Flash News Breaking News Punjab

Crime News: ਲੁਧਿਆਣਾ ਦੀ ਡਾਂਸਰ ਨਾਲ ਬਿਹਾਰ ‘ਚ ਗੈਂ.ਗ.ਰੇ.ਪ: ਛੇ ਲੋਕਾਂ ਨੇ ਸ਼.ਰਾ.ਬ ਪਿਲਾ ਕੇ ਕੀਤਾ ਬ.ਲਾ.ਤਕਾ.ਰ

ਲੁਧਿਆਣਾ ਦੀ ਆਰਕੈਸਟਰਾ ਡਾਂਸਰ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦਾ ਕਹਿਣਾ ਹੈ ਕਿ ਛੇ ਲੋਕਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਹੈ। ਪੀੜਤਾ ਨੇ ਦੱਸਿਆ ਕਿ ਕੁਝ ਨੌਜਵਾਨਾਂ ਨੇ ਉਸ ਨੂੰ ਕਿਸੇ ਪ੍ਰੋਗਰਾਮ ਲਈ ਗੈਸਟ ਹਾਊਸ ‘ਚ ਬੁਲਾਇਆ ਸੀ, ਜਿੱਥੇ ਸਾਰਿਆਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਉਸ ਨੂੰ ਜ਼ਬਰਦਸਤੀ ਸ਼ਰਾਬ ਪਿਆਉਣ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਵੀ ਕੀਤੀ ਗਈ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਇਸ ਸਬੰਧੀ ਪੀੜਤ ਨੇ ਲਿਖਤੀ ਸ਼ਿਕਾਇਤ ਦਿੱਤੀ ਹੈ। ਸੂਤਰਾਂ ਮੁਤਾਬਕ ਪੀੜਤਾ ਲੁਧਿਆਣਾ ਦੀ ਰਹਿਣ ਵਾਲੀ ਹੈ। ਉਹ ਪਟਨਾ ‘ਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਪੀੜਤਾ ਨੇ ਦੱਸਿਆ ਕਿ ਉਸ ਦੀ ਪਛਾਣ ਪਟਨਾ ‘ਚ ਇੱਕ ਪ੍ਰੋਗਰਾਮ ਦੌਰਾਨ ਡੀਜੇ ਆਪਰੇਟਰ ਛੋਟੂ ਨਾਲ ਹੋਈ ਸੀ। ਛੋਟੂ ਨੇ ਉਸ ਨੂੰ ਫੋਨ ਕਰਕੇ ਦੱਸਿਆ ਸੀ ਕਿ 16 ਜੁਲਾਈ ਨੂੰ ਬੱਚੇ ਦੀ ਛਟੀ ਦਾ ਪ੍ਰੋਗਰਾਮ ਹੈ, ਜਿਸ ਵਿੱਚ ਡਾਂਸ ਕਰਨਾ ਹੈ।

ਉਸ ਨੇ ਆਪਣੇ ਨਾਲ ਦੋ ਹੋਰ ਲੜਕੀਆਂ ਨੂੰ ਵੀ ਲੈ ਕੇ ਆਉਣ ਦੀ ਗੱਲ ਕਹੀ। ਡਾਂਸਰ ਇਸ ਲਈ ਤਿਆਰ ਹੋ ਗਈ। ਇਸ ਪ੍ਰੋਗਰਾਮ ਦੌਰਾਨ ਪੀੜਤਾ ਨਾਲ ਇਹ ਘਟਨਾ ਵਾਪਰ ਗਈ। ਛੋਟੂ 16 ਜੁਲਾਈ ਨੂੰ ਰਾਤ 10:00 ਵਜੇ ਥਾਰ ਵਿੱਚ ਡਾਂਸਰ ਕੋਲ ਪਹੁੰਚਿਆ। ਕਾਰ ਵਿੱਚ ਛੋਟੂ ਤੋਂ ਇਲਾਵਾ ਇੱਕ ਡਰਾਈਵਰ ਵੀ ਸੀ। ਉਹ ਤਿੰਨਾਂ ਡਾਂਸਰਾਂ ਨਾਲ ਤੁਲਸੀ ਮੰਡੀ ਨੇੜੇ ਇੱਕ ਕਮਿਊਨਿਟੀ ਹਾਲ ਵਿੱਚ ਪਹੁੰਚਿਆ। ਉਥੇ ਤੰਬੂ-ਕਨਾਤ ਲੱਗੇ ਹੋਏ ਸੀ। ਪੀੜਤਾ ਨੇ ਦੱਸਿਆ ਕਿ ਛੋਟੂ ਨੇ ਉਸ ਨੂੰ ਦੱਸਿਆ ਕਿ ਛੋਟੀ ਪਹਾੜੀ ‘ਤੇ ਇੱਕ ਹੋਟਲ ‘ਚ ਹਾਲ ਬੁੱਕ ਕਰਵਾਇਆ ਗਿਆ ਹੈ ਤੇ ਉੱਥੇ ਪ੍ਰੋਗਰਾਮ ਹੋਣਾ ਹੈ।

ਇਸ ਤੋਂ ਬਾਅਦ ਉਹ ਤਿੰਨਾਂ ਡਾਂਸਰਾਂ ਨੂੰ ਛੋਟੀ ਪਹਾੜੀ ਸਥਿਤ ਗਜਰਾਜ ਹੋਟਲ ਲੈ ਆਇਆ। ਇਸ ਤੋਂ ਬਾਅਦ ਤਿੰਨਾਂ ਡਾਂਸਰਾਂ ਨੂੰ ਕਮਰਾ ਨੰਬਰ 102 ਵਿੱਚ ਰੱਖਿਆ ਗਿਆ ਤੇ ਦੱਸਿਆ ਕਿ ਪਾਰਟੀ ਸਾਹਮਣੇ ਵਾਲੇ ਕਮਰੇ ਨੰਬਰ 101 ਵਿੱਚ ਹੈ ਤੇ ਸਾਰਿਆਂ ਨੇ ਇੱਕ-ਇੱਕ ਕਰਕੇ ਉੱਥੇ ਡਾਂਸ ਕਰਨਾ ਹੈ।

ਇਸ ਤੋਂ ਬਾਅਦ ਛੋਟੂ ਨੇ ਦੋ ਡਾਂਸਰਾਂ ਨੂੰ ਆਪਣੇ ਘਰ ਛੱਡ ਦਿੱਤਾ ਤੇ ਲੁਧਿਆਣਾ ਦੀ ਰਹਿਣ ਵਾਲੀ ਡਾਂਸਰ ਨੂੰ ਇਹ ਕਹਿ ਕੇ ਰੋਕ ਲਿਆ ਕਿ ਪਾਰਟੀ ਨੂੰ ਤੁਹਾਡਾ ਡਾਂਸ ਪਸੰਦ ਆਇਆ ਹੈ ਤੇ ਉਹ ਇੱਕ ਵਾਰ ਹੋਰ ਡਾਂਸ ਕਰਨਾ ਚਾਹੁੰਦੇ ਹਨ। ਇਸ ਲਈ ਵੱਖਰੇ ਪੈਸੇ ਦਿੱਤੇ ਜਾਣਗੇ।

ਇਸ ਤੋਂ ਬਾਅਦ ਪੀੜਤਾ ਫਿਰ ਤੋਂ ਕਮਰਾ ਨੰਬਰ 101 ‘ਚ ਗਈ ਤੇ ਨੱਚਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਥੇ ਮੌਜੂਦ ਛੋਟੂ ਤੇ 5 ਤੋਂ 6 ਵਿਅਕਤੀਆਂ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤੇ ਪੀੜਤਾ ਨੂੰ ਜ਼ਬਰਦਸਤੀ ਸ਼ਰਾਬ ਪਿਆਉਣ ਦੀ ਕੋਸ਼ਿਸ਼ ਕੀਤੀ। ਪੀੜਤਾ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਸ਼ਰਾਬ ਪੀਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਸਾਰਿਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

LEAVE A RESPONSE

Your email address will not be published. Required fields are marked *