ਪਿਆਕੜਾਂ ਲਈ ਮੰਦਭਾਗੀ ਖਬਰ! ਪੰਜਾਬ ‘ਚ ਮਹਿੰਗੀ ਹੋਣ ਜਾ ਰਹੀ ਸ਼ਰਾਬ, Beer ਹੋਵੇਗੀ ਸਸਤੀ !
ਵਿੱਤੀ ਸਾਲ 2024-25 ਲਈ ਨਵੀਂ ਆਬਕਾਰੀ ਨੀਤੀ ਤਹਿਤ ਵਿਭਾਗ ਨੇ ਪਰਚੀ ਸਿਸਟਮ ਰਾਹੀਂ ਠੇਕਿਆਂ ਦਾ ਡਰਾਅ ਕੱਢਣ ਦਾ ਫ਼ੈਸਲਾ ਕੀਤਾ ਸੀ ਤੇ ਇਸ ਲਈ 17 ਮਾਰਚ ਤੱਕ ਅਪਲਾਈ ਕਰਨ ਦਾ ਸਮਾਂ ਦਿੱਤਾ ਗਿਆ ਸੀ।
15 ਫ਼ੀਸਦੀ ਮਹਿੰਗੀ ਹੋਵੇਗੀ ਸ਼ਰਾਬ, ਬੀਅਰ ਹੋ ਸਕਦੀ ਸਸਤੀ
ਉਥੇ ਹੀ ਦਿੱਲੀ ਤੋਂ ਇਲਾਵਾ ਮੋਹਾਲੀ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਠੇਕੇਦਾਰਾਂ ਨੇ ਜਲੰਧਰ ਗਰੁੱਪਾਂ ‘ਚ ਦਿਲਚਸਪੀ ਦਿਖਾਈ ਹੈ। ਇਸ ਦੇ ਨਾਲ ਹੀ ਇਸ ਵਾਰ ਸ਼ਰਾਬ ਦੀਆਂ ਕੀਮਤਾਂ ‘ਚ 15 ਫ਼ੀਸਦੀ ਤੱਕ ਦਾ ਵਾਧਾ ਹੋਵੇਗਾ, ਜਦਕਿ ਬੀਅਰ ਦੀਆਂ ਕੀਮਤਾਂ ਹੇਠਾਂ ਆ ਸਕਦੀਆਂ ਹਨ। ਠੇਕਿਆਂ ਦੇ ਗਰੁੱਪਾਂ ਲਈ ਜੇਕਰ ਅਰਜ਼ੀਆਂ ਦੀ ਗੱਲ ਕਰੀਏ ਤਾਂ ਜਲੰਧਰ ਸ਼ਹਿਰ (ਕਾਰਪੋਰੇਸ਼ਨ ਦੀ ਹੱਦ) ਅਧੀਨ ਆਉਂਦੇ 14 ਗਰੁੱਪਾਂ ‘ਚ 296 ਠੇਕੇ ਹੋਣਗੇ ਤੇ ਇਨ੍ਹਾਂ ਗਰੁੱਪਾਂ ਤੋਂ ਵਿਭਾਗ ਨੂੰ 526.52 ਕਰੋੜ ਰੁਪਏ ਦੀ ਆਮਦਨ ਹੋਵੇਗੀ।
ਇਸ ਦੇ ਨਾਲ ਹੀ 7 ਪੇਂਡੂ ਗਰੁੱਪਾਂ ‘ਚ 344 ਠੇਕੇ ਹੋਣਗੇ, ਜਦਕਿ ਇਸ ਤੋਂ 269.33 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਵੇਗਾ। ਜਲੰਧਰ ‘ਚ ਕੁਲ 640 ਠੇਕੇ ਹੋਣਗੇ ਤੇ ਵਿਭਾਗ ਨੂੰ ਜਲੰਧਰ ਜ਼ਿਲੇ ‘ਚੋਂ 795.85 ਕਰੋੜ ਰੁਪਏ ਦੀ ਆਮਦਨ ਹੋਵੇਗੀ।