Flash News Punjab

ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਛੁੱਟੀਆਂ ਵਧਣ ਤੋਂ ਬਾਅਦ ਕੀਤਾ ਫੈਸਲਾ

ਪੰਜਾਬ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ, ਜਿਸ ਕਰਕੇ ਘਰ ਤੋਂ ਬਾਹਰ ਨਿਕਲਣਾ ਵੀ ਔਖਾ ਹੋਇਆ ਪਿਆ ਹੈ। ਉੱਥੇ ਹੀ ਪੰਜਾਬ ਸਰਕਾਰ ਨੇ ਛੁੱਟੀਆਂ ਵੀ ਵਧਾ ਦਿੱਤੀਆਂ ਹਨ, ਪਰ ਇਸ ਦਾ ਬੱਚਿਆਂ ਦੀ ਪੜ੍ਹਾਈ ‘ਤੇ ਕੋਈ ਅਸਰ ਨਾ ਪਵੇ, ਜਿਸ ਲਈ ਸਕੂਲਾਂ ਨੇ ਆਨਲਾਈਨ ਕਲਾਸਾਂ ਲਾਉਣ ਦਾ ਫੈਸਲਾ ਲਿਆ ਹ

ਸਰਕਾਰ ਵਲੋਂ ਵਧਾਈਆਂ ਛੁੱਟੀਆਂ ਨੇ ਪ੍ਰਿੰਸੀਪਲ ਦਾ ਵਧਾਇਆ ਸਿਰਦਰਦ

ਜਾਣਕਾਰੀ ਮੁਤਾਬਕ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ 1 ਜਨਵਰੀ ਤੋਂ ਕਈ ਸਕੂਲਾਂ ’ਚ ਕਲਾਸਾਂ ਸ਼ੁਰੂ ਹੋਣੀਆਂ ਸਨ ਪਰ ਸਰਕਾਰ ਦੇ ਅਚਾਨਕ ਆਏ ਹੁਕਮਾਂ ਨੇ ਪ੍ਰਿੰਸੀਪਲਾਂ ਦੀ ਸਿਰਦਰਦੀ ਵਧਾ ਦਿੱਤੀ ਹੈ। ਉੱਥੇ ਹੀ CBSE ਸਕੂਲਾਂ ’ਚ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ 15 ਫਰਵਰੀ ਅਤੇ ਆਈ. ਸੀ. ਐੱਸ. ਈ. ਐਫੀਲੇਸ਼ਨ ਨਾਲ ਸਬੰਧਤ ਸਕੂਲਾਂ ’ਚ 13 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਵਿਦਿਆਰਥੀਆਂ ਦੀ ਪਰਫਾਰਮੈਂਸ ਚੈੱਕ ਕਰਨ ਲਈ ਸਕੂਲ ਪ੍ਰੀ-ਬੋਰਡ ਐਗਜ਼ਾਮ ਕਰਵਾਉਂਦੇ ਹਨ, ਤਾਂ ਕਿ ਵਿਦਿਆਰਥੀ ਦੀਆਂ ਵਿਸ਼ੇ ਨਾਲ ਸਬੰਧਤ ਕਮੀਆਂ ਨੂੰ ਸਮੇਂ ਸਿਰ ਸੁਧਾਰਿਆ ਜਾ ਸਕੇ।

ਸਰਕਾਰ ਦਾ ਇਹ ਫੈਸਲਾ ਕਈ ਮਾਪਿਆਂ ਲਈ ਖੜ੍ਹੀ ਕਰ ਸਕਦੀ ਪਰੇਸ਼ਾਨੀ

ਜੇਕਰ ਆਨਲਾਈਨ ਕਲਾਸਾਂ ਦੀ ਗੱਲ ਕਰੀਏ ਤਾਂ ਹੁਣ ਫਿਰ ਉਨ੍ਹਾਂ ਮਾਪਿਆਂ ਲਈ ਨਵੀਂ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ, ਜਿਨ੍ਹਾਂ ਕੋਲ 1 ਹੀ ਮੋਬਾਈਲ ਹੈ। ਇਸ ਦੌਰਾਨ ਮਾਪਿਆਂ ਨੂੰ ਜੋ ਵਰਕਿੰਗ ਵੀ ਹਨ, ਇਹ ਚਿੰਤਾ ਸਤਾ ਰਹੀ ਹੈ ਕਿ ਜੇਕਰ ਇਕ ਮੋਬਾਈਲ ਦੀ ਵਜ੍ਹਾ ਨਾਲ ਉਨ੍ਹਾਂ ਦੇ ਬੱਚੇ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ਤਾਂ ਕਿਤੇ ਸਕੂਲ ਕੋਈ ਐਕਸ਼ਨ ਨਾ ਲਵੇ। ਇਸ ਵਜ੍ਹਾ ਨਾਲ ਵਰਕਿੰਗ ਪੈਰੇਂਟਸ ਆਪਣੇ ਬੱਚਿਆਂ ਦੀ ਖਾਤਿਰ ਆਪਣੇ ਵਰਕਿੰਗ ਪਲੇਸ ਤੋਂ ਛੁੱਟੀ ਲੈਣ ਬਾਰੇ ਸੋਚਣ ਲੱਗ ਪਏ ਹਨ, ਤਾਂ ਕਿ ਬੱਚਿਆਂ ਨੂੰ ਮੋਬਾਈਲ ਦੇ ਕੇ ਉਨ੍ਹਾਂ ਦੀਆਂ ਕਲਾਸਾਂ ਲਗਵਾ ਸਕਣ।

LEAVE A RESPONSE

Your email address will not be published. Required fields are marked *