Malaika Arora Father Death: ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਛੱਤ ਤੋਂ ਮਾਰੀ ਛਾਲ, ਸਦਮੇ ‘ਚ ਪਰਿਵਾਰ
: ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ ਨਾਲ ਜੁੜੀ ਦੁਖਦ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਅਦਾਕਾਰਾ ਦੇ ਪਿਤਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮਲਾਇਕਾ ਅਰੋੜਾ ਦੇ ਪਿਤਾ ਨੇ ਬਾਂਦਰਾ ਸਥਿਤ ਆਪਣੇ ਘਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਸ ਖਬਰ ਤੋਂ ਬਾਅਦ ਮਲਾਇਕਾ ਅਰੋੜਾ ਮੁੰਬਈ ਤੋਂ ਪੁਣੇ ਲਈ ਰਵਾਨਾ ਹੋ ਗਈ ਹੈ। ਫਿਲਹਾਲ ਅਦਾਕਾਰ ਦੇ ਪਿਤਾ ਦੀ ਲਾਸ਼ ਨੂੰ ਬਾਬਾ ਹਸਪਤਾਲ ‘ਚ ਰੱਖਿਆ ਗਿਆ ਹੈ।ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਖਾਨ ਵੀ ਇਸ ਮੁਸ਼ਕਲ ਸਮੇਂ ‘ਚ ਉਨ੍ਹਾਂ ਦੇ ਘਰ ਪਹੁੰਚੇ ਹਨ। ਅਰਬਾਜ਼ ਖਾਨ ਨੂੰ ਮਲਾਇਕਾ ਦੇ ਘਰ ਦੇ ਬਾਹਰ ਪੁਲਿਸ ਅਤੇ ਹੋਰ ਲੋਕਾਂ ਨਾਲ ਗੱਲ ਕਰਦੇ ਦੇਖਿਆ ਗਿਆ।
ਇਹ ਸੋਚਿਆ ਜਾ ਰਿਹਾ ਸੀ ਕਿ ਅਦਾਕਾਰ ਆਪਣੀ ਸਾਬਕਾ ਪਤਨੀ ਦੇ ਘਰ ਕਿਉਂ ਗਿਆ ਸੀ। ਹੁਣ ਜਦੋਂ ਇਸ ਦਾ ਕਾਰਨ ਸਾਹਮਣੇ ਆਇਆ ਹੈ ਤਾਂ ਹਰ ਪਾਸੇ ਸੋਗ ਦੀ ਲਹਿਰ ਹੈ।ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਪੰਜਾਬੀ ਹਿੰਦੂ ਪਰਿਵਾਰ ਨਾਲ ਸਬੰਧਤ ਸਨ। ਉਨ੍ਹਾਂ ਦਾ ਪਰਿਵਾਰ ਭਾਰਤ ਦੀ ਸਰਹੱਦ ‘ਤੇ ਸਥਿਤ ਫਾਜ਼ਿਲਕਾ ਦਾ ਵਸਨੀਕ ਸੀ। ਅਨਿਲ ਇੰਡੀਅਨ ਮਰਚੈਂਟ ਨੇਵੀ ਵਿੱਚ ਕੰਮ ਕਰਦੇ ਸਨ। ਅਨਿਲ ਅਰੋੜਾ ਨੇ ਜੋਇਸ ਪੋਲੀਕਾਰਪ ਨਾਲ ਵਿਆਹ ਕੀਤਾ, ਜੋ ਮਲਿਆਲੀ ਈਸਾਈ ਪਰਿਵਾਰ ਤੋਂ ਆਉਂਦੀ ਹੈ।