Germany: ਜਰਮਨੀ ਦੇ ਹੈਮਬਰਗ ‘ਚ ਰੇਲਵੇ ਸਟੇਸ਼ਨ ‘ਤੇ ਚਾਕੂ ਨਾਲ ਹਮਲਾ, ਮਚੀ ਹਫੜਾ-ਦਫੜੀ ; 18 ਲੋਕ ਜ਼ਖ਼ਮੀ
ਰਾਇਟਰਜ਼, ਬਰਲਿਨ: ਜਰਮਨੀ ਦੇ ਹੈਮਬਰਗ ਸਟੇਸ਼ਨ ‘ਤੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਸਿਰਫਿਰੇ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ 18 ਲੋਕ ਜ਼ਖਮੀ ਹੋ ਗਏ। ਸਥਾਨਕ ਪੁਲਿਸ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਸ਼ੱਕੀ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।