Flash News India Punjab

Hemkunt Sahib Yatra 2024: ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ! ਹੈਲੀਕਾਪਟਰ ਸੇਵਾ ਸ਼ੁਰੂ

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਜਾਣ ਵਾਲਿਆਂ ਲਈ ਖੁਸ਼ਖਬਰੀ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 25 ਮਈ ਤੋਂ ਆਰੰਭ ਹੋ ਰਹੀ ਹੈ। ਇਸ ਸਾਲ ਸ਼ਰਧਾਲੂਆਂ ਲਈ ਇਹ ਯਾਤਰਾ ਹੋਰ ਵੀ ਸੁਖਾਲੀ ਹੋ ਜਾਵੇਗੀ। ਇਸ ਸਾਲ ਉੱਤਰਾਖੰਡ ਦੇ ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਨਵੀਂ ਹੈਲੀਕਾਪਟਰ ਸੇਵਾ ਸ਼ੁਰੂ ਹੋ ਰਹੀ ਹੈ।

ਇਸ ਨਾਲ ਬਜ਼ੁਰਗਾਂ ਨੂੰ ਵੱਡੀ ਰਾਹਤ ਮਿਲੇਗੀ। ਖਰਾਬ ਮੌਸਮ ਵਿੱਚ ਵੀ ਇਸ ਮਾਲ ਮਦਦ ਮਿਲੇਗੀ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਦੇਹਰਾਦੂਨ ਵਿਚਾਲੇ ਹਫਤੇ ਵਿੱਚ ਤਿੰਨ ਦਿਨ ਹਵਾਈ ਸੇਵਾ ਵੀ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਹਰ ਸਾਲ ਗੁਰਦੁਆਰਾ ਗੋਬਿੰਦ ਘਾਟ ਤੋਂ ਘਾਂਗਰੀਆ ਤੱਕ ਹੈਲੀਕਾਪਟਰ ਸੇਵਾ ਚੱਲ ਰਹੀ ਸੀ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਸ਼ੁਰੂਆਤ ਲਈ ਚੱਲ ਰਹੇ ਪ੍ਰਬੰਧਾਂ ਬਾਰੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸ਼ਰਧਾਲੂਆਂ ਦਾ ਪਹਿਲਾ ਜਥਾ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ ਰਵਾਨਾ ਕੀਤਾ ਜਾਵੇਗਾ।

ਬਿੰਦਰਾ ਨੇ ਦੱਸਿਆ ਕਿ ਗੋਬਿੰਦ ਘਾਟ ਤੋਂ ਘਾਂਗਰੀਆ ਤੱਕ ਦੀ ਹੈਲੀਕਾਪਟਰ ਸੇਵਾ 25 ਮਈ ਤੋਂ ਸ਼ੁਰੂ ਹੋ ਜਾਵੇਗੀ ਤੇ ਇਸੇ ਤਰ੍ਹਾਂ ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਨਵੀਂ ਹੈਲੀਕਾਪਟਰ ਸੇਵਾ ਵੀ 25 ਮਈ ਤੋਂ ਸ਼ੁਰੂ ਹੋ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਤੇ ਦੇਹਰਾਦੂਨ ਵਿਚਾਲੇ ਹਵਾਈ ਸੇਵਾ ਚੱਲ ਰਹੀ ਹੈ ਜੋ ਇਸ ਵੇਲੇ ਹਫ਼ਤੇ ਵਿੱਚ ਇੱਕ ਦਿਨ ਹੈ ਤੇ ਹੁਣ ਇਸ ਨੂੰ ਯਾਤਰਾ ਦੌਰਾਨ ਹਫਤੇ ਵਿੱਚ ਤਿੰਨ ਦਿਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਤੋਂ ਵੱਡੀ ਗਿਣਤੀ ਸਿੱਖ ਸ਼ਰਧਾਲੂ ਹਰ ਸਾਲ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਜਾਂਦੇ ਹਨ।

LEAVE A RESPONSE

Your email address will not be published. Required fields are marked *