Breaking News Flash News India Punjab

Govinda Health Update: ਗੋ..ਲੀ ਲੱਗਣ ਤੋਂ ਬਾਅਦ ਗੋਵਿੰਦਾ ਦਾ ਕੀ ਹਾਲ ? ਛਾਤੀ ‘ਚ ਉੱਠਿਆ ਸੀ ਦਰਦ, ਹੁਣ ਤੁਰਨ ‘ਚ ਹੋ ਰਹੀ ਪਰੇਸ਼ਾਨੀ…

ਫਿਲਮ ਇੰਡਸਟਰੀ ਦੇ ‘ਹੀਰੋ ਨੰਬਰ ਵਨ’ ਗੋਵਿੰਦਾ ਹੁਣ ਬਿਲਕੁੱਲ ਫਿੱਟ ਹਨ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਬੂਥ ‘ਤੇ ਪਹੁੰਚੇ ਅਭਿਨੇਤਾ-ਰਾਜਨੇਤਾ ਨੇ ਬੁੱਧਵਾਰ ਨੂੰ ਵੋਟ ਪਾਉਣ ਤੋਂ ਬਾਅਦ ਆਪਣੀ ਸਿਹਤ ਬਾਰੇ ਅਪਡੇਟ ਵੀ ਦਿੱਤੀ। ਵੋਟ ਪਾਉਣ ਆਏ ਐਕਟਰ ਨੂੰ ਆਲ-ਵਾਈਟ ਪਹਿਰਾਵੇ ‘ਚ ਦੇਖਿਆ ਗਿਆ। ਹਾਲਾਂਕਿ, ਉਨ੍ਹਾਂ ਤੁਰਨ ਵਿੱਚ ਮੁਸ਼ਕਲ ਆ ਰਹੀ ਸੀ। ਅਭਿਨੇਤਾ ਨੇ ਤਸਵੀਰਾਂ ਲਈ ਪੋਜ਼ ਦਿੰਦੇ ਹੋਏ ਪਾਪਰਾਜ਼ੀ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਹ ਬਿਲਕੁਲ ਠੀਕ ਹਨ।

ਦੱਸ ਦੇਈਏ ਕਿ ਅਦਾਕਾਰ ਨੇ ਪਿਛਲੇ ਮਹੀਨੇ ਗਲਤੀ ਨਾਲ ਖੁਦ ਨੂੰ ਗੋਲੀ ਮਾਰ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਕੁਝ ਸਮਾਂ ਪਹਿਲਾਂ ਸ਼ਿਵ ਸੈਨਾ ਦਾ ਪ੍ਰਚਾਰ ਕਰਦੇ ਹੋਏ ਛਾਤੀ ‘ਚ ਦਰਦ ਕਾਰਨ ਰੈਲੀ ਅੱਧ ਵਿਚਾਲੇ ਛੱਡ ਕੇ ਘਰ ਪਰਤ ਆਏ ਸਨ।

ਗੋਵਿੰਦਾ ਨੇ ਹੈਲਥ ਅਪਡੇਟ ਦਿੱਤੀ

ਪੋਲਿੰਗ ਬੂਥ ‘ਤੇ ਇਕੱਠੇ ਹੋਏ ਪਾਪਰਾਜ਼ੀ ਨੇ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਹੁਣ ਕਿਵੇਂ ਮਹਿਸੂਸ ਕਰ ਰਹੇ ਹੋ, ਤਾਂ ਉਨ੍ਹਾਂ ਨੇ ਹੱਸਦੇ ਹੋਏ ਕਿਹਾ – ਸਭ ਕੁਝ ਠੀਕ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਪਰਾਜ਼ੀ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਗਿਆ, “ਅਰੇ ਕਾਹੇ ਚਿਚਿਆ ਰਹੇ ਹੋ?”

ਜਾਣਕਾਰੀ ਮੁਤਾਬਕ ਪਿਛਲੇ ਮਹੀਨੇ ਗੋਵਿੰਦਾ ਆਪਣੀ ਅਲਮਾਰੀ ਦੀ ਸਫਾਈ ਕਰ ਰਹੇ ਸੀ ਅਤੇ ਇਸ ਦੌਰਾਨ ਗਲਤੀ ਨਾਲ ਉਨ੍ਹਾਂ ਦੇ ਪੈਰ ‘ਚ ਗੋਲੀ ਲੱਗ ਗਈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਬੰਦੂਕ ਦੇ ਤਾਲੇ ਦਾ ਛੋਟਾ ਜਿਹਾ ਹਿੱਸਾ ਟੁੱਟ ਗਿਆ ਸੀ, ਜਿਸ ਕਾਰਨ ਬੰਦੂਕ ਤੋਂ ਗਲਤੀ ਨਾਲ ਗੋਲੀ ਚੱਲ ਗਈ। ਘਟਨਾ ਦੇ ਸਮੇਂ ਬੰਦੂਕ ‘ਚ 6 ਗੋਲੀਆਂ ਲੱਗੀਆਂ ਸਨ, ਜਿਨ੍ਹਾਂ ‘ਚੋਂ ਇੱਕ ਉਨ੍ਹਾਂ ਦੀ ਲੱਤ ‘ਚ ਲੱਗੀ ਸੀ। ਉਨ੍ਹਾਂ ਨੂੰ ਤੁਰੰਤ ਜੁਹੂ ਦੇ ਹਸਪਤਾਲ ਲਿਜਾਇਆ ਗਿਆ।

ਹਾਦਸੇ ਬਾਰੇ ਦੱਸਦੇ ਹੋਏ ਗੋਵਿੰਦਾ ਨੇ ਕਿਹਾ ਸੀ- ਮੈਂ ਕੋਲਕਾਤਾ ‘ਚ ਇਕ ਸ਼ੋਅ ਲਈ ਜਾ ਰਿਹਾ ਸੀ। ਸਵੇਰ ਦੇ 5 ਵੱਜ ਰਹੇ ਸਨ। ਅਤੇ ਉਹ ਟਾਈਮ ਤੇ ਡਿੱਗੀ ਅਤੇ ਚੱਲ ਗਈ। ਮੈਂ ਹੈਰਾਨ ਰਹਿ ਗਿਆ ਸੀ। ਮੈਂ ਬਹੁਤ ਸਾਰਾ ਖੂਨ ਦੇਖਿਆ। ਫਿਰ ਮੈਂ ਡਾਕਟਰ ਨਾਲ ਗੱਲ ਕੀਤੀ ਅਤੇ ਹਸਪਤਾਲ ਆ ਗਿਆ।

LEAVE A RESPONSE

Your email address will not be published. Required fields are marked *