Entertainment Flash News India International

Justin Bieber: ਅਨੰਤ-ਰਾਧਿਕਾ ਦੇ ਮਹਿੰਗੇ ਵਿਆਹ ਦਾ ਦੁਨੀਆ ਭਰ ‘ਚ ਚਰਚਾ, ਜਸਟਿਨ ਬੀਬਰ ਨੇ ਸੰਗੀਤ ‘ਚ ਪਰਫਾਰਮ ਲਈ ਵਸੂਲੀ ਮੋਟੀ ਰਕਮ

ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ ਫੰਕਸ਼ਨ ਲਗਾਤਾਰ ਜਾਰੀ ਹਨ। ਦੱਸ ਦੇਈਏ ਕਿ ਇਹ ਦੁਨੀਆ ਦੇ ਸਭ ਤੋਂ ਮਹਿੰਗੇ ਵਿਆਹਾਂ ਵਿੱਚੋਂ ਇੱਕ ਹੈ। ਜਾਣਕਾਰੀ ਮੁਤਾਬਕ ਅਨੰਤ 12 ਜੁਲਾਈ ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ਵਿੱਚ ਬੱਝਣਗੇ। ਹਾਲਾਂਕਿ ਇਹ ਸਮਾਗਮ ਹੋਰ ਕਈ ਦਿਨਾਂ ਤੱਕ ਜਾਰੀ ਰਹਿਣ ਵਾਲਾ ਹੈ। ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਹਨ ਅਤੇ ਉਨ੍ਹਾਂ ਨੇ ਸੰਗੀਤ ਸਮਾਰੋਹ ਦਾ ਹਿੱਸਾ ਬਣਨ ਲਈ ਵਿਸ਼ਵ ਪ੍ਰਸਿੱਧ ਗਾਇਕ ਜਸਟਿਨ ਬੀਬਰ ਨੂੰ ਮੁੰਬਈ ਬੁਲਾਇਆ ਗਿਆ। ਇਸ ਦੇ ਨਾਲ ਹੀ ਜਸਟਿਨ ਬੀਬਰ ਦੀ ਫੀਸ ਨੂੰ ਲੈ ਕੇ ਵੀ ਕਾਫੀ ਚਰਚਾ ਹੋ ਰਹੀ ਹੈ।

ਰਿਹਾਨਾ-ਸ਼ਕੀਰਾ ਤੋਂ ਬਾਅਦ ਮੁੰਬਈ ਪੁੱਜੇ ਜਸਟਿਨ ਬੀਬਰ

ਅੰਤਰਰਾਸ਼ਟਰੀ ਸਿਤਾਰੇ ਰਿਹਾਨਾ ਅਤੇ ਸ਼ਕੀਰਾ ਪਹਿਲਾਂ ਅੰਬਾਨੀ ਪਰਿਵਾਰ ਦੇ ਪ੍ਰੀ-ਵੈਡਿੰਗ ਫੰਕਸ਼ਨ ਵਿੱਚ ਪਰਫਾਰਮ ਕਰ ਚੁੱਕੇ ਹਨ ਅਤੇ ਹੁਣ ਜਸਟਿਨ ਬੀਬਰ ਨੇ ਵਿਆਹ ਤੋਂ ਠੀਕ ਪਹਿਲਾਂ ਸੰਗੀਤ ਸਮਾਰੋਹ ਵਿੱਚ ਧਮਾਲ ਮਚਾ ਦਿੱਤੀ। ਖਬਰਾਂ ਮੁਤਾਬਕ ਅੰਤਰਰਾਸ਼ਟਰੀ ਪੌਪ ਗਾਇਕ ਜਸਟਿਨ ਬੀਬਰ ਨੇ ਅਨੰਤ-ਰਾਧਿਕਾ ਦੇ ਸੰਗੀਤ ਸਮਾਰੋਹ ‘ਚ ਪਰਫਾਰਮ ਕਰਨ ਲਈ ਭਾਰੀ ਫੀਸ ਵਸੂਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜਸ਼ਨ ਨੂੰ ਹੋਰ ਖੂਬਸੂਰਤ ਬਣਾਉਣ ਲਈ ਜਸਟਿਨ ਬੀਬਰ ਆਪਣੀ ਪਰਫਾਰਮੈਂਸ ਲਈ ਕਰੀਬ 10 ਮਿਲੀਅਨ ਡਾਲਰ ਯਾਨੀ 84 ਕਰੋੜ ਰੁਪਏ ਚਾਰਜ ਕੀਤੇ ਹਨ।

ਹੁਣ ਤੱਕ ਦਾ ਸਭ ਤੋਂ ਮਹਿੰਗਾ ਗਾਇਕ

ਜੇਕਰ ਇਹ ਅੰਕੜੇ ਸਹੀ ਹਨ ਤਾਂ ਇਸ ਹਿਸਾਬ ਨਾਲ ਉਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਗਾਇਕ ਬਣ ਗਿਆ ਹੈ। ਜਿਸ ਨੇ ਇੰਨੀ ਜ਼ਿਆਦਾ ਫੀਸ ਵਸੂਲੀ ਹੈ। ਇਸ ਤੋਂ ਪਹਿਲਾਂ ਚਰਚਾ ਸੀ ਕਿ ਰਿਹਾਨਾ ਨੇ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਲਈ ਕਰੀਬ 74 ਕਰੋੜ ਰੁਪਏ ਚਾਰਜ ਕੀਤੇ ਸਨ।

 

ਕਈ ਅੰਤਰਰਾਸ਼ਟਰੀ ਸਿਤਾਰੇ ਪ੍ਰਦਰਸ਼ਨ ਕਰਨਗੇ

ਦੱਸ ਦੇਈਏ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੇ ਫੰਕਸ਼ਨ ‘ਚ ਸਿਰਫ ਜਸਟਿਨ ਹੀ ਨਹੀਂ ਬਲਕਿ ਐਡੇਲੇ, ਡਰੇਕ ਅਤੇ ਲਾਨਾ ਡੇਲ ਰੇ ਵਰਗੇ ਕਈ ਅੰਤਰਰਾਸ਼ਟਰੀ ਸਿਤਾਰੇ ਪਰਫਾਰਮ ਕਰਨ ਜਾ ਰਹੇ ਹਨ। ਦੋਵੇਂ 12 ਜੁਲਾਈ ਨੂੰ ਵਿਆਹ ਦੇ ਬੰਧਨ ‘ਚ ਬੱਝਣਗੇ, ਇਸ ਤੋਂ ਬਾਅਦ 13 ਜੁਲਾਈ ਨੂੰ ਆਸ਼ੀਰਵਾਦ ਸਮਾਰੋਹ ਅਤੇ 14 ਜੁਲਾਈ ਨੂੰ ਸ਼ਾਨਦਾਰ ਰਿਸੈਪਸ਼ਨ ਪਾਰਟੀ ਹੋਵੇਗੀ।

 

LEAVE A RESPONSE

Your email address will not be published. Required fields are marked *