ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਉਸ ਵੇਲੇ ਜ਼ਬਰਦਸਤ ਹੰਗਾਮਾ ਹੋ ਗਿਆ, ਜਦੋਂ ਕੁਝ ਲੋਕਾਂ ਨੇ ਡਿਊਟੀ ‘ਤੇ ਤਾਇਨਾਤ ਮਹਿਲਾ ਡਾਕਟਰ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਹਸਪਤਾਲ ਵਿਚ ਮਾਹੌਲ ਕਾਫ਼ੀ ਭੱਖ਼ ਗਿਆ ਤੇ ਪੁਲਸ ਪਾਰਟੀ ਨੂੰ ਮੌਕੇ ‘ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਗਿਆ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਊਟੀ ‘ਤੇ ਮੌਜੂਦ ਡਾਕਟਰ ਸੁਨੀਤਾ ਅੱਗਰਵਾਲ ਨੇ ਦੱਸਿਆ ਕੀ ਬੀਤੀ ਦੇਰ ਰਾਤ ਲੜਾਈ-ਝਗੜੇ ਦੇ ਮਾਮਲੇ ਵਿਚ 2 ਧਿਰਾਂ ਹਸਪਤਾਲ MLR ਕਟਵਾਉਣ ਆਈਆਂ ਸਨ। ਇਸ ‘ਤੇ ਡਾਕਟਰ ਨੇ ਕਿਹਾ ਕਿ ਉਹ ਪਹਿਲਾਂ ਇਲਾਜ ਕਰਵਾ ਲੈਣ ਬਾ੍ਦ ਵਿਚ ਪਰਚਾ ਦਰਜ ਕਰ ਲਿਆ ਜਾਵੇਗਾ। ਇਸ ਦੇ ਬਾਵਜੂਦ ਨੌਜਵਾਨ ਪਰਚਾ ਦਰਜ ਕਰਨ ‘ਤੇ ਅੜੇ ਰਹੇ ਅਤੇ ਡਾਕਟਰ ਤੇ ਸਟਾਫ਼ ਨਰਸ ‘ਤੇ ਉਨ੍ਹਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰੀ ਪ੍ਰਾਪਰਟੀ ਨੂੰ ਵੀ ਨੁਕਸਾਨ ਪਹੁੰਚਾਇਆ। ਡਾਕਟਰ ਨੇ ਦੋਸ਼ ਲਗਾਏ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਫ਼ੋਨ ਲਗਾਇਆ, ਪਰ ਪੁਲਸ ਕਾਫ਼ੀ ਦੇਰ ਬਾਅਦ ਉੱਥੇ ਪਹੁੰਚੇ। ਉਨ੍ਹਾਂ ਕਿਹਾ ਹਸਪਤਾਲ ਵਿਚ ਉਨ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਨਹੀਂ ਹੈ।




