ਮੋਦੀ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ ਪਰ ਗੱਲਬਾਤ ਦੇ ਨਾਲ ਹੀ ਨਿਕਲੇਗਾ ਹੱਲ : ਪਰਮਜੀਤ ਸਿੰਘ ਗਿੱਲ
ਰਿਪੋਰਟਰ (ਬੱਬਲੂ)
Farmers- ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਗੰਭੀਰ ਅਤੇ ਵਚਨਬੱਧ ਹੈ, ਉੱਥੇ ਕਿਸਾਨ ਆਗੂਆਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹਨਾਂ ਮਸਲਿਆਂ ਦਾ ਹੱਲ ਗੱਲਬਾਤ ਰਾਹੀ ਹੀ ਨਿਕਲ ਸਕਦਾ ਹੈ ਧਰਨਿਆਂ ਪ੍ਰਦਰਸ਼ਨਾਂ ਨਾਲ ਨਹੀਂ।
ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਮੰਤਰੀਆਂ ਰਾਹੀਂ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ ਅਤੇ ਜੋ ਸੰਭਵ ਹੋ ਸਕਦਾ ਹੈ ਉਹਨਾਂ ਮੰਗਾਂ ਨੂੰ ਪ੍ਰਵਾਨ ਕਰਨ ਲਈ ਯਤਨ ਜਾਰੀ ਹਨ । ਇਸ ਲਈ ਕਿਸਾਨ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਪੰਜਾਬ ਅਤੇ ਦੇਸ਼ ਦੇ ਭਲੇ ਅਤੇ ਬਾਕੀ ਵਰਗਾਂ ਨੂੰ ਹੋ ਰਹੀ ਧਰਨਿਆਂ ਨਾਲ ਖੱਜਲ ਖਵਾਰੀ ਅਤੇ ਕੰਮਾਂ ਕਾਰਾਂ ਦੇ ਪੈ ਰਹੇ ਘਾਟੇ ਨੂੰ ਦੇਖਦਿਆਂ ਹੋਇਆ ਧਰਨੇ ਪ੍ਰਦਰਸ਼ਨਾਂ ਦਾ ਰਸਤਾ ਤਿਆਗ ਕੇ ਗੱਲਬਾਤ ਦਾ ਹੀ ਰਸਤਾ ਲੱਭਣ।
ਗਿੱਲ ਨੇ ਕਿਹਾ ਕਿਸਾਨ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਨੌਜਵਾਨ ਪੀੜੀ ਨੂੰ ਧਰਨਿਆਂ ਪ੍ਰਦਰਸ਼ਨ ਵਿਚ ਧਕੇਲਣ ਦੀ ਬਜਾਏ ਉਹਨਾਂ ਦੀ ਐਨਰਜੀ ਨੂੰ ਸਹੀ ਦਿਸ਼ਾ ਵਿੱਚ ਲਗਾਉਣ ਲਈ ਉਹਨਾਂ ਦਾ ਉਚਿਤ ਮਾਰਗਦਰਸ਼ਨ ਕਰਨ ਅਤੇ ਨੌਜਵਾਨ ਪੀੜੀ ਨੂੰ ਵੀ ਚਾਹੀਦਾ ਹੈ ਕਿ ਉਹ ਪੰਜਾਬ ਨੂੰ ਖੁਸ਼ਹਾਲ ਅਤੇ ਉਨਤ ਸੂਬਾ ਬਣਾਉਣ ਲਈ ਰਸਤੇ ਰੋਕਣ, ਧਰਨੇ ਪ੍ਰਦਰਸ਼ਨ ਕਰਨ ਅਤੇ ਅੰਦੋਲਨਾਂ ਦੀ ਬਜਾਏ ਮਿਲ ਬੈਠ ਕੇ ਸਰਕਾਰ ਨਾਲ ਮਸਲੇ ਹੱਲ ਕਰਨ ਵੱਲ ਤਰਜੀਹ ਦੇਣ।
ਗਿੱਲ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਵੱਲ ਝਾਤ ਮਾਰੀਏ ਤਾਂ ਜਿੰਨੀ ਐਮਐਸਪੀ ਮੋਦੀ ਸਰਕਾਰ ਨੇ ਵਧਾਈ 70 ਸਾਲਾਂ ਚ ਕਿਸੇ ਸਰਕਾਰ ਨੇ ਨਹੀਂ ਦਿੱਤੀ। ਇੱਥੇ ਹੀ ਬਸ ਨਹੀਂ ਕਿਸਾਨ ਸਨਮਾਨ ਨਿਧੀ ਤਹਿਤ ਦੇਸ ਦੇ 12 ਕਰੋੜ ਕਿਸਾਨਾਂ ਨੂੰ ਦਿੱਤੀ ਵਿੱਤੀ ਸਹਾਇਤਾ।
ਉਹਨਾਂ ਨੇ ਕਿਹਾ ਕਿ ਫਸਲ ਬੀਮਾ ਯੋਜਨਾ ਨਾਲ ਕਿਸਾਨਾਂ ਤੇ ਕੁਦਰਤੀ ਕਹਿਰ ਦੇ ਸੰਕਟ ਨੂੰ ਘਟਾਇਆ ਗਿਆ ਅਤੇ ਖਾਦਾਂ ਅਤੇ ਬੀਜਾਂ ਤੇ ਸਬਸਿਡੀ, ਸੋਲਰ ਪੈਨਲਾਂ ਤੇ ਸਬਸਿਡੀ, ਖੇਤੀਬਾੜੀ ਸੰਦਾਂ ਤੇ ਸਬਸਿਡੀ ਦੇ ਕੇ ਕਿਸਾਨ ਦਾ ਜੀਵਨ ਖੁਸ਼ਹਾਲ ਕੀਤਾ।
ਉਹਨਾਂ ਕਿਹਾ ਕਿ ਗੰਨੇ ਦੀ ਫਸਲ ਦਾ ਭਾਵ ਮੋਦੀ ਸਰਕਾਰ ਨੇ ਸਭ ਤੋਂ ਵੱਧ 25 ਰੁਪਏ ਵਧਾਇਆ ਗਿਆ ਜਿਸ ਨਾਲ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਲਾਭ ਪਹੁੰਚਾਇਆ।
ਗਿੱਲ ਨੇ
ਕਿਸਾਨ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦੂਰਦਰਸ਼ਤਾ ਅਤੇ ਠਰਮੇ ਨਾਲ ਸੋਚਣ ਵਿਚਾਰਨ ਅਤੇ ਸਰਕਾਰ ਨਾਲ ਗੱਲਬਾਤ ਕਰਕੇ ਹੱਲ ਕੱਢਣ ਦਾ ਯਤਨ ਕਰਨ।
ਉਹਨਾਂ ਕਿਹਾ ਕਿ
ਧਰਨਿਆ ਪ੍ਰਦਰਸ਼ਨਾਂ ਨਾਲ ਦੇਸ਼ ਹੀ ਨਹੀਂ ਪੰਜਾਬ ਦੀ ਆਰਥਿਕ ਸਥਿਤੀ ਤੇ ਵੀ ਪੈਂਦਾ ਵੱਡਾ ਬੋਝ ਪੈ ਰਿਹਾ ਹੈ ਅਤੇ ਹਰ ਵਰਗ ਨੂੰ ਇਨਾ ਧਰਨਿਆਂ ਦੀ ਮਾਰ ਝਲਣੀ ਪੈ ਰਹੀ ਹੈ ਅਤੇ ਆਮ ਜਨਤਾ ਦਾ ਜੀਵਨ ਪੱਧਰ ਔਖਾ ਹੁੰਦਾ ਜਾ ਰਿਹਾ ਹੈ।