ਪੰਜਾਬ ਵਿਚ ਅੱਜ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਹਨ। ਇਸੇ ਤਹਿਤ ਹੁਸ਼ਿਆਰਪੁਰ ਦੇ ਤਿੰਨ ਵਾਰਡਾਂ ਵਿਚ ਜ਼ਿਮਨੀ ਚੋਣ ਦੀ ਵੋਟਿੰਗ ਪ੍ਰਕਿਰਿਆ ਵੀ ਲਗਾਤਾਰ ਜਾਰੀ ਹੈ। ਵਾਰਡ ਨੰਬਰ-6 ਦੇ ਪੋਲਿੰਗ ਬੂਥ ‘ਤੇ ਦੋ ਧਿਰਾਂ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਉਮਦੀਵਾਰਾਂ ਵਿਚਾਲੇ ਹੋਈ ਬਹਿਸ ਦੌਰਾਨ ਮੌਕੇ ਉਤੇ ਮੌਜੂਦ ਸਾਬਕਾ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ‘ਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਗੰਭੀਰ ਦੋਸ਼ ਲਾਏ।

ਸ਼ਾਮ ਸੁੰਦਰ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੋਲਿੰਗ ਬੂਥ ਦੇ ਕੋਲ ਬ੍ਰਹਮ ਸ਼ੰਕਰ ਜ਼ਿੰਪਾ ਖੜ੍ਹੇ ਹੋ ਕੇ ਵੋਟਰਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ, ਜੋਕਿ ਗਲਤ ਹੈ। ਉਥੇ ਹੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਆਪਣੇ ‘ਤੇ ਲੱਗ ਰਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਉਮੀਦਵਾਰ ਬੂਥ ਦੇ ਅੰਦਰ ਜਾ ਸਕਦੇ ਹਨ ਪਰ ਉਹ ਉਥੇ ਵੋਟਰਾਂ ਦੇ ਕੰਨਾਂ ਵਿਚ ਜਾ ਕੇ ਕੋਈ ਗੱਲਬਾਤ ਨਹੀਂ ਕਰ ਸਕਦੇ। ਮੌਕੇ ਉਤੇ ਮੌਜੂਦ ਪੁਲਸ ਨੇ ਦੋਵੇਂ ਧਿਰਾਂ ਨੂੰ ਬੂਥ ਤੋਂ ਹਟਾਉਂਦੇ ਹੋਏ ਮਾਮਲਾ ਸ਼ਾਂਤ ਕਰਵਾਇਆ।





