Flash News Bollywood India Sports

DC vs KKR: ਸ਼ਾਹਰੁਖ ਖਾਨ ਨੇ ਰਿਸ਼ਭ ਪੰਤ ਦਾ ਵਧਾਇਆ ਹੌਸਲਾ, ਭਰੀ ਮਹਿਫਲ ਵਿਚਾਲੇ ਖਿਡਾਰੀ ਨੂੰ ਗਲੇ ਲਗਾਇਆ

ਕੋਲਕਾਤਾ ਨਾਈਟ ਰਾਈਡਰਜ਼ ਨੇ ਦਿੱਲੀ ਕੈਪੀਟਲਸ ਨੂੰ 106 ਦੌੜਾਂ ਨਾਲ ਹਰਾਇਆ। ਆਈਪੀਐਲ 2024 ਵਿੱਚ ਇਹ ਕਿਸੇ ਵੀ ਟੀਮ ਦੀ ਸਭ ਤੋਂ ਵੱਡੀ ਜਿੱਤ ਰਹੀ। ਕੇਕੇਆਰ ਲਈ ਸੁਨੀਲ ਨਰਾਇਣ ਨੇ 85 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਬਾਲੀਵੁੱਡ ਸਟਾਰ ਅਤੇ ਕੇਕੇਆਰ ਦੇ ਮਾਲਕ ਸ਼ਾਹਰੁਖ ਖਾਨ ਵੀ ਮੈਚ ਦੇਖਣ ਪੁੱਜੇ ਸੀ। ਉਨ੍ਹਾਂ ਦਿੱਲੀ ਦੀ ਹਾਰ ਤੋਂ ਬਾਅਦ ਖਿਡਾਰੀਆਂ ਦਾ ਹੌਸਲਾ ਵਧਾਇਆ। ਸ਼ਾਹਰੁਖ ਨੇ ਕਪਤਾਨ ਰਿਸ਼ਭ ਪੰਤ ਨੂੰ ਗਲੇ ਲਗਾਇਆ। ਉਹ ਰਿਸ਼ਭ ਦੇ ਨਾਲ-ਨਾਲ ਹੋਰ ਖਿਡਾਰੀਆਂ ਨਾਲ ਵੀ ਮਿਲੇ।

ਦਰਅਸਲ, ਆਈਪੀਐੱਲ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ‘ਚ ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਖਿਡਾਰੀਆਂ ਨੂੰ ਮਿਲਦੇ ਨਜ਼ਰ ਆ ਰਹੇ ਹਨ। ਸ਼ਾਹਰੁਖ ਨੇ ਰਿਸ਼ਭ ਪੰਤ, ਡੇਵਿਡ ਵਾਰਨਰ ਅਤੇ ਇਸ਼ਾਂਤ ਸ਼ਰਮਾ ਸਮੇਤ ਸਾਰੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਸ਼ਾਹਰੁਖ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ। ਵੀਡੀਓ ਪੋਸਟ ‘ਤੇ ਕਈ ਤਰ੍ਹਾਂ ਦੇ ਕਮੈਂਟ ਦੇਖਣ ਨੂੰ ਮਿਲ ਰਹੇ ਹਨ। ਇਸ ‘ਚ ਜ਼ਿਆਦਾਤਰ ਪ੍ਰਸ਼ੰਸਕਾਂ ਨੇ ਸ਼ਾਹਰੁਖ ਦੀ ਤਾਰੀਫ ਕੀਤੀ ਹੈ।

 

ਆਈਪੀਐਲ 2024 ਦੇ 16ਵੇਂ ਮੁਕਾਬਲੇ ਵਿੱਚ, ਕੇਕੇਆਰ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 272 ਦੌੜਾਂ ਬਣਾਈਆਂ। ਇਸ ਦੌਰਾਨ ਸੁਨੀਲ ਨਾਰਾਇਣ ਓਪਨਿੰਗ ਕਰਨ ਪੁੱਜੇ। ਉਨ੍ਹਾਂ ਨੇ 39 ਗੇਂਦਾਂ ਦਾ ਸਾਹਮਣਾ ਕਰਦੇ ਹੋਏ 85 ਦੌੜਾਂ ਬਣਾਈਆਂ। ਨਰਾਇਣ ਦੀ ਇਸ ਪਾਰੀ ਵਿੱਚ 7 ​​ਚੌਕੇ ਅਤੇ 7 ਛੱਕੇ ਸ਼ਾਮਲ ਸਨ। ਅੰਗਕ੍ਰਿਸ਼ ਰਘੂਵੰਸ਼ੀ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 27 ਗੇਂਦਾਂ ਵਿੱਚ 54 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 5 ਚੌਕੇ ਅਤੇ 3 ਛੱਕੇ ਲਗਾਏ। ਜਵਾਬ ‘ਚ ਦਿੱਲੀ ਦੀ ਟੀਮ 166 ਦੌੜਾਂ ਹੀ ਬਣਾ ਸਕੀ। ਇਸਦੇ ਲਈ ਰਿਸ਼ਭ ਪੰਤ ਅਤੇ ਟ੍ਰਿਸਟਨ ਸਟਬਸ ਨੇ ਅਰਧ ਸੈਂਕੜੇ ਲਗਾਏ।

ਕੇਕੇਆਰ ਦੀ ਇਹ ਤੀਜੀ ਜਿੱਤ ਸੀ। ਉਸ ਨੇ ਤਿੰਨ ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ। ਜਦੋਂ ਕਿ ਦਿੱਲੀ ਨੇ 4 ਮੈਚ ਖੇਡੇ ਹਨ ਅਤੇ ਤਿੰਨ ਵਿੱਚ ਹਾਰ ਦਾ ਸਾਹਮਣਾ ਕੀਤਾ ਹੈ। ਦਿੱਲੀ ਨੇ ਚੇਨਈ ਸੁਪਰ ਕਿੰਗਜ਼ ਨੂੰ 20 ਦੌੜਾਂ ਨਾਲ ਹਰਾਇਆ ਸੀ। ਇਸ ਨੂੰ ਪੰਜਾਬ ਕਿੰਗਜ਼, ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨੇ ਹਰਾਇਆ ਹੈ। ਕੇਕੇਆਰ ਅੰਕ ਸੂਚੀ ਵਿੱਚ ਸਿਖਰ ‘ਤੇ ਹੈ। ਜਦਕਿ ਦਿੱਲੀ 9ਵੇਂ ਨੰਬਰ ‘ਤੇ ਹੈ।

LEAVE A RESPONSE

Your email address will not be published. Required fields are marked *