Politics

ਸ੍ਰੀ ਗੁਰੂ ਰਵਿਦਾਸ ਸਾਹਿਬ ਜੀ ਦੇ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਹੋ ਰਹੇ ਗੁਰਮਤਿ ਸਮਾਗਮ ਵਿੱਚ ਸੰਗਤ ਵੱਡੀ ਪੱਧਰ ਤੇ ਪਹੁੰਚੇ- ਪਰਮਜੀਤ ਸਿੰਘ ਗਿੱਲ

ਮੁੱਖ ਸੇਵਾਦਾਰ ਭਾਈ ਲੰਬੜਦਾਰ ਵੱਲੋਂ ਪਰਮਜੀਤ ਸਿੰਘ ਗਿੱਲ ਨੂੰ ਦਿੱਤਾ ਸੱਦਾ ਪੱਤਰ

ਰਿਪੋਰਟਰ – ਬੱਬਲੂ – ਧੰਨ ਧੰਨ ਸ੍ਰੀ ਗੁਰੂ ਰਵਿਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਨੌਵਾਂ ਗੁਰਮਤਿ ਸਮਾਗਮ ਗੁਰਦੁਆਰਾ ਸੱਤ ਕਰਤਾਰੀਆਂ ਬਟਾਲਾ ਮਨਾਉਣ ਲਈ ਵੱਡੇ ਪੱਧਰ ਤੇ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਸਬੰਧੀ ਅੱਜ ਹਿਮਾਲਿਆ ਪਰਿਵਾਰ ਸਗੰਠਨ ਦੇ ਕੌਮੀ ਮੀਤ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਗਿੱਲ ਅਤੇ ਸਮੂਹ ਸਟਾਫ ਨੂੰ ਗੁਰਮਤਿ ਸਮਾਗਮ ਵਿੱਚ ਪਹੁੰਚਣ ਲਈ ਸੱਦਾ ਪੱਤਰ ਦਿੱਤਾ ਗਿਆ ਇਸ ਮੌਕੇ ਪਰਮਜੀਤ ਸਿੰਘ ਗਿੱਲ ਅਤੇ ਸਮਾਗਮ ਦੇ ਮੁੱਖ ਪ੍ਰਬੰਧਕ ਪਲਵਿੰਦਰ ਸਿੰਘ ਲੰਬੜਦਾਰ ਵੱਲੋਂ ਸਾਂਝੇ ਤੌਰ ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਮਤਿ ਸਮਾਗਮ 15 ਮਾਰਚ ਦਿਨ ਸ਼ੁਕਰਵਾਰ ਸ਼ਾਮ 7 ਤੋਂ ਰਾਤ 11 ਵਜੇ ਗੁਰਦੁਆਰਾ ਸਤ ਕਰਤਾਰੀਆਂ ਬਟਾਲਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਿੱਖ ਪੰਥ ਦੇ ਮਹਾਨ ਕਥਾਵਾਚਕ ਅਤੇ ਕੀਰਤਨੀਏ ਪਹੁੰਚ ਰਹੇ ਹਨ ਜਿੰਨਾਂ ਵਿੱਚ ਸਿੰਘ ਸਾਹਿਬ ਭਾਈ ਜਸਵੰਤ ਸਿੰਘ ਮੰਜੀ ਸਾਹਿਬ ਵਾਲੇ ,ਭਾਈ ਸਰੂਪ ਸਿੰਘ ਜੀ ਰੂਪ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਵਰਿਆਮ ਸਿੰਘ ਜੀ ਕਥਾਵਾਚਕ, ਭਾਈ ਨਰਿੰਦਰ ਸਿੰਘ ਜੀ ਮਾਈ ਕੋਲਾਂ ਵਾਲੇ, ਅਤੇ ਪਹੁੰਚ ਕੇ ਸੰਗਤ ਨੂੰ ਗੁਰਬਾਣੀ ਅਤੇ ਸਤਿਗੁਰੂ ਰਵਿਦਾਸ ਸਾਹਿਬ ਜੀ ਦੇ ਜੀਵਨ ਫਲਸਫੇ ਤੋਂ ਜਾਣੂ ਕਰਾਉਣਗੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਲੰਬਰਦਾਰ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਆਰੰਭੀਆਂ ਗਈਆਂ ਹਨ ਅੱਜ ਸੰਗਤਾਂ ਚ ਵੱਡਾ ਉਤਸਾਹ ਪਾਇਆ ਜਾ ਰਿਹਾ ਹੈ ਅਤੇ ਪ੍ਰਬੰਧਕਾ ਨੂੰ ਲੈ ਕੇ ਵੱਖ-ਵੱਖ ਸੇਵਾਦਾਰਾਂ ਦੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਉਹਨਾਂ ਦੱਸਿਆ ਕਿ ਦੇਸ਼ ਵਿਦੇਸ਼ ਚੋਂ ਪਹੁੰਚਣ ਵਾਲੀ ਸੰਗਤ ਦੀ ਟਹਿਲ ਸੇਵਾ ਲਈ ਵੱਖ ਵੱਖ ਪਕਵਾਨਾਂ ਦੇ ਲੰਗਰ ਬਾਬਾ ਸੁਰਿੰਦਰ ਸਿੰਘ ਜੀ ਅਚਲ ਸਾਹਿਬ ਦੇ ਸਹਿਯੋਗ ਨਾਲ ਲਗਾਏ ਜਾਣਗੇ ਇਸ ਮੌਕੇ ਆਕਾਸ ਹਸਪਤਾਲ ਦੇ ਮੈਨਜਰ ਭੁਪਿੰਦਰ ਸਿੰਘ ਵਿਜਵਾਂ , ਮੈਡੀਕਲ ਸੁਪਰਡੈਂਟ ਰਜਵੰਤ ਕੌਰ, ਡਾਕਟਰ ਸੁਖਵੰਤ ਕੌਰ ਸਟਾਫ ਹਰਮਨਜੀਤ ਕੌਰ ਲੈਬ ਸਟਾਪ ਮਨੀਸਾ ਸਟਾਫ ਸਰਬਜੀਤ ਕੌਰ ਆਦਿ ਹਾਜ਼ਰ ਸਨ

ਫੋਟੋ ਕੈਪਸ਼ਨ ÷ ਪਰਮਜੀਤ ਸਿੰਘ ਗਿੱਲ ਨੂੰ ਅਤੇ ਸਮੂਹ ਮੈਂਬਰਾਂ ਨੂੰ ਸੱਦਾ ਪੱਤਰ ਦਿੰਦੇ ਹੋਏ ਪਲਵਿੰਦਰ ਸਿੰਘ ਲੰਬੜਦਾਰ

LEAVE A RESPONSE

Your email address will not be published. Required fields are marked *