Flash News India Punjab

Baba Vanga Predictions: ਲੋਕਾਂ ਨੂੰ ਡਰਾ ਰਹੀਆਂ 2024 ਦੀਆਂ ਇਹ ਭਵਿੱਖਬਾਣੀਆਂ, ਸੱਚ ਸਾਬਤ ਹੋਈਆਂ ‘ਤਾਂ ਬਦਲ ਜਾਵੇਗੀ ਦੁਨੀਆਂ?

ਬੁਲਗਾਰੀਆ ਦੀ ਬਾਬਾ ਵੇਂਗਾ ਵਿਸ਼ਵ ਪ੍ਰਸਿੱਧ ਭੱਵਿਖਵਕਤਾ ਸੀ। ਉਨ੍ਹਾਂ ਦਾ ਜਨਮ ਸਾਲ 1911 ਵਿੱਚ ਹੋਇਆ ਸੀ। ਜਦੋਂ ਬਾਬਾ ਵੇਂਗਾ ਸਿਰਫ 12 ਸਾਲ ਦੇ ਸਨ, ਤਾਂ ਉਨ੍ਹਾਂ ਦੀਆਂ ਦੋਵੇਂ ਅੱਖਾਂ ਦੀ ਦ੍ਰਿਸ਼ਟੀ ਖਤਮ ਹੋ ਗਈ।

ਅਗਸਤ 1996 ਵਿੱਚ ਬਾਬਾ ਵੇਂਗਾ ਦੀ ਮੌਤ ਹੋ ਗਈ। ਆਪਣੀ ਮੌਤ ਤੋਂ ਪਹਿਲਾਂ, ਬਾਬਾ ਵੇਂਗਾ ਨੇ ਸਾਲ 5079 ਤੱਕ ਦੀ ਆਪਣੀ ਭਵਿੱਖਬਾਣੀ ਕਰ ਦਿੱਤੀ ਸੀ। ਹੁਣ ਤੱਕ ਬਾਬਾ ਵੇਂਗਾ ਦੀਆਂ ਕਈ ਭਵਿੱਖਬਾਣੀਆਂ ਜਿਵੇਂ ਕਿ ਅਮਰੀਕਾ ਵਿੱਚ 9/11 ਦੇ ਅੱਤਵਾਦੀ ਹਮਲੇ, ਰਾਜਕੁਮਾਰੀ ਡਾਇਨਾ ਦੀ ਮੌਤ ਅਤੇ ਬ੍ਰੈਕਸਿਟ  ਸੱਚ ਸਾਬਤ ਹੋ ਚੁੱਕੀਆਂ ਹਨ।

ਬਾਬਾ ਵੇਂਗਾ ਨੇ ਵੀ 2024 ਲਈ ਕਈ ਅਜਿਹੀਆਂ ਭਵਿੱਖਬਾਣੀਆਂ ਕੀਤੀਆਂ ਹਨ ਜੋ ਡਰਾਉਣੀਆਂ ਹਨ। ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਭਵਿੱਖਬਾਣੀ ਸੱਚ ਸਾਬਤ ਹੁੰਦੀ ਹੈ ਤਾਂ ਦੁਨੀਆਂ ਬਦਲ ਸਕਦੀ ਹੈ। ਜਾਣੋ ਇਨ੍ਹਾਂ ਭਵਿੱਖਬਾਣੀਆਂ ਬਾਰੇ

ਬਾਬਾ ਵੇਂਗਾ ਨੇ ਸਾਲ 2024 ਦੇ ਮੌਸਮ ਨਾਲ ਜੁੜੀ ਵੱਡੀ ਭਵਿੱਖਬਾਣੀ ਕੀਤੀ ਹੈ। ਉਸ ਨੇ ਇਸ ਸਾਲ ਗਲੋਬਲ ਵਾਰਮਿੰਗ ਦੀ ਚੇਤਾਵਨੀ ਦਿੱਤੀ ਹੈ। ਬਾਬਾ ਵੇਂਗਾ ਅਨੁਸਾਰ ਇਸ ਸਾਲ ਪੂਰੀ ਦੁਨੀਆ ਨੂੰ ਮੌਸਮ ਸੰਬੰਧੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।

ਇਸ ਸਾਲ ਗਰਮੀ ਨੇ ਜਿਸ ਤਰ੍ਹਾਂ ਤਬਾਹੀ ਮਚਾਈ ਹੈ, ਉਸ ਨੂੰ ਦੇਖਦਿਆਂ ਬਾਬਾ ਵੇਂਗਾ ਦੀ ਇਹ ਭਵਿੱਖਬਾਣੀ ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ 2024 ਇੱਕ ਰਿਕਾਰਡ ਗਰਮ ਸਾਲ ਵਜੋਂ ਦਰਜ ਕੀਤਾ ਜਾਵੇਗਾ।

ਸਾਲ 2024 ਵਿਚ ਅੱਤ ਦੀ ਗਰਮੀ ਅਤੇ ਗਰਮੀ ਦੀ ਲਹਿਰ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਬਾਬੇ ਦੀ ਭਵਿੱਖਬਾਣੀ ਅਨੁਸਾਰ ਇਸ ਸਾਲ ਕਈ ਅਜਿਹੀਆਂ ਕੁਦਰਤੀ ਆਫ਼ਤਾਂ ਆ ਸਕਦੀਆਂ ਹਨ ਜੋ ਦੁਨੀਆਂ ਨੂੰ ਤਬਾਹ ਕਰ ਸਕਦੀਆਂ ਹਨ।

ਬਾਬਾ ਵੇਂਗਾ ਨੇ 2024 ਨੂੰ ਤ੍ਰਾਸਦੀ ਦਾ ਸਾਲ ਦੱਸਿਆ ਹੈ। ਉਨ੍ਹਾਂ ਦੀ ਭਵਿੱਖਬਾਣੀ ਮੁਤਾਬਕ ਸਾਲ 2024 ‘ਚ ਯੂਰਪ ‘ਚ ਕਈ ਅੱਤਵਾਦੀ ਹਮਲੇ ਹੋ ਸਕਦੇ ਹਨ।

ਬਾਬਾ ਵੇਂਗਾ ਅਨੁਸਾਰ ਇਸ ਸਾਲ ਦੁਨੀਆ ਦਾ ਕੋਈ ਵੀ ਵੱਡਾ ਦੇਸ਼ ਜੈਵਿਕ ਹਥਿਆਰਾਂ ਦਾ ਪ੍ਰੀਖਣ ਕਰ ਸਕਦਾ ਹੈ। ਬਾਬਾ ਵੇਂਗਾ ਦੀ ਇਹ ਭਵਿੱਖਬਾਣੀ ਸੱਚਮੁੱਚ ਡਰਾਉਣੀ ਹੈ।

LEAVE A RESPONSE

Your email address will not be published. Required fields are marked *