Bollywood Flash News India Pollywood Punjab

Amar Singh Chamkila: ‘ਚਮਕੀਲਾ’ ਦੇ ਸਮੇਂ ਇੰਝ ਲੱਗਦੇ ਸੀ ਅਖਾੜੇ, ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤਾ BTS ਵੀਡੀਓ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ਲੈ ਕੇ ਹਰ ਪਾਸੇ ਸੁਰਖੀਆਂ ਬਟੋਰ ਰਹੇ ਹਨ। ਇਸ ਫਿਲਮ ਵਿੱਚ ਦਿਲਜੀਤ ਨਾਲ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਫਿਲਮ ਦੇ ਰਿਲੀਜ਼ ਹੋਣ ਬਾਅਦ ਪਰੀ ਅਤੇ ਦਿਲਜੀਤ ਸੈੱਟ ਤੋਂ ਬਿਹਾਈਂਡ ਸੀਨ ਸ਼ੇਅਰ ਕੀਤੇ ਹਨ। ਜਿਸ ਵਿੱਚ ਚਮਕੀਲਾ ਦੇ ਸੈੱਟ ਉੱਪਰ ਉਨ੍ਹਾਂ ਨੂੰ ਮਸਤੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ।

ਦਰਅਸਲ, ਦਿਲਜੀਤ ਦੋਸਾਂਝ ਨੇ ਫਿਲਮ ‘ਅਮਰ ਸਿੰਘ ਚਮਕੀਲਾ’ ਦੇ ਸੈੱਟ ਤੋਂ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਹ ਇੱਕ ਬੀਟੀਐਸ ਵੀਡੀਓ ਹੈ। ਇਸ ਵਿੱਚ ਦਿਲਜੀਤ ਚਮਕੀਲਾ ਦੀ ਲੁੱਕ ਵਿੱਚ ਨਜ਼ਰ ਆ ਰਹੇ ਹਨ ਤੇ ਉਹ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਨੂੰ ਸ਼ੇਅਰ ਕਰਦਿਆਂ ਦੋਸਾਂਝਾਵਾਲੇ ਨੇ ਕੈਪਸ਼ਨ ਵਿੱਚ ਲਿਖਿਆ,’CHAMKILA Dekh Lai @netflix_in Te।’ ਇਸ ਵੀਡੀਓ ਵਿੱਚ ਦਿਲਜੀਤ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਚਮਕੀਲਾ ਦੇ ਅਖਾੜੇ ਕਿਵੇਂ ਲੱਗਣੇ ਸ਼ੁਰੂ ਹੋਏ ਤੇ ਇਸ ਦੌਰਾਨ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕਰਨ ਵਾਲੇ ਕਿੰਨਾਂ ਕੁ ਪਿਆਰ ਕਰਦੇ ਸਨ।

ਫੈਨਜ਼ ਨੇ ਦਿੱਤੀ ਪ੍ਰਤੀਕਿਰਿਆ…

ਦਿਲਜੀਤ ਦੀ ਇਸ ਵੀਡੀਓ ਉੱਪਰ ਫੈਨਜ਼ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ‘ ਬਾਈ ਮੂਵੀ ਵੇਖ ਕੇ ਜਮਾਂ ਨਹੀਂ ਲੱਗਦਾ ਕਿ ਅਸਲੀ ਚਮਕੀਲਾ ਬਾਈ ਨਹੀਂ ਹੈ, ਹੁਣ ਨਾਂ ਕਹਿਣਾ ਕਿ ਮੈਂ ਐਕਟਰ ਨਹੀਂ ਹਾਂ, ਨੈਕਸਟ ਲੈਵਲ ਐਕਟਿੰਗ ਕਰੀ ਤੁਸੀਂ  🙌👏। ‘ ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਦਿਲਜੀਤ ਇਹ ਲਿਖ ਲਵੋ ਇਹ ਤੁਹਾਡੇ ਫਿਲਮੀ ਕਰੀਅਰ ਦੀ ਸਭ ਤੋਂ ਵਧੀਆ ਪਰਫਾਰਮੈਂਸ ਹੈ।’ ਇਸਦੇ ਨਾਲ ਹੀ ਵੀਡੀਓ ਉੱਪਰ ਪ੍ਰਸ਼ੰਸਕ ਦਿਲਜੀਤ ਦੀਆਂ ਤਾਰੀਫ਼ਾ ਦੇ ਪੁੱਲ੍ਹ ਬੰਨ੍ਹ ਰਹੇ ਹਨ।

ਓਟੀਟੀ ਪਲੇਟਫਾਰਮ Netflix ਤੇ ਹੋਈ ਰਿਲੀਜ਼…

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦੀ ਇਹ ਫਿਲਮ 12 ਅਪ੍ਰੈਲ ਨੂੰ ਓਟੀਟੀ ਪਲੇਟਫਾਰਮ Netflix ਉੱਤੇ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਵਿੱਚ ਦਿਲਜੀਤ ਦੇ ਨਾਲ-ਨਾਲ ਪਰਿਣੀਤੀ ਚੋਪੜਾ, ਨਿਸ਼ਾ ਬਾਨੋ ਸਣੇ ਹੋਰ ਵੀ ਕਈ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਏ। ਇਸ ਫਿਲਮ ਨੂੰ ਮਸ਼ਹੂਰ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਤੇ ਇਸ ਦਾ ਸੰਗੀਤ ਏ.ਆਰ ਰਹਿਮਾਨ ਨੇ ਦਿੱਤਾ ਹੈ। ਫਿਲਹਾਲ ਦਿਲਜੀਤ ਅਤੇ ਪਰਿਣੀਤੀ ਦੀ ਜੋੜੀ ਨੂੰ ਫੈਨਜ਼ ਵੱਲ਼ੋਂ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ।

 

 

 

LEAVE A RESPONSE

Your email address will not be published. Required fields are marked *