ਅਤੇ ਟਰੱਕਾਂ ਲਈ ਪੁਰਾਣਾ ਵਨ ਵੇਅ ਟੋਲ 730 ਰੁਪਏ ਅਤੇ ਵਾਪਸੀ ਲਈ 1095 ਰੁਪਏ ਪ੍ਰਤੀ ਮਹੀਨਾ ਪਾਸ 24285 ਰੁਪਏ ਸੀ। ਜੋ ਕਿ ਵਧਾ ਕੇ ਹੁਣ ਇਕ ਪਾਸੇ ਦਾ ਕਿਰਾਇਆ 745 ਰੁਪਏ, ਵਾਪਸੀ ਦਾ ਕਿਰਾਇਆ 1120 ਰੁਪਏ ਅਤੇ ਮਹੀਨਾਵਾਰ ਪਾਸ 24905 ਰੁਪਏ ਹੋਵੇਗਾ। ਇੱਥੇ ਇਹ ਵੀ ਦੱਸਣਾ ਲਾਜ਼ਮੀ ਹੋਵੇਗਾ ਕਿ ਲਾਡੋਵਾਲ ਟੋਲ ਪਲਾਜ਼ਾ ਦੇਸ਼ ਦਾ ਸੱਤਵਾਂ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਬਣ ਗਿਆ ਹੈ।