ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਸਮਾਜ ਸੇਵੀ ਪਰਮਜੀਤ ਸਿੰਘ ਗਿੱਲ ਨੇ ਭਾਰਤੀ ਹਵਾਈ ਫੌਜ ਵੱਲੋਂ ਚੀਨੀ ਡਰੈਗਨ ਵਰਗੇ ਗੁਬਾਰੇ ਨੂੰ 55 ਹਜਾਰ ਫੁੱਟ ਉਚਾਈ ਤੇ ਫੁੰਡਣ ਦੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਭਾਰਤ ਦੀ ਇਕ- ਇਕ ਇੰਚ ਧਰਤੀ ਪੂਰੀ ਤਰਾਂ ਸੁਰੱਖਿਅਤ ਹੱਥਾਂ ਵਿੱਚ ਹੈ।
ਉਹਨਾਂ ਨੇ ਕਿਹਾ ਕਿ ਦੇਸ਼ ਮੋਦੀ ਸਰਕਾਰ ਦੀ ਅਗਵਾਈ ਵਿੱਚ ਮਜਬੂਤ ਹੱਥਾਂ ਵਿੱਚ ਹੈ। ਜਿਸ ਦੀਆਂ ਤਿੰਨੋਂ ਸੈਨਾਵਾਂ ਹਰ ਵੇਲੇ ਪੂਰੀ ਤਰਾਂ ਦੇਸ਼ ਦੀ ਰੱਖਿਆ ਕਰਨ ਲਈ ਚੌਕਸ ਰਹਿੰਦੀਆਂ ਹਨ ਅਤੇ ਦੁਸ਼ਮਣਾਂ ਦੀ ਕਿਸੇ ਵੀ ਛੋਟੀ ਮੋਟੀ ਹਰਕਤ ਨੂੰ ਵੀ ਬਰਦਾਸਤ ਨਹੀਂ ਕੀਤਾ ਜਾਂਦਾ ਸਗੋਂ ਹੁਣ ਓਸੇ ਵੇਲੇ ਮੋੜਵੀਂ ਕਾਰਵਾਈ ਕਰਕੇ ਜਵਾਬ ਦਿੱਤਾ ਜਾ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਚੀਨ ਦੇ ਨਾਲ ਸਰਹੱਦੀ ਵਿਵਾਦ ਦਰਮਿਆਨ ਭਾਰਤੀ ਹਵਾਈ ਫੌਜ ਨੇ ਜਿਸ ਤਰ੍ਹਾਂ ਪੂਰਬੀ ਮੋਰਚੇ ਤੇ 55000ਤੋਂ ਵੱਧ ਫੁੱਟ ਉਚਾਈ ਤੇ ਚੀਨੀ ਜਾਸੂਸੀ ਗੁਬਾਰੇ ਵਰਗੇ ਟਾਰਗੇਟ ਨੂੰ ਫੁੰਡਣ ਦੀ ਕਾਰਵਾਈ ਕੀਤੀ ਹੈ ਇਸ ਨੇ ਦਰਸਾ ਦਿੱਤਾ ਹੈ ਕਿ ਭਾਰਤ ਹੁਣ ਕਿਸੇ ਵੀ ਉਚਾਈ ਤੇ ਜਾ ਕੇ ਟਾਰਗੇਟ ਨੂੰ ਵੀ ਬੜੀ ਆਸਾਨੀ ਨਾਲ ਫੁੰਡ ਸਕਦਾ ਹੈ।
ਗਿੱਲ ਨੇ ਭਾਰਤੀ ਹਵਾਈ ਫੌਜ ਦੀ ਇਸ ਕਾਰਵਾਈ ਦੀ ਸਲਾਘਾ ਕਰਦਿਆਂ ਮੌਜੂਦਾ ਮੁਖੀ ਏਅਰ ਚੀਫ ਮਾਰਸਲ ਏ.ਪੀ. ਸਿੰਘ ਦੀ ਵੀ ਸ਼ਲਾਘਾ ਕੀਤੀ ਅਤੇ ਦੇਸ਼ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਹੱਥਾਂ ਵਿੱਚ ਦੱਸਿਆ।
ਉਹਨਾਂ ਨੇ ਕਿਹਾ ਕਿ ਭਾਰਤ ਦੇ ਦੁਸ਼ਮਣਾਂ ਨੂੰ ਹੁਣ ਇਹ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਜਿਸ ਉਚਾਈਆਂ ਤੇ ਭਾਰਤ ਪਹੁੰਚ ਚੁੱਕਾ ਹੈ ਉੱਥੇ ਕਿਸੇ ਵੀ ਤਰ੍ਹਾਂ ਦੀਆਂ ਨਾਪਾਕ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਹੱਦ ਪਾਰਲੇ ਹਿੱਸੇ ਤੋਂ ਕਿਸੇ ਵੀ ਤਰ੍ਹਾਂ ਦੀ ਅੱਤਵਾਦੀ ਜਾਂ ਫੌਜੀ ਕਾਰਵਾਈ ਨੂੰ ਨਾ ਤਾਂ ਅਣ ਦੇਖਿਆ ਕੀਤਾ ਜਾਵੇਗਾ ਤੇ ਨਾ ਹੀ ਹਲਕੇ ਵਿੱਚ ਲਿਆ ਜਾਵੇਗਾ ,ਸਗੋਂ ਅਜਿਹੀਆਂ ਕਿਸੇ ਵੀ ਤਰ੍ਹਾਂ ਦੀਆਂ ਕਾਰਵਾਈਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।