Chandigarh News: ਸੀਐਮ ਭਗਵੰਤ ਮਾਨ ਦੀ ਰਿਹਾਇਸ਼ ਕੋਲੋਂ ਰੁਖ ‘ਤੇ ਲਟਕਦੀ ਮਿਲੀ ਲਾ./ਸ਼, ਸੁਰੱਖਿਆ ਬਲ ਅਲਰਟ
ਚੰਡੀਗੜ੍ਹ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਤੋਂ ਥੋੜ੍ਹੀ ਦੂਰੀ ‘ਤੇ ਇੱਕ ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ ਹੈ। ਇਸ ਦਾ ਪਤਾ ਲੱਗਦਿਆਂ ਹੀ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ। ਮੌਕੇ ‘ਤੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ।
ਹਾਸਲ ਜਾਣਕਾਰੀ ਮੁਤਾਬਕ ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਅਜਿਹੇ ‘ਚ ਸਵਾਲ ਉੱਠ ਰਹੇ ਹਨ ਕਿ ਜਦੋਂ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਹਰ ਥਾਂ ‘ਤੇ ਪੁਲਿਸ ਬਲ ਤਾਇਨਾਤ ਹਨ ਤਾਂ ਫਿਰ ਇਹ ਲਾਸ਼ ਇੱਥੇ ਕਿਵੇਂ ਆ ਸਕੀ ਹੈ। ਉਧਰ, ਪੁਲਿਸ ਨੂੰ ਇਸ ਮਾਮਲੇ ‘ਚ ਕਤਲ ਦਾ ਸ਼ੱਕ ਹੈ। ਪੁਲਿਸ ਹੁਣ ਇਸ ਕੋਣ ਤੋਂ ਵੀ ਜਾਂਚ ਕਰ ਰਹੀ ਹੈ ਕਿ ਕਿਸੇ ਨੇ ਨੌਜਵਾਨ ਦਾ ਕਤਲ ਕਰਕੇ ਦਰੱਖਤ ਨਾਲ ਲਟਕਾਇਆ ਹੋ ਸਕਦਾ ਹੈ।