Breaking News Flash News Punjab

ਖਨੌਰੀ ਸਰਹੱਦ ‘ਤੇ ਡੱਲੇਵਾਲ ਨੇ ਕਰ’ਤਾ ਵੱਡਾ ਐਲਾਨ, ਤੁਸੀਂ ਵੀ ਸੁਣੋ ਕੀ ਕਿਹਾ…

ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ‘ਤੇ ਬੈਠਿਆਂ ਹੋਇਆਂ 64 ਦਿਨ ਹੋ ਗਏ ਹਨ। ਉੱਥੇ ਹੀ ਅੱਜ ਉਨ੍ਹਾਂ ਨੇ ਇੱਕ ਸੰਦੇਸ਼ ਜਾਰੀ ਕੀਤਾ ਹੈ। ਜਗਜੀਤ ਡੱਲੇਵਾਲ ਨੇ ਕਿਹਾ, ” ਮੇਰੇ ਸਾਰੇ ਪੱਤਰਕਾਰ ਦੋਸਤੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਕਿ ਜਦੋਂ ਤੋਂ ਇਹ ਮੋਰਚਾ ਸ਼ੁਰੂ ਹੋਇਆ ਹੈ, ਤੁਸੀਂ ਪੂਰੀ ਤਾਕਤ ਨਾਲ ਇਸ ਮੋਰਚੇ ਦੀ ਆਵਾਜ਼ ਨੂੰ ਦੇਸ਼ ਦੁਨੀਆ ਤੱਕ ਲਿਜਾਣ ਦਾ ਕੰਮ ਕੀਤਾ ਹੈ, ਇਸ ਲਈ ਅਸੀਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ, ਦੂਜੀ ਗੱਲ ਇਹ ਹੈ ਕਿ ਤੁਹਾਡੇ ਰਾਹੀਂ ਮੈਂ ਪੂਰੇ ਦੇਸ਼ ਦੇ ਕਿਸਾਨਾਂ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦਾ ਹਾਂ ਕਿ ਦੇਖੋ ਜਿਹੜੀ ਦੇਸ਼ ਦੀ ਇੱਕ ਭਾਵਨਾ ਸੀ ਕਿ ਐਮਐਸਪੀ ਗਾਰੰਟੀ ਕਾਨੂੰਨ ਮਿਲਣਾ ਚਾਹੀਦਾ ਹੈ,
ਤਾਂ ਪਿਛਲੇ ਅੰਦੋਲਨ ਦੇ ਸਮੇਂ ਜਦੋਂ ਅਸੀਂ ਅੰਦੋਲਨ PostPone ਕੀਤਾ ਤਾਂ ਹੋਰ ਰਾਜਾਂ ਦੇ ਸਾਥੀਆਂ ਵਲੋਂ ਕੁਝ ਸ਼ਿਕਾਇਤ ਸੀ ਕਿ ਪੰਜਾਬ ਵਾਲੇ ਅੰਦੋਲਨ ਨੂੰ ਛੱਡ ਕੇ ਜਾ ਰਹੇ ਹਨ, ਅਸੀਂ ਚਾਹੁੰਦੇ ਸੀ ਕਿ ਪੰਜਾਬ ਦੇ ਸਿਰ ‘ਤੇ ਅਜਿਹਾ ਇਲਜ਼ਾਮ ਨਹੀਂ ਲੱਗਣਾ ਚਾਹੀਦਾ, MSP ਪੂਰੇ ਦੇਸ਼ ਨੂੰ ਚਾਹੀਦੀ, ਪੰਜਾਬ ਦਾ ਪਾਣੀ ਬਚਾਉਣ ਲਈ ਪੰਜਾਬ ਨੂੰ ਵੀ ਚਾਹੀਦੀ, ਉਸ ਦੇ ਲਈ ਜੋ ਮੈਂ ਕਰ ਸਕਦਾ ਭਰਾਵੋ, ਉਹ ਮੈਂ ਕੀਤਾ, ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਇਹ ਮੈਂ ਨਹੀਂ ਕੀਤਾ,

ਇਹ ਉੱਪਰ ਵਾਲੇ ਦੀ ਮਰਜ਼ੀ ਸੀ, ਉਹ ਅਕਾਲ ਪੁਰਖ ਪਰਮਾਤਮਾ ਦੀ ਮਿਹਰ ਸੀ, ਉਹ ਇਹ ਸਭ ਕਰਵਾਉਣਾ ਚਾਹ ਰਿਹਾ ਸੀ, ਜਿਸ ਨੇ ਇਹ ਸਾਡੇ ਤੋਂ ਕਰਵਾਇਆ ਹੈ, ਕਰਤਾ ਉਹ ਅਕਾਲ ਪੁਰਖ ਵਾਹਿਗੁਰੂ ਹੈ, ਤਾਂ ਤੁਸੀਂ ਸਾਰਿਆਂ ਨੇ ਮਜ਼ਦੂਰਾਂ, ਕਿਸਾਨਾਂ ਨੇ, ਸਾਰੇ ਦੇਸ਼ ਦੇ ਲੋਕਾਂ ਨੇ ਇਸ ਦਾ ਸਮਰਥਨ ਕੀਤਾ ਹੈ, ਤੁਹਾਡਾ ਸਾਰਿਆਂ ਦਾ, ਮੈਂ ਪੂਰੇ ਦੇਸ਼ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਦੂਜੇ ਪਾਸੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਾਰਿਆਂ ਦੇ ਕਹਿਣ ‘ਤੇ ਮੈਡੀਕਲ ਏਡ ਲਿਆ ਹੈ, ਜਿਸ ਨਾਲ ਉਲਟੀਆਂ ਰੋਕੀਆਂ ਗਈਆਂ ਹਨ, ਉੱਥੇ ਹੀ ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੋ ਜਾਂਦੀਆਂ, ਉਦੋਂ ਤੱਕ ਇਹ ਮਰਨ ਵਰਤ ਇਦਾਂ ਹੀ ਜਾਰੀ ਰਹੇਗਾ।”

LEAVE A RESPONSE

Your email address will not be published. Required fields are marked *