Flash News Punjab

Amritsar News: ਸ਼.ਰਾਬੀ ਪੁਲਿਸ ਮੁਲਾਜ਼ਮ ਦਾ ਕਾਰਾ, ਘਰ ‘ਚ ਇਕੱਲੀਆ ਔਰਤਾਂ ਦੇਖਕੇ ਕੱਢੀਆਂ ਗਾ.ਲਾਂ, ਪਿੰਡ ਵਾਲਿਆਂ ਮੰਗਿਆ ਇਨਸਾਫ਼

ਖ਼ਬਰ ਅੰਮ੍ਰਿਤਸਰ ਤੋਂ ਹੈ ਜਿੱਥੋਂ ਦੇ ਪਿੰਡ ਫਤਿਹਪੁਰ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਪੁਲਿਸ ਵਾਲੇ ਵੱਲੋਂ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਉਸ ਦੇ ਸੀਨੀਅਰ ਅਧਿਕਾਰੀ ਆ ਕੇ ਉਸ ਨੂੰ ਥਾਣੇ ਲੈ ਗਏ ਪਰ ਇਸ ਮੌਕੇ ਪਿਡ ਵਾਲਿਆਂ ਨੇ ਇਕੱਠੇ ਹੋ ਕੇ ਜ਼ਬਰਦਸਤ ਹੰਗਾਮਾ ਕੀਤਾ।

ਦਰਅਸਲ, ਪਿੰਡ ਫਤਿਹਪੁਰ ਦੇ ਇੱਕ ਘਰ ਵਿੱਚ ਮਹਿਲਾਵਾਂ ਇਕੱਲੀਆਂ ਸਨ ਤੇ ਉਨ੍ਹਾਂ ਕੋਲ ਇੱਕ ਸ਼ਰਾਬੀ ਪੁਲਿਸ ਮੁਲਾਜ਼ਮ ਆਇਆ ਤੇ 1 ਹਜ਼ਾਰ ਰੁਪਇਆ ਮੰਗਣ ਲੱਗਿਆ, ਇਸ ਮੌਕੇ ਪਿੰਡ ਵਾਲਿਆਂ ਨੇ ਸ਼ਰਾਬੀ ਨੂੰ ਰੰਗੇ ਹੱਥੀਂ ਫੜ੍ਹਣ ਦੀ ਦਾਅਵਾ ਕੀਤਾ। ਇਸ ਤੋਂ ਬਾਅਦ ਥਾਣੇ ਦੇ ਐਸਐਚਓ ਮੌਕੇ ਉੱਤੇ ਪਹੁੰਚੇ ਤੇ ਉਸ ਨੂੰ ਥਾਣੇ ਲੈ ਗਏ। ਇਸ ਮੌਕੇ ਪਿੰਡ ਵਾਲਿਆਂ ਨੇ ਉੱਥੇ ਜ਼ਬਰਦਸਤ ਹੰਗਾਮਾ ਕੀਤਾ।

ਇਸ ਮੌਕੇ ਜਾਣਕਾਰੀ ਦਿੰਦਿਆ ਦਲਿਤ ਸਮਾਜ ਆਗੂ ਮਨੀ ਗਿੱਲ ਨੇ ਦੱਸਿਆ ਕਿ ਸਬ ਇੰਸਪੈਕਟਰ ਰਵਿੰਦਰ ਸਿੰਘ ਵੱਲੋ ਅੱਜ ਪਿੰਡ ਦੇ ਇੱਕ ਪਰਿਵਾਰ ਦੀਆ ਇੱਕਲੀਆ ਮਹਿਲਾਵਾ ਕੋਲੋਂ ਇੱਕ ਹਜ਼ਾਰ ਰੁਪਏ ਨਜਾਇਜ਼ ਉਗਰਾਹੀ ਕੀਤੀ ਹੈ ਤੇ ਸ਼ਰਾਬ ਦੀ ਹਾਲਤ ਵਿਚ ਗਾਲ੍ਹਾਂ ਵੀ ਕੱਢ ਰਿਹਾ ਸੀ ਜਿਸਦੇ ਵਿਰੋਧ ਵਿਚ ਪਿੰਡ ਵਾਸੀਆ ਵੱਲੋ ਇਸ ਨੂੰ ਘੇਰ ਕੇ ਵੀਡੀਉ ਬਣਾਈ ਹੈ।

ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋ ਇਸ ਸਬ ਇੰਸਪੈਕਟਰ ਨੂੰ ਥਾਣੇ ਲਿਜਾਂਦੇ ਵੇਲੇ ਪੁਲਿਸ ਵਾਲਿਆਂ ਤੇ ਪਿੰਡ ਵਾਲਿਆਂ ਵਿਚਾਲੇ  ਹਲਕੀ ਝੜਪ ਵੀ ਹੋਈ। ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਇਨਸਾਫ਼ ਦੀ ਮੰਗ ਕੀਤੀ। ਇਸ ਸੰਬਧੀ ਜਾਣਕਾਰੀ ਦਿੰਦਿਆ ਐਸ ਐਚ ਉ ਥਾਣਾ ਇਸਲਾਮਾਬਾਦ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਹੈ ਫਿਲਹਾਲ ਪੁਲਿਸ ਮੁਲਾਜਮ ਨੂੰ ਥਾਣੇ ਲਿਜਾਇਆ ਜਾ ਰਿਹਾ ਹੈ ਅਤੇ ਜਲਦ ਜਾਂਚ ਤੋ ਬਾਦ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੈ।

LEAVE A RESPONSE

Your email address will not be published. Required fields are marked *