Australia Visa: ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਨੂੰ ਝਟਕਾ, ਸਰਕਾਰ ਵੱਲੋਂ ਇਸ ਵੀਜ਼ਾ ‘ਤੇ ਲਾਈ ਰੋਕ
ਆਸਟ੍ਰੇਲੀਆ ਵੱਲੋਂ ਵੀਜ਼ਾ ਨਿਯਮਾਂ ਵਿਚ ਸਖਤੀ ਕੀਤੀ ਗਈ ਹੈ। ਆਸਟ੍ਰੇਲੀਆ ਵੱਲੋਂ Student Visas onshore (ਔਨਸ਼ੋਰ) ‘ਤੇ ਰੋਕ ਲਗਾ ਦਿੱਤੀ ਗਈ ਹੈ। ਹੁਣ ਵਿਜ਼ੀਟਰਸ ਨੂੰ Student Visas onshore ਨਹੀਂ ਮਿਲੇਗਾ ਅਤੇ ਇਹ ਫੈਸਲਾ 1 ਜੁਲਾਈ ਤੋਂ ਲਾਗੂ ਹੋਵੇਗਾ। ਦਰਅਸਲ ਜਿਹੜੇ ਲੋਕ ਵਿਜ਼ੀਟਰਸ ਵੀਜ਼ਾ ਉਤੇ ਆਸਟ੍ਰੇਲੀਆ ਜਾ ਕੇ ਅਤੇ ਓਥੇ ਫੇਰ Student Visas ਲੈ ਲੈਂਦੇ ਸੀ ਉਹ ਹੁਣ ਆਸਟ੍ਰੇਲੀਆ ਵੱਲੋਂ ਬੰਦ ਕਰ ਦਿੱਤਾ ਗਿਆ ਹੈ।
ਇਸ ਤੋਂ ਅਲਾਵਾ ਹੁਣ Temporary Graduate visa holders ਵੀ Student Visas onshore ਨਹੀਂ ਅਪਲਾਈ ਕਰ ਸਕਣਗੇ। ਇਸ ਵਿਚ ਆਸਟ੍ਰੇਲੀਆ ਸਰਕਾਰ ਦਾ ਕਹਿਣਾ ਹੈ ਕਿ 32 ਫੀਸਦੀ Temporary Graduate visa holders ਸਿਰਫ ਇਸ ਲਈ ਅੱਗੇ ਪੜ੍ਹਾਈ ਕਰਦੇ ਹਨ ਤਾਂ ਕਿ ਉਹ ਆਸਟ੍ਰੇਲੀਆ ਵਿਚ ਹੋਰ ਲੰਮਾ ਸਮਾਂ ਰਹਿ ਸਕਣ। ਤਾਂ ਇਸੇ ਨੂੰ ਲੈਕੇ ਹੁਣ ਆਸਟ੍ਰੇਲੀਆ ਸਰਕਾਰ ਨੇ ਕੁਜ ਨਿਯਮਾਂ ਵਿਚ ਸਖਤੀ ਕੀਤੀ ਹੈ।
ਵੀਜ਼ਾ ਵਿਚ ਹੋਏ ਇਸ ਬਦਲਾਅ ‘ਤੇ ਇਸ ਇੰਡਸਟਰੀ ਦੇ ਮਾਹਰ ਵਿਨੇ ਹਰੀ ਨੇ ਵੀ ਨਿਊਜ਼ 18 ਨਾਲ ਗੱਲ ਬਾਤ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ Student Visas onshore ਦੀ ਦੁਰਵਰਤੋਂ ਹੋ ਰਹੀ ਸੀ, ਕਰੀਬ 50 ਹਜ਼ਾਰ ਲੋਕ ਹਰ ਸਾਲ ਭਾਰਤ ਤੋਂ ਹੀ ਵਿਜ਼ੀਟਰਸ ਵੀਜ਼ਾ (Tourist Visa) ਲੈ ਕੇ ਆਸਟ੍ਰੇਲੀਆ ਜਾਂਦੇ ਹਨ ਅਤੇ ਓਥੇ ਜਾ ਕੇ ਸਟਡੀ ਵੀਜ਼ਾ ਅਪਲਾਈ ਕਰ ਦਿੰਦੇ ਹਨ।