Breaking News Flash News India Politics Punjab

Kangana Ranaut: ਕੰਗਨਾ ਨੇ ਦਾਨ ਕਰ ਦਿੱਤਾ ਚੰਡੀਗੜ੍ਹ ਵਾਲਾ ਘਰ! ਬੋਲੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ…

ਅਦਾਕਾਰਾ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਨਵੀਂ ਬਣੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਆਪਣਾ ਚੰਡੀਗੜ੍ਹ ਵਾਲਾ ਆਲੀਸ਼ਾਨ ਘਰ ਗਿਫਟ ਵਿੱਚ ਦੇ ਦਿੱਤਾ ਹੈ। ਕੰਗਨਾ ਨੇ ਇਹ ਘਰ ਆਪਣੇ ਨਵਵਿਆਹੇ ਚਚੇਰੇ ਭਰਾ ਨੂੰ ਦੇ ਦਿੱਤਾ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਚੰਡੀਗੜ੍ਹ ਏਅਰਪੋਰਟ ਉਪਰ ਥੱਪੜ ਕਾਂਡ ਮਗਰੋਂ ਸੋਸ਼ਲ ਮੀਡੀਆ ਉਪਰ ਉਸ ਬਾਰੇ ਕਾਫੀ ਚਰਚਾ ਹੋ ਰਹੀ ਹੈ।

ਕੰਗਨਾ ਹਾਲ ਹੀ ਵਿੱਚ ਮੰਡੀ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਬਣੀ ਹੈ। ਇਸ ਜਿੱਤ ਤੋਂ ਬਾਅਦ ਕੰਗਨਾ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੀ ਹੈ। ਕੰਗਨਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗਾ ਹੈ ਕਿ ਉਸ ਨੇ ਆਪਣੇ ਚਚੇਰੇ ਭਰਾ ਵਰੁਣ ਨੂੰ ਵਿਆਹ ‘ਤੇ ਘਰ ਗਿਫਟ ਕੀਤਾ ਹੈ।

ਕੰਗਨਾ ਨੇ ਪੋਸਟ ਦੇ ਕੈਪਸ਼ਨ ‘ਚ ਲਿਖਿਆ, ”ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਸਾਡੇ ਕੋਲ ਜੋ ਵੀ ਥੋੜ੍ਹਾ-ਬਹੁਤਾ ਹੈ, ਉਹ ਸਾਨੂੰ ਸਾਂਝਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਸਾਨੂੰ ਹਮੇਸ਼ਾ ਲੱਗਦਾ ਹੈ ਕਿ ਸਾਡੇ ਕੋਲ ਕਾਫੀ ਨਹੀਂ ਹੈ, ਫਿਰ ਵੀ ਸਾਨੂੰ ਦੂਜਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ। … ਹਮੇਸ਼ਾ ਆਪਣੀ ਹਰ ਚੀਜ਼ ਮੇਰੇ ਨਾਲ ਸਾਂਝਾ ਕਰਨ ਲਈ ਤੁਹਾਡਾ ਧੰਨਵਾਦ।”

ਅਦਾਕਾਰਾ ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਆਪਣੇ ਚਚੇਰੇ ਭਰਾ ਵਰੁਣ ਦੀ ਪੋਸਟ ਨੂੰ ਰੀ-ਪੋਸਟ ਕੀਤਾ। ਵਰੁਣ ਨੇ ਆਪਣੀ ਪੋਸਟ ‘ਚ ਅਦਾਕਾਰਾ ਦਾ ਧੰਨਵਾਦ ਕੀਤਾ ਸੀ। ਇਸ ਤੋਂ ਇਲਾਵਾ ਕੰਗਨਾ ਨੇ ਆਪਣੀ ਭੈਣ ਰੰਗੋਲੀ ਦੀ ਪੋਸਟ ਵੀ ਸ਼ੇਅਰ ਕੀਤੀ।

ਕੰਗਨਾ ਰਣੌਤ ਲਈ ਉਸ ਦੀ ਭੈਣ ਰੰਗੋਲੀ ਨੇ ਲਿਖਿਆ, ‘ਕੰਗਨਾ ਹਮੇਸ਼ਾ ਸਾਡੇ ਸੁਪਨਿਆਂ ਨੂੰ ਪੂਰਾ ਕਰਦੀ ਰਹੀ ਹੈ। ਹਰ ਚੀਜ਼ ਲਈ ਪਿਆਰੀ ਭੈਣ ਦਾ ਧੰਨਵਾਦ। ਇਸ ਪੋਸਟ ਨੂੰ ਰੀਪੋਸਟ ਕਰਦੇ ਹੋਏ ਕੰਗਨਾ ਨੇ ਲਿਖਿਆ, ‘ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਸਾਡੇ ਕੋਲ ਜੋ ਵੀ ਥੋੜ੍ਹਾ ਹੈ, ਸਾਨੂੰ ਸਾਰਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ। ਜੀਵਨ ਦਾ ਸਾਰ ਇਸੇ ਵਿੱਚ ਹੈ।

ਕੰਗਨਾ ਰਣੌਤ ਨੇ ਆਪਣੇ ਚਚੇਰੇ ਭਰਾ ਤੇ ਭਾਬੀ ਨੂੰ ਵਿਆਹ ਮੌਕੇ ਚੰਡੀਗੜ੍ਹ ‘ਚ ਇੱਕ ਘਰ ਗਿਫਟ ਕੀਤਾ ਹੈ। ਕੰਗਨਾ ਦੇ ਭਰਾ ਤੇ ਭਾਬੀ ਨੇ ਉਸ ਦੀ ਦਰਿਆਦਿਲੀ ‘ਤੇ ਆਪਣੇ ਪਿਆਰ ਦੀ ਖੂਬ ਬਾਰਸ਼ ਕੀਤੀ। ਕੰਗਨਾ ਦੇ ਭਰਾ ਤੇ ਭਾਬੀ ਨੇ ਉਸ ਦਾ ਧੰਨਵਾਦ ਕਰਦੇ ਹੋਏ ਪ੍ਰਸ਼ੰਸਕਾਂ ਨਾਲ ਆਪਣੇ ਘਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ।

‘ਐਮਰਜੈਂਸੀ’ ਸਟਾਰ ਕੰਗਨਾ ਰਣੌਤ ਬਾਰੇ ਉਸ ਦੀ ਭਾਬੀ ਅੰਜਲੀ ਨੇ ਲਿਖਿਆ, ‘ਗਣਪਤੀ ਜੀ ਦੇ ਆਸ਼ੀਰਵਾਦ ਨਾਲ, ਅਸੀਂ ਆਪਣੇ ਨਵੇਂ ਘਰ ਵਿੱਚ ਦਾਖਲ ਹੋ ਰਹੇ ਹਾਂ। ਇਹ ਪਿਆਰਾ ਘਰ ਇੱਕ ਭੈਣ ਤੋਂ ਇੱਕ ਭਰਾ ਲਈ ਅਸੀਸ ਤੇ ਪਿਆਰ ਦੇ ਰੂਪ ਵਿੱਚ ਆਇਆ ਹੈ। ਕੰਗਨਾ ਦੀਦੀ ਇੱਕ ਦਿਆਲੂ, ਨਿਮਰ ਤੇ ਬਹਾਦਰ ਆਤਮਾ ਹੈ। ਉਹ ਸਾਡੀ ਗਾਈਡ ਹੈ। ਭੈਣ ਜੀ, ਇਸ ਘਰ ਲਈ ਦਿਲੋਂ ਧੰਨਵਾਦ।

LEAVE A RESPONSE

Your email address will not be published. Required fields are marked *