April ਤੋਂ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ, 31 ਮਾਰਚ ਤੋਂ ਪਹਿਲਾਂ ਜ਼ਰੂਰੀ ਪੂਰੇ ਕਰ ਲਓ ਇਹ ਕੰਮ
ਇਨਕਮ ਟੈਕਸ ਨਿਯਮਾਂ ‘ਚ ਬਦਲਾਅ ਕੀਤੇ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ 7 ਲੱਖ ਰੁਪਏ ਤੱਕ ਦੀ ਟੈਕਸਯੋਗ ਆਮਦਨ ਵਾਲੇ ਲੋਕਾਂ ਨੂੰ ਕੋਈ ਇਨਕਮ ਟੈਕਸ ਨਹੀਂ ਦੇਣਾ ਪਵੇਗਾ।
SBI ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ
SBI ਕ੍ਰੈਡਿਟ ਕਾਰਡ ਧਾਰਕਾਂ ਨੂੰ ਕਿਰਾਏ ਦੇ ਭੁਗਤਾਨ ‘ਤੇ ਦਿੱਤੇ ਜਾਣ ਵਾਲੇ ਰਿਵਾਰਡ ਪੁਆਇੰਟ ਹੁਣ 1 ਅਪ੍ਰੈਲ ਤੋਂ ਬੰਦ ਹੋ ਜਾਣਗੇ। ਇਹ ਨਿਯਮ ਕੁਝ ਕ੍ਰੈਡਿਟ ਕਾਰਡਾਂ ‘ਤੇ 1 ਅਪ੍ਰੈਲ ਤੋਂ ਲਾਗੂ ਹੋਵੇਗਾ ਅਤੇ ਕੁਝ ਕ੍ਰੈਡਿਟ ਕਾਰਡਾਂ ‘ਤੇ ਇਹ ਨਿਯਮ 15 ਅਪ੍ਰੈਲ ਤੋਂ ਲਾਗੂ ਹੋਵੇਗਾ।
SBI ਦੇ SBI Card Pulse, SBI Card Elite Advantage, AURUM, SimplyCLICK ਅਤੇ SBI ਕਾਰਡ Elite ਕ੍ਰੈਡਿਟ ਕਾਰਡਾਂ ਵਿੱਚ ਇਹ ਸਹੂਲਤ ਬੰਦ ਕੀਤੀ ਜਾ ਰਹੀ ਹੈ।
ICICI ਬੈਂਕ ਦੇ ਕ੍ਰੈਡਿਟ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ
ICICI ਬੈਂਕ ਵੀ ਆਪਣੇ ਕ੍ਰੈਡਿਟ ਕਾਰਡ ਦੇ ਨਿਯਮਾਂ ‘ਚ ਬਦਲਾਅ ਕਰਨ ਜਾ ਰਿਹਾ ਹੈ। 1 ਅਪ੍ਰੈਲ, 2024 ਤੋਂ ਇੱਕ ਤਿਮਾਹੀ ਵਿੱਚ 35,000 ਰੁਪਏ ਤੋਂ ਵੱਧ ਖਰਚ ਕਰਨ ਵਾਲੇ ਗਾਹਕਾਂ ਨੂੰ ਮੁਫਤ ਏਅਰਪੋਰਟ ਲਾਉਂਜ ਦਾ ਅਕਸੈਸ ਮਿਲੇਗਾ।
ਯੈੱਸ ਬੈਂਕ ਵਲੋਂ ਹੁਣ ਆਪਣੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਮੌਜੂਦਾ ਵਿੱਤੀ ਸਾਲ ਦੀ ਇੱਕ ਤਿਮਾਹੀ ਵਿੱਚ ਘੱਟੋ-ਘੱਟ 10,000 ਰੁਪਏ ਖਰਚ ਕਰਨ ‘ਤੇ ਘਰੇਲੂ ਏਅਰਪੋਰਟ ਲਾਉਂਜ ਤੱਕ ਮੁਫਤ ਪਹੁੰਚ ਮਿਲੇਗੀ।
ਵਾਲਿਟ ਨਿਯਮ
ਓਲਾ ਮਨੀ 1 ਅਪ੍ਰੈਲ 2024 ਤੋਂ ਆਪਣੇ ਵਾਲਿਟ ਨਿਯਮਾਂ ਨੂੰ ਬਦਲਣ ਜਾ ਰਹੀ ਹੈ। ਕੰਪਨੀ ਨੇ ਆਪਣੇ ਗਾਹਕਾਂ ਨੂੰ SMS ਭੇਜ ਕੇ ਸੂਚਿਤ ਕੀਤਾ ਹੈ ਕਿ ਉਹ ਛੋਟੀ PPI (ਪ੍ਰੀਪੇਡ ਪੇਮੈਂਟ ਇੰਸਟਰੂਮੈਂਟ) ਵਾਲਿਟ ਸੇਵਾ ਦੀ ਸੀਮਾ ਵਧਾ ਕੇ 10,000 ਰੁਪਏ ਕਰਨ ਜਾ ਰਹੀ ਹੈ।