CM Press Confrence: ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ ‘ਚ ਕੁੱਤੇ ਨੇ ਪਾਇਆ ਭੜਥੂ, ਮੰਤਰੀਆਂ ਦੀਆਂ ਲੱਗੀਆਂ ਦੌੜਾਂ
ਮੁੱਖ ਮੰਤਰੀ ਤੇ ਮੰਤਰੀਆਂ ਦੀ ਪ੍ਰੈੱਸ ਕਾਨਫਰੰਸ ਵਿੱਚ ਕੁੱਤੇ ਨੇ ਖੂਬ ਭੜਥੂ ਪਾਇਆ। ਇਹ ਸਭ ਮੀਡੀਆ ਦੇ ਸਾਹਮਣੇ ਹੋਇਆ। ਕੁੱਤੇ ਨੇ ਕਾਫੀ ਸਮਾਂ ਪ੍ਰੈੱਸ ਕਾਨਫਰੰਸ ਰੋਕੀ ਰੱਖੀ। ਆਖਰ ਕਾਫੀ ਮੁਸ਼ੱਕਤ ਮਗਰੋਂ ਕੁੱਤੇ ਨੂੰ ਕਾਬੂ ਕੀਤਾ ਗਿਆ ਤੇ ਮੁੱਖ ਮੰਤਰੀ ਨੇ ਮੀਡੀਆ ਨੂੰ ਸੰਬੋਧਨ ਕੀਤਾ।
ਦਰਅਸਲ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਕਾਂਗਰਸ ਦੇ ਮੁੱਖ ਦਫਤਰ ਰਾਜੀਵ ਭਵਨ ਪਹੁੰਚੇ ਤੇ ਮੰਤਰੀਆਂ ਨਾਲ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਜਿਵੇਂ ਹੀ ਕਾਂਗਰਸ ਦੀ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਤਾਂ ਇੱਕ ਕੁੱਤਾ ਉੱਥੇ ਆ ਗਿਆ ਤੇ ਸਟੇਜ ਦੇ ਸਾਹਮਣੇ ਲੱਗੇ ਮੀਡੀਆ ਚੈਨਲਾਂ ਦੇ ਮਾਈਕ ਨੂੰ ਡੇਗ ਦਿੱਤਾ।
ਇਹ ਕੁੱਤਾ ਕਾਫੀ ਦੇਰ ਤੱਕ ਇਧਰ-ਉਧਰ ਭੱਜਦਾ ਰਿਹਾ। ਮੁੱਖ ਮੰਤਰੀ ਨੇ ਮੰਤਰੀਆਂ ਨਾਲ ਮਿਲ ਕੇ ਕੁੱਤੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਹੱਥ ਨਾ ਆਇਆ। ਮੰਚ ‘ਤੇ ਮੌਜੂਦ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਜਦੋਂ ਕੁੱਤੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਕੁੱਤੇ ਨੇ ਉਨ੍ਹਾਂ ‘ਤੇ ਵੀ ਝਪਟਾ ਮਾਰਿਆ।
ਇਸ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਕੁਝ ਸਮੇਂ ਲਈ ਰੋਕਣਾ ਪਿਆ। ਕੁੱਤਾ ਕਾਫੀ ਦੇਰ ਤੱਕ ਇਧਰ-ਉਧਰ ਭੱਜਦਾ ਰਿਹਾ। ਉਥੇ ਵਿਕਰਮਾਦਿਤਿਆ ਦੇ ਕਰੀਬੀ ਰਿਸ਼ਤੇਦਾਰ ਵੀ ਮੌਜੂਦ ਸਨ। ਉਨ੍ਹਾਂ ਨੇ ਕੁੱਤੇ ਨੂੰ ਚੁੱਕ ਕੇ ਟਾਇਲਟ ਵਿੱਚ ਬੰਦ ਕਰ ਦਿੱਤਾ।
ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਸ਼ੁਰੂ ਹੋਈ। ਮੁੱਖ ਮੰਤਰੀ ਪ੍ਰੈੱਸ ਕਾਨਫਰੰਸ ‘ਚ ਵਿਘਨ ‘ਤੇ ਨਾਰਾਜ਼ ਨਜ਼ਰ ਆਏ। ਹਾਸਲ ਜਾਣਕਾਰੀ ਮੁਤਾਬਕ ਇਹ ਕੁੱਤਾ ਪ੍ਰਤਿਭਾ ਸਿੰਘ ਦਾ ਹੈ। ਜਦੋਂ ਵਿਕਰਮਾਦਿਤਿਆ ਜਾਂ ਪ੍ਰਤਿਭਾ ਸਿੰਘ ਘਰੋਂ ਨਿਕਲਦੇ ਹਨ ਤਾਂ ਕੁੱਤਾ ਉਨ੍ਹਾਂ ਦੀ ਕਾਰ ਵਿੱਚ ਵੜ ਜਾਂਦਾ ਹੈ