Breaking News Flash News Punjab

DERA BEAS SATSANG :ਪੰਜਾਬ ‘ਚ ਟੁੱਟਿਆ ਡੇਰਾ ਬਿਆਸ ਸਤਿਸੰਗ ਨੂੰ ਜਾਣ ਵਾਲਾ 100 ਸਾਲ ਤੋਂ ਵੱਧ ਪੁਰਾਣਾ ਪੁੱਲ, ਮਚੀ ਹਫ਼ੜਾ-ਦਫ਼ੜੀ

ਹੁਸ਼ਿਆਰਪੁਰ ਅੱਜ ਸਵੇਰੇ ਉਸ ਸਮੇਂ ਮਾਹੌਲ ਹਫ਼ੜਾ ਦਫ਼ੜੀ ਮੱਚ ਗਈ ਜਦੋਂ ਇਕ ਬਜਰੀ ਨਾਲ ਭਰਿਆ ਓਵਰਲੋਡ ਟਿੱਪਰ ਮੋੜ ਕੱਟਣ ਲਈ ਪੁੱਲ ਦੇ ਉੱਪਰੋਂ ਲੰਘਣ ਲੱਗਾ ਤਾਂ ਟਰੱਕ ਦਾ ਭਾਰ ਜ਼ਿਆਦਾ ਹੋਣ ਕਰਕੇ ਪੁੱਲ ਹੇਠਾਂ ਡਿੱਗ ਪਿਆ। ਉਕਤ ਪੁੱਲ ਡੇਰਾ ਬਿਆਸ ਸਤਿਸੰਗ ਭਵਨ ਨੂੰ ਜਾਣ ਵਾਲੇ ਰਸਤੇ ਨੂੰ ਜੋੜਦਾ ਸੀ। ਪੁੱਲ ਡਿੱਗਣ ਨਾਲ ਟਰੱਕ ਯੂਨੀਅਨ ਅਤੇ ਸਤਿਸੰਗ ਬਿਆਸ ਡੇਰੇ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ।

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਦੇ ਕਰੀਬ ਇਕ ਓਵਰਲੋਡ ਟਿੱਪਰ ਗੜ੍ਹਸ਼ੰਕਰ ਤੋਂ ਮਾਹਿਲਪੁਰ ਵੱਲ ਨੂੰ ਆ ਰਿਹਾ ਸੀ ਜਦੋਂ ਉਹ ਮਾਹਿਲਪੁਰ ਦੇ ਮੁੱਖ ਚੌਂਕ ਵਿਚ ਪਹੁੰਚਿਆ ਤਾਂ ਟਰੱਕ ਦੀ ਲੰਬਾਈ ਜ਼ਿਆਦਾ ਹੋਣ ਕਰਕੇ ਉਸ ਨੂੰ ਮੁੜਨ ਦੀ ਤੰਗੀ ਆ ਰਹੀ ਸੀ ਅਤੇ ਉਸ ਨੂੰ ਮੌਕੇ ‘ਤੇ ਮੌਜੂਦ ਪੁਲਸ ਮੁਲਾਜ਼ਮਾਂ ਵੱਲੋਂ ਸ਼ਹਿਰ ਦੇ ਬਾਹਰ ਮੋੜ ਕੱਟਣ ਲਈ ਭੇਜ ਦਿੱਤਾ ਗਿਆ ਜਦੋਂ ਟਿੱਪਰ ਮੋੜ ਕੱਟਣ ਲਈ ਟਰੱਕ ਯੂਨੀਅਨ ਤੇ ਸਤਿਸੰਗ ਬਿਆਸ ਡੇਰੇ ਵੱਲ ਜਾਣ ਵਾਲਾ ਪੁੱਲ੍ਹ ‘ਤੇ ਪਹੁੰਚਿਆ ਤਾਂ 100 ਸਾਲ ਪੁਰਾਣਾ ਪੁਲ ਟਰੱਕ ਦਾ ਭਾਰ ਜ਼ਿਆਦਾ ਹੋਣ ਕਰਕੇ ਡਿੱਗ ਪਿਆ ਅਤੇ ਪੁੱਲ ਡਿੱਗਣ ਨਾਲ ਟਰੱਕ ਯੂਨੀਅਨ ਅਤੇ ਸਤਿਸੰਗ ਬਿਆਸ ਡੇਰੇ ਦੇ ਸੰਗਤਾਂ ਵਿਚ ਰੋਸ ਪਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਥਾਣਾ ਮਾਹਿਲਪੁਰ ਦੀ ਪੁਲਸ ਨੇ ਬਿਨਾਂ ਉਨ੍ਹਾਂ ਦੇ ਪ੍ਰਧਾਨ ਅਤੇ ਹੋਰ ਮੈਂਬਰਾਂ ਨੂੰ ਪੁੱਛੇ ਟਿੱਪਰ ਨੂੰ ਖਾਲੀ ਕਰਨ ਲੱਗ ਪਏ। ਉਨ੍ਹਾਂ ਨੇ ਦੱਸਿਆ ਕਿ ਜੇਕਰ ਟਰੱਕ ਮੌਕੇ ਤੋਂ ਚਲਾ ਗਿਆ ਤਾਂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਵੇਗੀ। ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਪੁੱਲ ਨੂੰ ਬਣਾਇਆ ਜਾਵੇ।

PunjabKesari

ਜਦੋਂ ਇਸ ਸਬੰਧੀ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਗੜ੍ਹਸ਼ੰਕਰ ਦੇ ਰੇਲਵੇ ਫਾਟਕ ਦੀ ਮੁਰੰਮਤ ਤਿੰਨ ਦਿਨ ਲਈ ਚੱਲ ਰਹੀ ਹੈ। ਇਸ ਕਰਕੇ ਉਨ੍ਹਾਂ ਵੱਲੋਂ ਟਰੱਕ ਨੂੰ ਮੁੜਨ ਲਈ ਅੱਗੇ ਭੇਜ ਦਿੱਤਾ ਗਿਆ ਸੀ ਅਤੇ ਜਦੋਂ ਉਹ ਮੁੜਨ ਲਈ ਪੁਰਾਣੇ ਪੁੱਲ ਤੋਂ ਲੰਘਣ ਲੱਗਾ ਤਾਂ ਉਸ ਦਾ ਭਾਰ ਜ਼ਿਆਦਾ ਹੋਣ ਕਰਕੇ ਉਹ ਡਿੱਗ ਪਿਆ। ਬਾਕੀ ਟਰੱਕ ਨੂੰ ਖ਼ਾਲੀ ਕਰਵਾ ਕੇ ਮਾਹਿਲਪੁਰ ਥਾਣੇ ਖੜ੍ਹਾ ਕਰਨਾ ਸੀ ਕਿਉਂਕਿ ਰਾਤ ਵੇਲੇ ਕੋਈ ਵੀ ਘਟਨਾ ਨਾ ਹੋ ਸਕੇ। ਉਨ੍ਹਾਂ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਜਾਵੇਗਾ।

PunjabKesari

 

LEAVE A RESPONSE

Your email address will not be published. Required fields are marked *