Flash News India Pollywood Punjab

Diljit Dosanjh: ਦਿਲਜੀਤ ਦੋਸਾਂਝ ਕਿਉਂ ਨਹੀਂ ਰੋਕ ਸਕੇ ਆਪਣੇ ਹੰਝੂ ? ਚਮਕੀਲਾ ਦੇ ਟ੍ਰੇਲਰ ਲਾਂਚ ਤੇ ਇਮਤਿਆਜ਼ ਅਲੀ ਦੀ ਇਸ ਗੱਲ ਤੋਂ ਹੋਏ ਭਾਵੁਕ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਦੇ ਚੱਲਦੇ ਸੁਰਖੀਆਂ ਬਟੋਰ ਰਹੇ ਹਨ। ਕਲਾਕਾਰ ਦੇ ਟ੍ਰੇਲਰ ਲਾਂਚ ਸਮੇਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਵਿਚਾਲੇ ਕਲਾਕਾਰ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਭਾਵੁਕ ਹੋ ਰੋਂਦੇ ਹੋਏ ਨਜ਼ਰ ਆ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਪਬਲਿਕ ਦੇ ਸਾਹਮਣੇ ਦੋਸਾਂਝਾਵਾਲਾ ਆਪਣੇ ਹੰਝੂ ਨਹੀਂ ਰੋਕ ਸਕਿਆ। ਆਖਿਰ ਦਿਲਜੀਤ ਫਿਲਮ ਨਿਰਦੇਸ਼ਕ ਇਮਤਿਆਜ਼ ਅਲੀ ਦੀ ਗੱਲ ਸੁਣ ਕਿਉਂ ਭਾਵੁਕ ਹੋ ਗਏ ਤੁਸੀ ਵੀ ਵੇਖੋ Punjabi Grooves ਇੰਸਟਾਗ੍ਰਾਮ ਹੈਂਡਲ ਤੇ ਸ਼ੇਅਰ ਕੀਤਾ ਇਹ ਵੀਡੀਓ….

ਦਰਅਸਲ, ਫਿਲਮ ਨਿਰਦੇਸ਼ਕ ਇਮਤਿਆਜ਼ ਅਲ਼ੀ ਇਸ ਵੀਡੀਓ ਵਿੱਚ ਦੋਸਾਂਝਾਵਾਲੇ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਿਲਜੀਤ ਨੂੰ ਲੈ ਕਈ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਕਹੀਆਂ। ਉਨ੍ਹਾਂ ਨਾ ਸਿਰਫ ਦਿਲਜੀਤ ਦੋਸਾਂਝ ਦੀ ਅਦਾਕਾਰੀ ਦੀ ਤਾਰੀਫ਼ ਕੀਤੀ ਬਲਕਿ ਉਨ੍ਹਾਂ ਨੂੰ ਇੱਕ ਵੱਡਾ ਸਟਾਰ ਵੀ ਦੱਸਿਆ। ਇਸਦੇ ਨਾਲ ਹੀ ਉਨ੍ਹਾਂ ਦੀ ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਹੋਰ ਸਿਤਾਰੇ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ।

‘ਅਮਰ ਸਿੰਘ ਚਮਕੀਲਾ’ ਦੇ ਟ੍ਰੇਲਰ ਨੂੰ ਫੈਨਜ਼ ਨੇ ਦਿੱਤਾ ਪਿਆਰ

ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਯਾਨੀ 28 ਮਾਰਚ ਨੂੰ ਫਿਲਮ  ‘ਅਮਰ ਸਿੰਘ ਚਮਕੀਲਾ’ ਦਾ ਟ੍ਰੇਲਰ ਲਾਂਚ ਕੀਤਾ ਗਿਆ। ਇਸ ਵਿੱਚ ਤੁਹਾਨੂੰ ਪੰਜਾਬ ਦੇ ਅਸਲੀ ਰੌਕਸਟਾਰ ਅਮਰ ਸਿੰਘ ਚਮਕੀਲਾ ਦੀ ਕਹਾਣੀ ਤੋਂ ਰੂ-ਬ-ਰੂ ਕਰਵਾਇਆਜਾਏਗਾ। ਜਿਸ ਨੂੰ ਅਕਸਰ ‘ਪੰਜਾਬ ਦਾ ਐਲਵਿਸ ਪ੍ਰੈਸਲੇ’ ਕਿਹਾ ਜਾਂਦਾ ਸੀ। ਫਿਲਮ ਦੇ ਟ੍ਰੇਲਰ ਤੋਂ ਇਹ ਵੀ ਸਾਫ ਹੈ ਕਿ ਪਰਿਣੀਤੀ ਚੋਪੜਾ ਫਿਲਮ ‘ਚ ਚਮਕੀਲਾ ਦੀ ਪਤਨੀ ਅਤੇ ਗਾਇਕਾ ਅਮਰਜੋਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਅਮਰ ਸਿੰਘ ਚਮਕੀਲਾ ਦਾ 27 ਸਾਲ ਦੀ ਉਮਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਹੁਣ ਉਸ ਦੀ ਕਹਾਣੀ ਪਰਦੇ ‘ਤੇ ਦਸਤਕ ਦੇਵੇਗੀ। ਦੱਸ ਦੇਈਏ ਕਿ ਇਸ ਨੂੰ 12 ਅਪ੍ਰੈਲ ਨੂੰ OTT ਪਲੇਟਫਾਰਮ Netflix ‘ਤੇ ਰਿਲੀਜ਼ ਕੀਤਾ ਜਾਏਗਾ।

LEAVE A RESPONSE

Your email address will not be published. Required fields are marked *