Flash News Punjab

New toll collection system- ਹੁਣ ਟੋਲ ਪਲਾਜ਼ਿਆਂ ਉਤੇ ਆਟੋਮੈਟਿਕ ਨੰਬਰ ਪਲੇਟ ਰਾਹੀਂ ਹੋਵੇਗੀ ਫੀਸ ਵਸੂਲੀ, ਜਾਣੋ ਕੀ ਹੈ ਨਵੀਂ ਪ੍ਰਣਾਲੀ

ਟੋਲ ਪਲਾਜ਼ਿਆਂ ਉਤੇ ਟੋਲ ਫੀਸ ਵਸੂਲਣ ਦੇ ਢੰਗ-ਤਰੀਕਿਆਂ ਵਿਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਇਸ ਲਈ ਟੋਲ ਪਲਾਜ਼ਿਆਂ ਉਤੇ ਆਟੋਮੈਟਿਕ ਨੰਬਰ ਪਲੇਟ ਪਛਾਣ ਵਾਲੇ ਕੈਮਰੇ ਯਾਨੀ ANPR ਕੈਮਰੇ ਲਗਾਏ ਜਾਣਗੇ।

ਇਨ੍ਹਾਂ ਦੀ ਮਦਦ ਨਾਲ ਫਾਸਟੈਗ ਦੀ ਬਜਾਏ ਵਾਹਨਾਂ ਦੀ ਨੰਬਰ ਪਲੇਟ ਤੋਂ ਟੋਲ ਟੈਕਸ ਕੱਟਿਆ ਜਾਵੇਗਾ। ਹਰਿਆਣਾ ਦੇ ਹਿਸਾਰ ਅਤੇ ਰੋਹਤਕ ਜ਼ਿਲ੍ਹਿਆਂ ਵਿਚ ਇਕ-ਇਕ ਟੋਲ ਉਤੇ ਨਵੀਂ ਪ੍ਰਣਾਲੀ ਲਗਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਤਕਰੀਬਨ ਦੋ ਮਹੀਨਿਆਂ ਬਾਅਦ ਇਨ੍ਹਾਂ ਦੋਵਾਂ ਟੋਲ ਪੁਆਇੰਟਾਂ ਉਤੇ ਵਾਹਨਾਂ ਦੀ ਨੰਬਰ ਪਲੇਟ ਤੋਂ ਟੋਲ ਟੈਕਸ ਕੱਟਿਆ ਜਾਣਾ ਸ਼ੁਰੂ ਹੋ ਜਾਵੇਗਾ।

ਇਸ ਦਾ ਇਕ ਫਾਇਦਾ ਇਹ ਹੋਵੇਗਾ ਕਿ ਜੇਕਰ ਵਾਹਨ ਉਤੇ ਜਾਅਲੀ ਨੰਬਰ ਪਲੇਟ ਲੱਗੀ ਹੋਵੇਗੀ ਤਾਂ ਉਹ ਵੀ ਫੜੀ ਜਾਵੇਗੀ। ਇਨ੍ਹਾਂ ਦੋਵਾਂ ਟੋਲ ਪਲਾਜ਼ਿਆਂ ਉਤੇ ਸਫਲ ਟਰਾਇਲ ਤੋਂ ਬਾਅਦ ਇਸ ਨੂੰ ਪਹਿਲਾਂ ਹਰਿਆਣਾ ਅਤੇ ਫਿਰ ਦੇਸ਼ ਦੇ ਹੋਰ ਸੂਬਿਆਂ ‘ਚ ਲਾਗੂ ਕੀਤਾ ਜਾਵੇਗਾ। ਟੋਲ ਕੰਪਨੀਆਂ ਦਾ ਮੰਨਣਾ ਹੈ ਕਿ ਇਸ ਨਾਲ ਟੋਲ ਪੁਆਇੰਟਾਂ ਉਤੇ ਧੋਖਾਧੜੀ ਬੰਦ ਹੋ ਜਾਵੇਗੀ।

ਨਵੀਂ ਪ੍ਰਣਾਲੀ ਦੇ ਲਾਗੂ ਹੋਣ ਉਤੇ ਵਾਹਨ ਦੀ ਨੰਬਰ ਪਲੇਟ ਨੂੰ ਫਾਸਟੈਗ ਨਾਲ ਜੁੜੇ ਬੈਂਕ ਖਾਤੇ ਨਾਲ ਵੀ ਜੋੜਿਆ ਜਾਵੇਗਾ ਤਾਂ ਕਿ ਜਿਵੇਂ ਹੀ ਵਾਹਨ ਟੋਲ ‘ਤੇ ਪਹੁੰਚੇਗਾ, ਕੈਮਰਾ ਨੰਬਰ ਪਲੇਟ ਨੂੰ ਪਛਾਣ ਕੇ ਟੋਲ ਟੈਕਸ ਕੱਟ ਲਵੇਗਾ।

ਇਹ ਹੈ ANPR ਸਿਸਟਮ
ਹਿਸਾਰ ਅਤੇ ਰੋਹਤਕ ਟੋਲ ਦੇ ਰਾਮਾਇਣ ਟੋਲ ਪਲਾਜ਼ਾ ਉਤੇ ਆਟੋਮੈਟਿਕ ਨੰਬਰ ਪਲੇਟ ਪਛਾਣ ਆਧਾਰਿਤ ਸਕੈਨਿੰਗ ਕੈਮਰੇ ਅਤੇ ਨਵੇਂ ਕੰਪਿਊਟਰ ਸਿਸਟਮ ਲਗਾਏ ਜਾ ਰਹੇ ਹਨ। ਇਹ ਕੈਮਰੇ ਨੰਬਰ ਪਲੇਟਾਂ ਨੂੰ ਪਛਾਣ ਕੇ ਡਿਜੀਟਲ ਬਣਾਉਂਦੇ ਹਨ। ਕੈਮਰਿਆਂ ਦੀ ਖਾਸ ਗੱਲ ਇਹ ਹੈ ਕਿ ਇਹ ਕੈਮਰੇ ਬਹੁਤ ਪਾਵਰਫੁੱਲ ਹੋਣਗੇ ਅਤੇ ਪਲੇਟ ਨੂੰ ਤੁਰਤ ਸਕੈਨ ਕਰਨਗੇ।

ਜਿਵੇਂ ਹੀ ਗੱਡੀ ਟੋਲ ਦੇ ਨੇੜੇ ਆਵੇਗੀ ਲਾਲ ਬੱਤੀ ਹੋਵੇਗੀ। ਜਦੋਂ ਤੱਕ ਆਪਰੇਟਰ ਵੱਲੋਂ ਹਰੀ ਝੰਡੀ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਵਾਹਨ ਉਥੇ ਹੀ ਖੜ੍ਹਾ ਰਹੇਗਾ। ਇਸ ਦੇ ਨਾਲ ਹੀ ਟੋਲ ਅਦਾ ਕਰਨ ਲਈ ਰੁਕੇ ਵਾਹਨ ਦਾ ਨੰਬਰ ਅਤੇ ਵਾਹਨ ਦਾ ਮਾਡਲ ਵੀ ਸਕਰੀਨ ‘ਤੇ ਲਿਖਿਆ ਹੋਵੇਗਾ। ਜੇਕਰ ਡਰਾਈਵਰ ਦਾ ਫਾਸਟੈਗ ਕੰਮ ਨਹੀਂ ਕਰ ਰਿਹਾ ਹੈ ਤਾਂ ਨੰਬਰ ਪਲੇਟ ਸਕੈਨ ਹੁੰਦੇ ਹੀ ਬੈਂਕ ਦੇ ਸਰਵਰ ਤੋਂ ਟੋਲ ਕੰਪਨੀ ਨੂੰ ਸੁਨੇਹਾ ਭੇਜਿਆ ਜਾਵੇਗਾ। ਇਹ ਵੀ ਦੱਸੇਗਾ ਕਿ ਇਹ ਫਾਸਟੈਗ ਅਸਲੀ ਹੈ ਜਾਂ ਨਹੀਂ।

HSRP ਵਿਚ ਹਨ ਪੂਰੇ ਵੇਰਵੇ
ਭਾਰਤ ਵਿਚ ਵਾਹਨਾਂ ਵਿਚ ਹੁਣ ਉੱਚ-ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਹਨ ਯਾਨੀ HSRP ਲਗਾਈਆਂ ਗਈਆਂ ਹਨ। ਅਜਿਹੀਆਂ ਨੰਬਰ ਪਲੇਟਾਂ ਤੋਂ ਵਾਹਨ ਨਾਲ ਸਬੰਧਤ ਸਾਰੀ ਜਾਣਕਾਰੀ ਉਪਲਬਧ ਹੁੰਦੀ ਹੈ। ਸਰਕਾਰ ਨੇ ਇਹ ਵਿਸ਼ੇਸ਼ ਨੰਬਰ ਪਲੇਟਾਂ 2019 ਵਿਚ ਹੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਬਾਅਦ ਸਰਕਾਰ ਨੇ ਸਾਰੇ ਯਾਤਰੀ ਵਾਹਨਾਂ ਨੂੰ ਕੰਪਨੀ ਦੀਆਂ ਫਿੱਟ ਨੰਬਰ ਪਲੇਟਾਂ ਲਗਾਉਣ ਲਈ ਕਿਹਾ ਸੀ।

LEAVE A RESPONSE

Your email address will not be published. Required fields are marked *