Flash News Punjab

ਵਿਦੇਸ਼ ਤੋਂ Surprise ਦੇਣ ਆਏ ਮੁੰਡੇ ਦੀ ਪਤਨੀ ਮਾ.ਰ ਰਹੀ ਸੀ ਆਸ਼ਕੀ! ਇਨ੍ਹਾਂ ਚੱਕਰਾਂ ”ਚ ਜਾ..ਨ ਗੁਆ ਬੈਠਾ ਚਾਚਾ

ਜ਼ਿਲ੍ਹਾ ਗੁਰਦਾਸਪੁਰ ਅਧੀਨ ਫਤਿਹਗੜ੍ਹ ਚੂੜੀਆਂ ਦੇ ਡੇਰਾ ਰੋਡ ਦੇ ਇਕ ਮੁਹੱਲੇ ਵਿਚ ਇਕ ਵਿਅਕਤੀ ਵੱਲੋਂ ਆਪਣੀ ਨੂੰਹ ਦੇ ਨਾਜਾਇਜ਼ ਸਬੰਧਾਂ ਅਤੇ ਗੁਆਂਢਣਾਂ ਦੀਆਂ ਟਿਚਕਰਾਂ ਤੋਂ ਦੁਖੀ ਹੋ ਕੇ ਆਪਣੇ ਖੇਤਾਂ ਵਿਚ ਜਾ ਕੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮ੍ਰਿਤਕ ਮਨਜੀਤ ਸਿੰਘ ਦੇ ਭਤੀਜੇ ਅਤੇ ਭਰਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਆਪਣੇ ਭਤੀਜੇ ਦੀ ਨੂੰਹ ਕੋਮਲਪ੍ਰੀਤ ਕੌਰ ਦੇ ਨਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਸੀ। ਜਿਸ ਦੇ ਚੱਲਦੇ ਮਨਜੀਤ ਸਿੰਘ ਨੇ ਆਤਮ ਹੱਤਿਆ ਕੀਤੀ। ਜਿਸ ਨੇ ਮ੍ਰਿਤਕ ਦੀ ਨੂੰਹ ਕੋਮਲਪ੍ਰੀਤ ਕੌਰ , ਉਸ ਦੇ ਪੇ੍ਮੀ ਗਗਨ ਅਤੇ ਉਸ ਦੀ ਗੁਆਂਢਣ ਰਜਨੀ ਅਤੇ ਮਨਦੀਪ ਕੌਰ ਦੇ ਖਿਲਾਫ ਕੇਸ ਦਰਜ ਕੀਤਾ।

ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਤੀਜੇ ਗੁਰਮੀਤ ਸਿੰਘ ਨੇ ਦੱਸਿਆ ਕਿ ਜਦ ਉਹ 26 ਸਤੰਬਰ ਨੂੰ ਦੋਹਾ ਕਤਰ ਦੇਸ਼ ਤੋਂ ਜਦ ਸਰਪ੍ਰਾਈਜ਼ ਦੇਣ ਆਪਣੇ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਕੋਮਲਪ੍ਰੀਤ ਕੌਰ ਫੋਨ ਤੇ ਆਪਣੇ ਪ੍ਰੇਮੀ ਨਾਲ ਗੱਲ ਕਰ ਰਹੀ ਸੀ ਅਤੇ ਪ੍ਰੇਮੀ ਨਾਲ ਫੋਨ ਤੇ ਗੱਲ ਕਰਦਿਆਂ ਦੇਖ ਉਸ ਨੇ ਪਤਨੀ ਨੂੰ ਬੁਰਾ ਭਲਾ ਕਿਹਾ।ਪਤਨੀ ਨੇ ਆਪਣੇ ਪ੍ਰੇਮੀ ਨੂੰ ਇਸ ਬਾਰੇ ਦੱਸਿਆ ਤਾਂ ਪ੍ਰੇਮੀ ਨੇ ਫੋਨ ਤੇ ਮੈਸਿਜ ਕਰ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਇਸੇ ਸ਼ਾਮ ਨੂੰ ਹੀ ਪਤਨੀ ਘਰੋਂ ਕਿਤੇ ਚਲੀ ਗਈ ਸੀ। ਜਿਸ ਦੀ ਦਰਖਾਸਤ ਥਾਣਾ ਫਤਿਹਗੜ ਚੂੜੀਆਂ ਵਿਖੇ ਦਿੱਤੀ ਗਈ ਸੀ

ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦੇ ਚਾਚਾ ਮਨਜੀਤ ਸਿੰਘ ਨੇ ਉਸ ਨੂੰ ਗੋਦ ਲਿਆ ਸੀ ਅਤੇ ਉਨ੍ਹਾਂ ਦੇ ਪਿਤਾ ਦੇ ਸਮਾਨ ਸੀ। ਉਸ ਦੀ ਪਤਨੀ ਨੂੰ ਲੈ ਕੇ ਗੁਆਂਢੀ ਔਰਤਾਂ ਮੇਰੇ ਚਾਚਾ ਨੂੰ ਤੰਗ ਪ੍ਰੇਸਾਨ ਕਰਦੀਆਂ ਸੀ। ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।

ਇਸ ਸਬੰਧੀ ਜਦ ਫਤਿਹਗੜ੍ਹ ਚੂੜੀਆਂ ਦੇ ਐੱਸ. ਐੱਚ. ਓ. ਕਿਰਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਹਾ ਕਤਰ ਤੋਂ ਆਏ ਨੌਜਵਾਨ ਗੁਰਮੀਤ ਸਿੰਘ ਦੇ ਬਿਆਨਾ ਉਪਰ ਉਸ ਦੀ ਪਤਨੀ ਕੋਮਲਪ੍ਰੀਤ ਕੌਰ, ਪ੍ਰੇਮੀ ਗਗਨ ਅਤੇ ਗੁਵਾਂਢਣ ਰਜਨੀ ਤੇ ਮਨਦੀਪ ਕੌਰ ਉਪਰ ਮਾਮਲਾ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

LEAVE A RESPONSE

Your email address will not be published. Required fields are marked *