CBSE Exam:CBSE ਦੇ ਵਿਦਿਆਰਥੀਆਂ ਨੂੰ Exams ਦੌਰਾਨ ਮਿਲੀ ਵੱਡੀ ਰਾਹਤ, ਪੜ੍ਹੋ ਪੂਰੀ ਖ਼ਬਰ
15 ਫਰਵਰੀ ਤੋਂ ਸ਼ੁਰੂ ਹੋਣ ਵਾਲੀਆਂ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀ 10ਵੀਂ ਅਤੇ 12ਵੀਂ ਪ੍ਰੀਖਿਆਵਾਂ ’ਚ ਅਪੀਅਰ ਹੋਣ ਵਾਲੇ ਡਾਇਬਟਿਕ ਵਿਦਿਆਰਥੀਆਂ ਲਈ ਵੱਡੀ ਰਾਹਤ ਦੀ ਖ਼ਬਰ ਹਨ। ਦਰਅਸਲ ਸੀ. ਬੀ. ਐੱਸ. ਈ. ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਟਾਈਪ-1 ਡਾਇਬਟੀਜ਼ ਵਾਲੇ ਵਿਦਿਆਰਥੀਆਂ ਨੂੰ ਪ੍ਰੀਖਿਆ ਹਾਲ ’ਚ ਸ਼ੂਗਰ ਦੀਆਂ ਗੋਲੀਆਂ, ਚਾਕਲੇਟ, ਕੈਂਡੀ ਅਤੇ ਫਰੂਟ ਲੈ ਕੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹੀ ਨਹੀਂ, ਇਸ ਤਰ੍ਹਾਂ ਦੇ ਵਿਦਿਆਰਥੀ ਆਪਣੇ ਨਾਲ ਪ੍ਰੀਖਿਆ ਹਾਲ ’ਚ ਗਲੂਮੀਟਜ, ਸ਼ੂਗਰ ਸਟ੍ਰਿਪਸ ਜਾਂ ਹੋਰ ਕੋਈ ਵੀ ਮੈਡੀਕਲ ਲੋੜ ਦਾ ਸਮਾਨ ਲਿਆ ਸਕਦੇ ਹਨ, ਜਿਸ ਦੀ ਲੋੜ ਉਨ੍ਹਾਂ ਨੂੰ ਡਾਇਬਟੀਜ਼ ਮੈਨੇਜ ਜਾਂ ਮਾਨੀਟਰ ਕਰਨ ਲਈ ਪੈਂਦੀ ਹੈ। ਜਾਣਕਾਰੀ ਮੁਤਾਬਕ ਸੀ. ਬੀ. ਐੱਸ. ਈ. ਨੇ ਮਾਹਿਰਾਂ ਦੀ ਮਦਦ ਨਾਲ ਟਾਈਪ-1 ਡਾਇਬਿਟੀਜ਼ ਵਾਲੇ ਵਿਦਿਆਰਥੀਆਂ ਨੂੰ ਮੁਹੱਈਆ ਕੀਤੀ ਜਾਣ ਵਾਲੀ ਮਦਦ ਦੀ ਸਮੀਖਿਆ ਕੀਤੀ ਹੈ ਅਤੇ ਤੈਅ ਕੀਤਾ ਹੈ ਕਿ ਹੁਣ ਇਸ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ ਦੌਰਾਨ ਖ਼ਾਸ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਸੀ. ਬੀ. ਐੱਸ. ਈ. ਨੇ ਸਾਫ਼ ਕਰ ਦਿੱਤਾ ਹੈ ਕਿ ਕੋਈ ਵੀ ਵਿਦਿਆਰਥੀ ਪ੍ਰੀਖਿਆ ਹਾਲ ’ਚ ਕੋਈ ਕਮਿਊਨਿਟੀ ਡਿਵਾਈਸ ਜਾਂ ਇਤਰਾਜ਼ਯੋਗ ਵਸਤੂ ਨਹੀਂ ਲਿਜਾਵੇਗਾ।
ਲਿਜਾ ਸਕਦੇ ਹਨ ਇਹ ਸਭ
ਸ਼ੂਗਰ ਦੀਆਂ ਗੋਲੀਆਂ/ਚਾਕਲੇਟ/ਕੈਂਡੀ
ਕੇਲਾ/ਸੇਬ/ਸੰਤਰਾਂ ਅਤੇ ਹੋਰ ਫਲ
ਸਨੈਕਸ ਆਈਟਮ ਵਰਗੇ ਸੈਂਡਵਿਚ ਜਾਂ ਹੋਰ ਕੋਈ ਵੀ ਹਾਈ ਪ੍ਰੋਟੀਨ ਆਹਾਰ
ਡਾਕਟਰ ਦੇ ਪ੍ਰਿਸੀਕ੍ਰਿਪਸ਼ਨ ਦੇ ਅਨੁਸਾਰ ਦਵਾਈਆਂ
ਪਾਣੀ ਦੀ ਬੋਤਲ (500 ਐੱਮ. ਐੱਲ.)
ਗਲੂਕੋਮੀਟਰ ਅਤੇ ਗਲੂਕੋਜ ਟੈਸਟਿੰਗ ਸਟ੍ਰਿਪਸ
ਗਲੂਕੋਜ ਮਾਨੀਟਰਿੰਗ (ਸੀ. ਜੀ. ਐੱਮ.) ਮਸ਼ੀਨ, ਫਲੈਸ਼ ਗਲੂਕੋਜ ਮਾਨੀਟਰਿੰਗ (ਐੱਫ. ਜੀ. ਐੱਮ.) ਮਸ਼ੀਨ ਜਾਂ ਇੰਸੂਲਿਨ ਪੰਪ
ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਪ੍ਰੀਖਿਆ ਕੇਂਦਰ ’ਤੇ ਜਾ ਕੇ ਸੁਪਰੀਡੈਂਟ ਨੂੰ ਆਪਣੇ ਨਾਲ ਲਿਜਾਣ ਵਾਲੀਆਂ ਵਸਤੂਆਂ ਬਾਰੇ ਸੂਚਿਤ ਕਰਨਾ ਹੋਵੇਗਾ।
ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਘੱਟੋ-ਘੱਟ 45 ਮਿੰਟ ਪਹਿਲਾਂ ਪ੍ਰੀਖਿਆ ਕੇਂਦਰ ਪੁੱਜਣਾ ਹੋਵੇਗਾ।
ਡਾਇਬਟਿਕ ਵਿਦਿਆਰਥੀ 9.45 ਵਜੇ ਤੱਕ ਪ੍ਰੀਖਿਆ ਹਾਲ ’ਚ ਬੈਠ ਜਾਣ।
ਇਸ ਤਰ੍ਹਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅੰਡਰਟੇਕਿੰਗ ਦੇਣੀ ਹੋਵੇਗੀ ਕਿ ਉਨ੍ਹਾਂ ਦਾ ਬੱਚਾ ਸਿਰਫ ਮੈਡੀਕਲ ਜਾਂ ਲੋੜੀਂਦੀਆਂ ਚੀਜ਼ਾਂ ਹੀ ਸੈਂਟਰ ’ਚ ਲੈ ਕੇ ਜਾਵੇਗਾ।