India Canada Crisis: ਭਾਰਤ ਤੇ ਕੈਨੇਡਾ ਵਿਚਾਲੇ ਫਿਰ ਖੜਕੀ! ਕੈਨੇਡੀਅਨ ਏਜੰਸੀ ਦਾ ਦਾਅਵਾ…ਭਾਰਤ ਖੇਡ ਰਿਹਾ ਖ.ਤ.ਰ.ਨਾ..ਕ ਗੇਮ
ਭਾਰਤ ਤੇ ਕੈਨੇਡਾ ਵਿਚਾਲੇ ਇੱਕ ਵਾਰ ਫਿਰ ਤਣਾਅ ਵਧਦਾ ਨਜ਼ਰ ਆ ਰਿਹਾ ਹੈ। ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (ਸੀਐਸਆਈਐਸ) ਦਾ ਕਹਿਣਾ ਹੈ ਕਿ ਚੀਨ ਤੇ ਭਾਰਤ ਗੈਰ-ਕਾਨੂੰਨੀ ਫੰਡਿੰਗ ਤੇ ਪ੍ਰਚਾਰ ਮੁਹਿੰਮ ਚਲਾ ਕੇ ਆਪਣੇ ਦੇਸ਼ਾਂ ਦੇ ਪ੍ਰਵਾਸੀ ਭਾਈਚਾਰਿਆਂ ਨੂੰ ਪ੍ਰਭਾਵਿਤ ਕਰ ਰਹੇ ਹਨਸੀਐਸਆਈਐਸ ਨੇ ਆਪਣੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਭਾਰਤ ਨੇ ਕੈਨੇਡਾ ਦੀ ਅੰਦਰੂਨੀ ਰਾਜਨੀਤੀ ਵਿੱਚ ਵੀ ਦਖ਼ਲਅੰਦਾਜ਼ੀ ਕੀਤੀ ਹੈ। ਉਹ ਫੰਡਿੰਗ ਤੇ ਹੋਰ ਮਦਦ ਦੇ ਕੇ ਆਪਣੀ ਪਸੰਦ ਦੇ ਨੇਤਾਵਾਂ ਨੂੰ ਕੈਨੇਡੀਅਨ ਪਾਰਲੀਮੈਂਟ ਵਿੱਚ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਕੇ ਖਾਲਿਸਤਾਨ ਲਹਿਰ ਦੇ ਸਮਰਥਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਵਿੱਚ ਵੱਡੀ ਭੂਮਿਕਾ ਨਿਭਾਅ ਰਹੀ ਹੈ। ‘ਦ ਗਲੋਬਲ ਐਂਡ ਮੇਲ’ ਮੁਤਾਬਕ, ਸੀਐਸਆਈਐਸ ਨੇ ਇਸ ਰਿਪੋਰਟ ਕੰਟਰੀ ਸਮਰੀਜ਼’ ਦਾ ਨਾਮ ਦਿੱਤਾ ਹੈ।